ਸੰਸਦ ਮੈਂਬਰ ਬਣੇ ਅੰਮ੍ਰਿਤਪਾਲ, ਪਾਰਲੀਮੈਂਟ ਵਿੱਚ ਚੁੱਕੀ ਅਹੁਦੇ ਦੀ ਸਹੁੰ | Amritpal Singh took oath as MP from Khadur Sahib know full in punjabi Punjabi news - TV9 Punjabi

Amritpal Singh Oath: ਸੰਸਦ ਮੈਂਬਰ ਬਣੇ ਅੰਮ੍ਰਿਤਪਾਲ, ਪਾਰਲੀਮੈਂਟ ਵਿੱਚ ਚੁੱਕੀ ਅਹੁਦੇ ਦੀ ਸਹੁੰ

Updated On: 

05 Jul 2024 14:22 PM

Amritpal Singh: ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਜਿਸ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਹਨਾਂ ਚੋਣਾਂ ਵਿੱਚ ਉਹਨਾਂ ਨੂੰ 4 ਲੱਖ 4 ਹਜ਼ਾਰ 430 ਵੋਟਾਂ ਮਿਲੀਆਂ।

Amritpal Singh Oath: ਸੰਸਦ ਮੈਂਬਰ ਬਣੇ ਅੰਮ੍ਰਿਤਪਾਲ, ਪਾਰਲੀਮੈਂਟ ਵਿੱਚ ਚੁੱਕੀ ਅਹੁਦੇ ਦੀ ਸਹੁੰ

ਅੰਮ੍ਰਿਤਪਾਲ ਸਿੰਘ

Follow Us On

ਅੱਜ ਤੋਂ ਅੰਮ੍ਰਿਤਪਾਲ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਦੇ ਮੈਂਬਰ ਬਣ ਗਏ ਹਨ। ਉਹਨਾਂ ਨੇ ਲੋਕ ਸਭਾ ਸਪੀਕਰ ਦੇ ਅੱਗੇ ਪੇਸ਼ ਹੋਕੇ ਅਹੁਦੇ ਦਾ ਹਲਫ਼ ਲਿਆ। ਅੰਮ੍ਰਿਤਪਾਲ ਕਰੀਬ 40 ਮਿੰਟ ਤੱਕ ਸੰਸਦ ਭਵਨ ਵਿੱਚ ਰਹੇ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੂੰ ਵਾਪਸ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਲਿਜਾਇਆ ਜਾਵੇਗਾ। ਫਿਲਹਾਲ ਅੰਮ੍ਰਿਤਪਾਲ ਦੀ ਕੋਈ ਫੋਟੋ ਜਾਂ ਵੀਡੀਓ ਸਾਹਮਣੇ ਨਹੀਂ ਆਈ ਹੈ।

ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਜਿਸ ਵਿੱਚ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ 1 ਲੱਖ 97 ਹਜ਼ਾਰ 120 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਚੋਣਾਂ ਵਿੱਚ ਉਹਨਾਂ ਨੂੰ 4 ਲੱਖ 4 ਹਜ਼ਾਰ 430 ਵੋਟਾਂ ਮਿਲੀਆਂ।

ਪਰਿਵਾਰ ਨਾਲ ਮੁਲਾਕਾਤ

ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਦੀ ਮੁਲਾਕਾਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਹੋਣ ਜਾ ਰਹੀ ਹੈ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪਾਰਲੀਮੈਂਟ ਦੇ ਅੰਦਰ ਮੁਲਾਕਾਤ ਹੋਵੇਗੀ ਪਰ ਦਿੱਲੀ ਪੁਲਿਸ ਨੇ ਮੁਲਾਕਾਤ ਵਾਲੀ ਥਾਂ ਤਬਦੀਲ ਕਰ ਦਿੱਤੀ। ਅੰਮ੍ਰਿਤਪਾਲ ਸਿੰਘ ਤੇ ਪਿਤਾ ਸਮੇਤ ਕਈ ਪਰਿਵਾਰਿਕ ਮੈਂਬਰ ਉਹਨਾਂ ਨਾਲ ਮੁਲਾਕਾਤ ਕਰਨਗੇ।

ਖ਼ਬਰ ਅਪਡੇਟ ਹੋ ਰਹੀ ਹੈ…

Exit mobile version