ਅੰਮ੍ਰਿਤਸਰ: ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਉਡਾਇਆ, ਫਿਰ ਦੋ ਕਾਰਾਂ ਨੂੰ ਮਾਰੀ ਟੱਕਰ, CCTV ‘ਚ ਕੈਦ ਘਟਨਾ

Published: 

19 Jan 2026 09:45 AM IST

Amritsar Accident: ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੀੜਤ ਨੌਜਵਾਨ ਜਿਸ ਦੀ ਆਈ20 ਕਾਰ ਵੀ ਇਸ ਤੇਜ਼ ਰਫ਼ਤਾਰ ਦਾ ਸ਼ਿਕਾਰ ਬਣ ਗਈ ਸੀ, ਉਸ ਨੇ ਦੱਸਿਆ ਕਿ ਉਹ ਸਾਈਡ 'ਤੇ ਖੜ੍ਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਦਾ ਟਾਟਾ ਪੰਚ ਕਾਰ ਨੂੰ ਟੱਕਰ ਮਾਰੀ, ਇਸ ਤੋਂ ਬਾਅਦ ਉਸ ਦੀ ਆਈ20 ਕਾਰ ਨੂੰ ਟੱਕਰ ਮਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕੀ ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਇਸੇ ਕਾਰ ਨੇ ਪਿੱਛੇ 100 ਮੀਟਰ ਦੇ ਕਰੀਬ ਇੱਕ ਮਹਿਲਾ ਨੂੰ ਟੱਕਰ ਮਾਰ ਦਿੱਤੀ ਸੀ।

ਅੰਮ੍ਰਿਤਸਰ: ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਉਡਾਇਆ, ਫਿਰ ਦੋ ਕਾਰਾਂ ਨੂੰ ਮਾਰੀ ਟੱਕਰ, CCTV ਚ ਕੈਦ ਘਟਨਾ

ਅੰਮ੍ਰਿਤਸਰ: ਤੇਜ਼ ਰਫ਼ਤਾਰ ਕਾਰ ਨੇ ਮਹਿਲਾ ਨੂੰ ਉਡਾਇਆ, ਫਿਰ ਦੋ ਕਾਰਾਂ ਨੂੰ ਮਾਰੀ ਟੱਕਰ, CCTV 'ਚ ਕੈਦ ਘਟਨਾ

Follow Us On

ਬੀਤੇ ਦਿਨ, ਐਤਵਾਰ ਨੂੰ ਅੰਮ੍ਰਿਤਸਰ ‘ਚ ਤੇਜ਼ ਰਫ਼ਤਾਰ ਦਾ ਕਹਿਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਤਾਂ ਇੱਕ ਮਹਿਲਾਂ ਨੂੰ ਟੱਕਰ ਮਾਰ ਕੇ ਹਵਾ ‘ਚ ਉਡਾ ਦਿੱਤਾ। ਇਸ ਤੋਂ ਬਾਅਦ ਉਸ ਨੇ ਹੋਰ ਤੇਜ਼ ਰਫ਼ਤਾਰ ਫੜ ਲਈ ਤੇ ਅੱਗੇ ਜਾਂ ਕੇ ਦੋ ਹੋਰ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਜਦੋਂ ਕਾਰ ਅੱਗੇ ਵੱਧਣ ਦੇ ਸਮਰੱਥ ਨਹੀਂ ਰਹੀ, ਉਸ ਤੋਂ ਬਾਅਦ ਉਸ ਦੀ ਰਫ਼ਤਾਰ ਥੰਮ ਗਈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੀੜਤ ਨੌਜਵਾਨ ਜਿਸ ਦੀ ਆਈ20 ਕਾਰ ਵੀ ਇਸ ਤੇਜ਼ ਰਫ਼ਤਾਰ ਦਾ ਸ਼ਿਕਾਰ ਬਣ ਗਈ ਸੀ, ਉਸ ਨੇ ਦੱਸਿਆ ਕਿ ਉਹ ਸਾਈਡ ‘ਤੇ ਖੜ੍ਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਦਾ ਟਾਟਾ ਪੰਚ ਕਾਰ ਨੂੰ ਟੱਕਰ ਮਾਰੀ, ਇਸ ਤੋਂ ਬਾਅਦ ਉਸ ਦੀ ਆਈ20 ਕਾਰ ਨੂੰ ਟੱਕਰ ਮਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕੀ ਸਾਨੂੰ ਬਾਅਦ ‘ਚ ਪਤਾ ਲੱਗਿਆ ਕਿ ਇਸੇ ਕਾਰ ਨੇ ਪਿੱਛੇ 100 ਮੀਟਰ ਦੇ ਕਰੀਬ ਇੱਕ ਮਹਿਲਾ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਹੋਰ ਰਫ਼ਤਾਰ ਵਧਾ ਦਿੱਤੀ ਤੇ ਫਿਰ ਸਾਨੂੰ ਵੀ ਹਾਦਸੇ ਦਾ ਸ਼ਿਕਾਰ ਬਣਾ ਦਿੱਤਾ।

ਦੂਜੇ ਪਾਸੇ, ਟਾਟਾ ਪੰਚ ਕਾਰ ਤੇ ਪੀੜਤ ਨੇ ਦੱਸਿਆ ਕਿ ਉਹ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਪਰ ਰਸਤੇ ‘ਚ ਜਾਮ ਹੋਣ ਕਾਰਨ ਉਨ੍ਹਾਂ ਨੇ ਆਪਣੀ ਵਾਲੀ ਸਾਈਡ ਕਾਰ ਲਾ ਲਈ ਤਾਂ ਜੋ ਟ੍ਰੈਫ਼ਿਕ ਕਲੀਅਰ ਹੋਣ ਤੇ ਅੱਗੇ ਲੰਘ ਸਕੇ, ਪਰ ਇਸ ਦੌਰਾਨ ਪਿੱਛੇ ਤੋਂ ਆ ਰਹੀ ਕਾਰ ਨੇ ਪਹਿਲਾਂ ਤਾਂ ਉਨ੍ਹਾਂ ਦੀ ਕਾਰ ਟਾਟਾ ਪੰਚ ਨੂੰ ਟੱਕਰ ਮਾਰੀ, ਫ਼ਿਰ ਅੱਗੇ ਖੜ੍ਹੀ ਆਈ20 ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਦੀ ਕਿ ਦੋਵਾਂ ਕਾਰਾਂ ਦੇ ਏਅਰਬੈਗ ਖੁਲ੍ਹ ਗਏ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਜਿਸ ਮਹਿਲਾ ਨੂੰ ਟੱਕਰ ਮਾਰ ਕੇ ਉਡਾ ਦਿੱਤਾ ਸੀ, ਉਸ ਮਹਿਲਾ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਮੌਕੇ ‘ਤੇ ਭੀੜ ਇਕੱਠੀ ਹੋ ਗਈ। ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ 112 ਨੰਬਰ ‘ਤੇ 27 ਫੁੱਟੀ ਰੋਡ ‘ਤੇ ਹਾਦਸੇ ਦੀ ਖ਼ਬਰ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾਵੇਗੀ।