ਅਬੋਹਰ ‘ਚ 2 ਦੋਸਤਾਂ ਦੀ ਨਿਕਲੀ ਲਾਟਰੀ, ਰਾਤੋਂ-ਰਾਤ ਬਣੇ ਕਰੋੜਪਤੀ

Updated On: 

02 Oct 2023 21:33 PM

ਅਬੋਹਰ 'ਚ 2 ਦੋਸਤਾਂ ਦੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲਣ ਤੋਂ ਬਾਅਦ ਸ਼ਹਿਰ ਚ ਢੋਲ ਵਜਾ ਕੇ ਖੁਸ਼ੀ ਮਨਾਈ ਗਈ। ਇਹ ਦੋਵੇਂ ਦੋਸਤ ਕਈ ਸਾਲਾਂ ਤੋਂ ਲਾਟਰੀ ਦੀ ਟਿਕਟ ਖਰੀਦ ਰਹੇ ਸਨ ਪਰ ਇਸ ਵਾਰ ਇਨ੍ਹਾਂ ਨੂੰ ਪਹਿਲਾ ਇਨਾਸ ਨਿਕਲਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਹੈ।

ਅਬੋਹਰ ਚ 2 ਦੋਸਤਾਂ ਦੀ ਨਿਕਲੀ ਲਾਟਰੀ, ਰਾਤੋਂ-ਰਾਤ ਬਣੇ ਕਰੋੜਪਤੀ
Follow Us On

ਪੰਜਾਬ ਨਿਊਜ। ਅਬੋਹਰ ‘ਚ 2 ਦੋਸਤਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਉਨ੍ਹਾਂ ਦੀ ਡੇਢ ਕਰੋੜ ਰੁਪਏ ਦੀ ਲਾਟਰੀ (Lottery) ਨਿਕਲਣ ਦੀ ਖਬਰ ਮਿਲੀ। ਇਹ ਦੋਵੇਂ ਦੋਸਤ ਕਈ ਸਾਲਾਂ ਤੋਂ ਲਾਟਰੀ ਦੀ ਟਿਕਟ ਖਰੀਦ ਰਹੇ ਸਨ ਪਰ ਉਨ੍ਹਾਂ ਕੋਈ ਵੱਡੀ ਇਨਾਸ ਨਹੀਂ ਨਿਕਲਿਆ। ਇਸ ਵਾਰ ਉਨ੍ਹਾਂ ਨੂੰ 200 ਰੁਪਏ ਦੀ ਟਿਕਟ ਚੋਂ ਡੇਢ ਕਰੋੜ ਦਾ ਇਨਾਮ ਨਿਕਲਿਆ ਹੈ। ਇਸ ਮੌਕੇ ਢੋਲ ਵਜਾ ਕੇ ਇਸ ਦੀ ਖੁਸ਼ੀ ਮਨਾਈ ਗਈ ਅਤੇ ਲੋਕਾਂ ਨੂੰ ਮਿਠਾਈ ਵੀ ਵੰਡੀ ਗਈ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਪੈਸਾ ਦਾ ਇਸਤੇਮਾਲ ਆਪਣੇ ਬੱਚਿਆਂ ਦੇ ਗੁਜ਼ਗਾਰ ਲਈ ਕਰਣਗੇ।

ਲਾਟਰੀ ਨਿਕਲਣ ਤੋਂ ਬਾਅਦ ਗੱਲਬਾਤ ਦੌਰਾਨ ਜੋਗਿੰਦਰ ਨੇ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਇਹ ਲਾਟਰੀ ਦਾ ਟਿਕਟ ਖਰੀਦ ਰਹੇ ਹਨ। ਉਨ੍ਹਾਂ ਨੂੰ ਇਸ ਲਾਟਰੀ ਰਾਹੀਂ ਛੋਟੇ ਮੋਟੇ ਇਨਾਮ ਤਾਂ ਨਿਕਲੇ ਪਰ ਕੋਈ ਵੱਡਾ ਇਨਾਮ ਨਹੀਂ ਨਿਕਲਿਆ। ਇਸ ਤੋਂ ਬਾਅਦ ਵੀ ਉਹ ਲਗਾਤਾਰ ਕਿਸਮਤ ਅਜਮਾਉਂਦੇ ਰਹੇ ਅਤੇ ਇਸ ਵਾਰ ਉਹ ਸਫਲ ਰਹੇ।

200 ਰੁਪਏ ਦੀ ਟਿਕਟ ਨੇ ਬਦਲੀ ਕਿਸਮਤ

ਇਸ ਵਾਰ ਉਨ੍ਹਾਂ ਦੋਵਾਂ ਦੋਸਤਾਂ ਨੇ ਇੱਕ ਵਾਰ ਫਿਰ ਤੋਂ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ। ਉਨ੍ਹਾਂ ਦੋਵਾਂ ਨੇ ਮਿਲ ਕੇ 200 ਰੁਪਏ ਦੀ ਟਿਕਟ ਖਰੀਦੀ ਸੀ ਜਿਸ ‘ਚ ਉਨ੍ਹਾਂ ਦੀ ਕਿਸਮਤ ਅਚਾਨਕ ਚਮਕ ਗਈ। ਪਹਿਲਾ ਇਨਾਸ ਨਿਕਲਣ ਦੀ ਖੁਸੀ ਨੂੰ ਇਨ੍ਹਾਂ ਦੋਵਾਂ ਵੱਲੋਂ ਢੋਲ ਵਜਾ ਕੇ ਕੀਤਾ ਗਿਆ ਅਤੇ ਬਾਜਾਰ ਚ ਮਿਠਾਈ ਵੀ ਵੰਡੀ ਗਈ। ਇਸ ਮੌਕੇ ਦੋਵੇ ਦੋਸਤ ਬਹੁਤ ਖੁਸ਼ ਸਨ ਅਤੇ ਪਰਿਵਾਰਕ ਮੈਂਬਰਾਂ ਵੀ ਰੱਬ ਦਾ ਸ਼ੁਕਰਾਨਾ ਕਰਦੇ ਨਜ਼ਰ ਆ ਰਹੇ ਸਨ।

‘ਇਨਾਮ ਦੇ ਪੈਸਿਆਂ ਬੱਚਿਆਂ ‘ਤੇ ਕਰਾਂਗੇ ਖਰਚ’

ਇਨ੍ਹਾਂ ਦੋਨਾਂ ਦੋਸਤਾਂ ਚੋਂ ਇੱਕ ਦੀ ਕਪੜੇ ਦੀ ਦੁਕਾਨ ਹੈ ਅਤੇ ਦੂਜਾ ਦੋਸਤ ਬਿਜਲੀ ਵਿਭਾਗ ਤੋਂ ਰਿਟਾਇਰਡ ਕਰਮਚਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਇਨਾਮ ਦਾ ਪੈਸਾ ਆਪਣੇ ਬੱਚਿਆ ਦੇ ਲਈ ਕਰਾਂਗੇ। ਇਸ ਲਾਟਰੀ ਰਾਹੀ ਜੋ ਪੈਸੇ ਮਿਲਣਗੇ ਉਨ੍ਹਾਂ ਰਾਹੀਂ ਆਪਣੇ ਬੱਚਿਆਂ ਨੂੰ ਰੁਜ਼ਗਾਰ ਜਾਂ ਕੋਈ ਕੰਮ ਧੰਧੇ ‘ਤੇ ਲਗਾਉਣਗੇ।