ਅੰਮ੍ਰਿਤਸਰ ਦੇ ਹਸਪਤਾਲ ‘ਚ ਲਾਪਰਵਾਹੀ, ਮਹਿਲਾ ਨੇ ਵਰਾਂਡੇ ‘ਚ ਹੀ ਬੱਚੇ ਨੂੰ ਦਿੱਤਾ ਜਨਮ

Updated On: 

03 Oct 2024 15:07 PM

Amritsar civil hospital: ਸਿਵਲ ਹਸਪਤਾਲ ਦੇ ਵਰਾਂਡੇ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਔਰਤ ਪੀੜ ਨਾਲ ਵਰਾਂਡੇ ਵਿਚ ਪਈ ਰਹੀ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ।

ਅੰਮ੍ਰਿਤਸਰ ਦੇ ਹਸਪਤਾਲ ਚ ਲਾਪਰਵਾਹੀ, ਮਹਿਲਾ ਨੇ ਵਰਾਂਡੇ ਚ ਹੀ ਬੱਚੇ ਨੂੰ ਦਿੱਤਾ ਜਨਮ
Follow Us On

Amritsar civil hospital: ਅੰਮ੍ਰਿਤਸਰ ਦੇ ਸਿਵਲ ਹਸਪਤਾਲ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਦੇ ਵਰਾਂਡੇ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਸੀ। ਔਰਤ ਪੀੜ ਨਾਲ ਵਰਾਂਡੇ ਵਿਚ ਪਈ ਰਹੀ ਪਰ ਕਿਸੇ ਨੇ ਉਸ ਦੀ ਸਾਰ ਨਹੀਂ ਲਈ।

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਜਿੱਥੇ ਇੱਕ ਔਰਤ ਨੇ ਹਸਪਤਾਲ ਦੇ ਬਰਾਮਦੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਔਰਤ ਦਰਦ ਨਾਲ ਬਹੁਤ ਦੁਖੀ ਸੀ ਜਿਸਦੇ ਚਲਦੇ ਉਸ ਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਰਸਤੇ ਦੇ ਵਿੱਚ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ।

ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੋੜਾ ਫਾਟਕ ਦੇ ਰਹਿਣ ਵਾਲੇ ਹਨ ‘ਤੇ ਉਹਨਾਂ ਦੀ ਪਤਨੀ ਨੂੰ ਬੱਚਾ ਹੋਣ ਵਾਲਾ ਸੀ। ਡਾਕਟਰਾਂ ਵੱਲੋਂ ਉਹਨਾਂ ਨੂੰ 12 ਅਕਤੂਬਰ ਦਾ ਸਮਾਂ ਦਿੱਤਾ ਗਿਆ ਸੀ। ਅੱਜ ਅਚਾਨਕ ਹੀ ਉਸ ਨੂੰ ਬਹੁਤ ਜਿਆਦਾ ਦਰਦ ਉੱਠੀ ਤੇ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ‘ਚ ਲੈ ਕੇ ਆ ਰਹੇ ਸਨ। ਇਸ ਦੇ ਚਲਦੇ ਉਹਨਾਂ ਦੀ ਪਤਨੀ ਦਰਦ ਨਾ ਸਹਿਣ ਕਰ ਸਕੀ ‘ਤੇ ਉਸਨੇ ਵਰਾਂਡੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।

ਬੱਚਾ ਤੇ ਮਾਂ ਤੰਦਰੁਸਤ

ਪੀੜਤਾ ਦੇ ਪਤੀ ਨੇ ਦੱਸਿਆ ਕਿ ਬੱਚੇ ‘ਤੇ ਉਸਦੀ ਮਾਂ ਨੂੰ ਹਸਪਤਾਲ ਵਿੱਚ ਦਾਖਲ ਕੀਤਾ ‘ਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਤੇ ਬੱਚਾ ਦੋਵੇਂ ਤੰਦਰੁਸਤ ਹਨ ਤੇ ਉਹਨਾਂ ਦਾ ਡਾਕਟਰਾਂ ਵੱਲੋਂ ਦੇਖਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਡਾਕਟਰਾਂ ਨੇ ਸਾਨੂੰ 12 ਅਕਤੂਬਰ ਦਾ ਸਮਾਂ ਦਿੱਤਾ ਸੀ, ਪਰ ਦਰਦ ਜ਼ਿਆਦਾ ਹੋਣ ਕਰਕੇ ਉਸ ਦੀ ਪਤਨੀ ਨੇ ਅੱਜ ਰਸਤੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।

ਇਹ ਵੀ ਪੜ੍ਹੋ: ਹਾਈਕੋਰਟ ਨੇ 170 ਪਟੀਸ਼ਨਾ ਕੀਤੀਆਂ ਰੱਦ, ਹੁਣ 15 ਅਕਤੂਬਰ ਨੂੰ ਹੀ ਹੋਣਗੀਆਂ ਪੰਚਾਇਤੀ ਚੋਣਾਂ

ਪਤੀ ਦਾ ਇਲਜ਼ਾਮ ਹੈ ਕਿ ਇਸ ਘਟਨਾ ਦੀ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਥੇ ਡਾਕਟਰਾਂ ਨੇ ਜਵਾਬ ਦੇਣਾ ਮੁਨਾਸਬ ਨਹੀਂ ਸਮਝਿਆ। ਉਥੇ ਹੀ ਜਿਸ ਜਗ੍ਹਾਂ ‘ਤੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਸੀ, ਜਲਦਬਾਜ਼ੀ ਵਿੱਚ ਉਹ ਜਗ੍ਹਾਂ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਸਾਫ ਕਰਵਾਇਆ ਗਿਆ।

Exit mobile version