ਅਸੀਂ ਸਿੱਧੂ ਮੂਸੇਵਾਲੇ ਦਾ ਬਦਲਾ ਲੈ ਲਿਆ… ਅੰਮ੍ਰਿਤਸਰ ਬੱਸ ਸਟੈਂਡ ਗੋਲੀ ਕਾਂਡ ਵਿਚਕਾਰ ਘਨਸ਼ਾਮਪੁਰ ਗੈਂਗ ਦੀ ਪੋਸਟ ਵਾਇਰਲ
Amrtsar Bus Stand Firing: ਇਸ ਗੈਂਗ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹੀ ਇਹ ਕਤਲ ਕੀਤਾ ਹੈ। ਇਸ ਪੋਸਟ 'ਚ ਲਿਖਿਆ ਗਿਆ ਹੈ- ਅੱਜ ਅੰਮ੍ਰਿਤਸਰ ਬੱਸ ਸਟੈਂਡ ਵਿਖੇ ਮੱਖਣ ਦਾ ਕਤਲ ਹੋਇਆ। ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ, ਅਮਰ ਖੱਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਦੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਸਾਡੇ ਐਂਟੀ ਜੱਗੂ (ਜੱਗੂ ਭਗਵਾਨਪੁਰੀਆ) ਖੋਤੀ ਦਾ ਖ਼ਾਸ ਬੰਦਾ ਸੀ। ਇਸ ਨੇ ਮੂਸੇਵਾਲਾ ਕੇਸ 'ਚ ਮਨਦੀਪ ਤੂਫ਼ਾਨ ਤੇ ਮਨੀ ਬੁੱਲੜ ਨੂੰ ਪਨਾਹ ਦਿੱਤੀ ਤੇ ਇਹ ਇਨ੍ਹਾਂ ਦੇ ਹਥਿਆਰ ਸੰਭਾਲਦਾ ਸੀ।
ਅੰਮ੍ਰਿਤਸਰ ਦੇ ਬੱਸ ਸਟੈਂਡ ਵਿਖੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋ ਪ੍ਰਾਈਵੇਟ ਬੱਸਾਂ ਦੇ ਮੁਲਾਜ਼ਮ ਟਾਈਮਿੰਗ ਨੂੰ ਲੈ ਕੇ ਝਗੜਾ ਕਰ ਰਹੇ ਰਹੇ ਸਨ ਤੇ ਝਗੜਾ ਵਧਣ ‘ਤੇ ਇੱਕ ਧਿਰ ਨੇ ਦੂਜੇ ‘ਤੇ ਗੋਲੀਬਾਰੀ ਕਰ ਦਿੱਤੀ। ਹਾਲਾਂਕਿ, ਹੁਣ ਇਸ ਮਾਮਲੇ ‘ਚ ਗੈਂਗਵਾਰ ਦਾ ਐਂਗਲ ਸਾਹਮਣੇ ਆ ਰਿਹਾ ਹੈ। ਇਸ ਗੋਲੀਬਾਰੀ ਤੇ ਕਤਲ ਦੀ ਜ਼ਿੰਮੇਵਾਰੀ ਗੋਪੀ ਘਨਸ਼ਾਮਪੁਰ ਗਰੁੱਪ ਨੇ ਲਈ ਹੈ।
ਇਸ ਗੈਂਗ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹੀ ਇਹ ਕਤਲ ਕੀਤਾ ਹੈ। ਇਸ ਪੋਸਟ ‘ਚ ਲਿਖਿਆ ਗਿਆ ਹੈ- ਅੱਜ ਅੰਮ੍ਰਿਤਸਰ ਬੱਸ ਸਟੈਂਡ ਵਿਖੇ ਮੱਖਣ ਦਾ ਕਤਲ ਹੋਇਆ। ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ, ਅਮਰ ਖੱਬੇ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ ਦੇ ਕੌਸ਼ਲ ਚੌਧਰੀ ਲੈਂਦੇ ਹਾਂ। ਇਹ ਸਾਡੇ ਐਂਟੀ ਜੱਗੂ (ਜੱਗੂ ਭਗਵਾਨਪੁਰੀਆ) ਖੋਤੀ ਦਾ ਖ਼ਾਸ ਬੰਦਾ ਸੀ। ਇਸ ਨੇ ਮੂਸੇਵਾਲਾ ਕੇਸ ‘ਚ ਮਨਦੀਪ ਤੂਫ਼ਾਨ ਤੇ ਮਨੀ ਬੁੱਲੜ ਨੂੰ ਪਨਾਹ ਦਿੱਤੀ ਤੇ ਇਹ ਇਨ੍ਹਾਂ ਦੇ ਹਥਿਆਰ ਸੰਭਾਲਦਾ ਸੀ।
ਇਸ ਪੋਸਟ ‘ਚ ਅੱਗੇ ਲਿਖਿਆ ਹੈ ਕਿ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇਵਾਲਾ ਦਾ ਬਦਲਾ ਲੈ ਲਿਆ ਹੈ। ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ, ਉਹ ਵੀ ਤਿਆਰ ਰਹਿਣ। ਇਹ ਜੋ ਖੋਤੀ ਨੇ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜੇ, ਅਸੀਂ ਉਨ੍ਹਾਂ ਦਾ ਬਦਲਾ ਜ਼ਰੂਰ ਲਵਾਂਗੇ। ਬਾਕੀ ਅਸੀਂ ਇੰਨੇ ਢਿੱਗੇ ਹੋਏ ਨਹੀਂ ਕਿ ਸਾਡੇ ਕਤਲਾਂ ਦੀਆਂ ਜਿੰਮੇਵਾਰੀਆਂ ਮਸਕਤੀ ਚੁੱਕਣ। ਬਾਕੀ ਜਿਹੜਾ ਮੁੱਖਾ ਮਰੜ ਵਾਲਾ ਸਾਡੇ ਹੱਥੋਂ ਬੱਚ ਗਿਆ, ਇਹ ਵੀ ਤਿਆਰ ਰਹੇ। ਹੁਣ ਨਹੀਂ ਬੱਚਦਾ ਵਾਰੀ ਸਭ ਦੀ ਆਵੇਗੀ। ਵਾਹਿਗੁਰੂ ਮੇਹਰ ਕਰੇ।
ਪੁਲਿਸ ਵੱਲੋਂ ਇਸ ਮਾਮਲੇ ‘ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਲਾਕੇ ‘ਚ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ‘ਚ ਹੋ ਰਹੀਆਂ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
