ਐਡਵੋਕੇਟ ਵਿਕਾਸ ਮਲਿਕ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ

amanpreet-kaur
Updated On: 

15 Dec 2023 21:17 PM IST

ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਧਾਨ ਦੇ ਅਹੁਦੇ ਲਈ ਮਲਿਕ ਨੂੰ 1536 ਵੋਟਾਂ, ਓਮਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ, ਐਨ.ਕੇ.ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ ਸਿਰਫ਼ 36 ਵੋਟਾਂ ਮਿਲੀਆਂ।

ਐਡਵੋਕੇਟ ਵਿਕਾਸ ਮਲਿਕ ਬਣੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ
Follow Us On
ਐਡਵੋਕੇਟ ਵਿਕਾਸ ਮਲਿਕ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (HCBA) ਦਾ ਪ੍ਰਧਾਨ ਚੁਣਿਆ ਗਿਆ ਹੈ। ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਮਕਾਰ ਸਿੰਘ ਬਟਾਲਵੀ ਨੂੰ ਹਰਾਇਆ ਹੈ। ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਧਾਨ ਦੇ ਅਹੁਦੇ ਲਈ ਮਲਿਕ ਨੂੰ 1536 ਵੋਟਾਂ, ਓਮਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ, ਐਨ.ਕੇ.ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ ਸਿਰਫ਼ 36 ਵੋਟਾਂ ਮਿਲੀਆਂ। ਮਲਿਕ ਪਹਿਲੀ ਵਾਰ ਇਸ ਅਹੁਦੇ ਲਈ ਚੁਣੇ ਗਏ ਹਨ। ਉਹ ਇਸ ਤੋਂ ਪਹਿਲਾਂ 2020-21 ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ। ਐਡਵੋਕੇਟ ਜਸਦੇਵ ਬਰਾੜ ਆਪਣੇ ਨੇੜਲੇ ਵਿਰੋਧੀ ਨੀਲੇਸ਼ ਭਾਰਦਵਾਜ ਨੂੰ ਹਰਾ ਕੇ ਉਪ ਪ੍ਰਧਾਨ ਚੁਣੇ ਗਏ ਹਨ। ਬਰਾੜ ਨੂੰ 1618 ਅਤੇ ਭਾਰਦਵਾਜ ਨੂੰ 1511 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਵਰਨ ਟਿਵਾਣਾ ਨੂੰ ਸਕੱਤਰ, ਪਰਵੀਨ ਦਹੀਆ ਨੂੰ ਸੰਯੁਕਤ ਸਕੱਤਰ ਅਤੇ ਸੰਨੀ ਨਾਮਦੇਵ ਨੂੰ ਐਚਸੀਬੀਏ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਐਡਵੋਕੇਟ ਬੀ.ਐਸ ਰਾਣਾ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਇਹ ਚੋਣ ਕਰਵਾਈ ਗਈ ਸੀ।