ਫਾਜ਼ਿਲਕਾ ਦੀ ਭਾਰਤ ਪਾਕ ਅੰਤਰਰਾਸ਼ਟਰੀ ਸਰਹੱਦ ਤੋਂ ਤਕਰੀਬਨ 5 ਕਿਲੋ ਹੈਰੋਇਨ ਜਬਤ
ਬੀਐਸ ਐਫ ਦੇ ਜਵਾਨਾਂ ਨੇ ਫਾਜ਼ਿਲਕਾ ਭਾਰਤ ਪਾਕ ਅੰਤਰਰਾਸ਼ਟਰੀ ਸਰਹੱਦ ਤੋਂ ਤਕਰੀਬਨ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਜਵਾਨਾਂ ਨੇ ਚਾਰ ਰਾਊਂਡ ਕਿਤੇ ਫਾਈਰ ਡ੍ਰੋਨ ਪਰਤਿਆ ਵਾਪਸ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ
ਬੀਐਸ ਐਫ ਦੇ ਜਵਾਨਾਂ ਨੇ ਫਾਜ਼ਿਲਕਾ ਭਾਰਤ ਪਾਕ ਅੰਤਰਰਾਸ਼ਟਰੀ ਸਰਹੱਦ ਤੋਂ ਤਕਰੀਬਨ 5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਵਾਨਾਂ ਨੇ ਚਾਰ ਰਾਊਂਡ ਫਾਈਰ ਕੀਤੇ , ਜਿਸ ਤੋਂ ਬਾਅਦ ਡ੍ਰੋਨ ਵਾਪਸ ਪਰਤ ਗਿਆ।
ਇਹ ਵੀ ਪੜ੍ਹੋ
ਬੀਐਸਐਫ ਅਤੇ ਪੰਜਾਬ ਪੁਲਿਸ ਦੀ ਸਾਂਝੀ ਪ੍ਰੈਸ ਕਾਨਫਰੰਸ
ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਕੀ ਬੀਐਸਐਫ ਦੀ 55 ਬਟਾਲੀਅਨ ਦੇ ਜਵਾਨਾਂ ਨੂੰ ਸਰਹੱਦ ਤੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਚਾਰ ਰਾਊਂਡ ਫਾਇਰ ਕੀਤੇ ਗਏ। ਫਾਇਰ ਹੋਣ ਤੋਂ ਬਾਅਦ ਜਦ ਖੇਤਾਂ ਸਰਚ ਕੀਤੀ ਗਈ ਤਾਂ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਦੇ ਅੰਦਰ ਤਕਰੀਬਨ 200 ਮੀਟਰ ਅੰਦਰ ਆ ਕੇ ਇਕ ਪੀਲੇ ਰੰਗ ਦਾ ਪੈਕਟ ਦਿਖਾਈ ਦਿੱਤਾ ਜਿਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚ ਤਕਰੀਬਨ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ । ਇਸ ਤੋਂ ਬਾਅਦ ਬੀਐਸਐਫ ਵੱਲੋਂ ਇਸ ਦੀ ਸੂਚਨਾ ਪੰਜਾਬ ਪੁਲਿਸ ਨੂੰ ਦਿੱਤੀ ਗਈ ਅਤੇ ਪੰਜਾਬ ਪੁਲਿਸ ਦੇ ਵੱਲੋਂ ਇਲਾਕੇ ਦਾ ਸਰਚ ਓੁਪਰੇਸ਼ਨ ਕੀਤਾ ਗਿਆ।
ਕਿਸਾਨ ਦੇ ਖੇਤ ਚ ਮਿਲੀ ਹੈਰੋਇਨ –
ਇਸੇ ਦੌਰਾਨ ਇਕ ਕਿਸਾਨ ਵੱਲੋਂ 112 ਤੇ ਕਾਲ ਕੀਤੀ ਗਈ ਅਤੇ ਦੱਸਿਆ ਕਿ ਉਸ ਦੇ ਖੇਤਾਂ ਦੇ ਵਿੱਚ ਕੋਈ ਸ਼ੱਕੀ ਚੀਜ਼ ਦਿਖਾਈ ਦਿੱਤੀ ਹੈ । ਐਸ ਐਸ ਪੀ ਫਾਜਿਲਕਾ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਕ ਟੀਮ ਨੇ ਜਾ ਕੇ ਦੇਖਿਆ ਤਾਂ ਉਥੇ ਇਕ ਪੀਲੇ ਰੰਗ ਦੇ ਲਿਫਾਫੇ ਵਿਚ ਹੋਰ ਢਾਈ ਕਿਲੋ ਹਿਰੋਇਨ ਬਰਾਮਦ। ਇਸ ਕਾਰਵਾਈ ਦੌਰਾਨ ਕੋਲੋਂ 5 ਕਿਲੋ ਹੈਰੋਇਨ ਬਰਾਮਦ ਹੋਈ ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐੱਸਐੱਫ ਦੇ ਵੱਲੋਂ ਸਾਂਝੇ ਤੌਰ ਤੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਫਾਜ਼ਿਲਕਾ ਤੋਂ ਐਸਪੀ ਮੋਹਨ ਲਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਬਾਰਡਰ ਤੇ ਰਾਤ ਸਮੇਂ ਹਲਚਲ ਹੋਈ ਸੀ ਜਿਸ ਤੋਂ ਬਾਅਦ ਡਿਊਟੀ ਤੇ ਤਾਇਨਾਤ ਤੇ ਬੀਐਸਐਫ ਦੇ ਜਵਾਨਾਂ ਨੇ ਚਾਰ ਰਾਊਂਡ ਫਾਇਰ ਕੀਤੇ ਐਸ ਪੀ ਨੇ ਦੱਸਿਆ ਕਿ ਭਾਰਤ ਦੇ 200 ਮੀਟਰ ਤੱਕ ਇਕ ਡਰੋਨ ਦਾਖਲ ਹੋਇਆ ਸੀ ਜੌ ਕਿ ਫਾਇਰਿੰਗ ਤੋਂ ਬਾਅਦ ਵਾਪਸ ਪਰਤ ਗਿਆ ਜਦ ਸਰਚ ਕੀਤਾ ਗਿਆ ਤਾਂ ਉਥੇ ਢਾਈ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ ਇਸ ਦੇ ਨਾਲ ਹੀ ਕੁਝ ਹੋਰ ਵੀ ਇਤਰਾਜਯੋਗ ਚੀਜਾਂ ਮਿਲੀਆਂ ਹਨ ।
ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ –
ਐਸਪੀ ਮੋਹਨ ਲਾਲ ਨੇ ਦੱਸਿਆ ਕਿ ਰਾਤ ਸਮੇਂ ਇਸ ਦੇ ਵਿੱਚ ਇਕ ਲਾਈਟ ਬਲਿੰਕ ਕਰਦੀ ਹੈ ਜਿਸ ਦੇ ਨਾਲ ਇਹ ਪਤਾ ਚੱਲਦਾ ਹੈ ਕਿ ਤਸਕਰ ਇਸ ਨੁੰ location ਜਾਨਣ ਲਈ ਇਸਤੇਮਾਲ ਕਰਦੇ ਹਨ। ਜਾਣਕਾਰੀ ਮੁਤਾਬਕ ਇਸ ਤੋਂ ਥੋੜ੍ਹਾ ਸਮਾਂ ਬਾਦ 112 ਤੇ ਇਕ ਕਿਸਾਨ ਦੇ ਵੱਲੋਂ ਕਾਲ ਕੀਤੀ ਗਈ ਅਤੇ ਉਸ ਕਿਸਾਨ ਨੇ ਦੱਸਿਆ ਕਿ ਉਸ ਦੇ ਖੇਤਾਂ ਦੇ ਵਿੱਚ ਕੋਈ ਸ਼ੱਕੀ ਚੀਜ਼ ਦਿਖਾਈ ਦਿੱਤੀ ਹੈ। ਜਿਸ ਦੇ ਹਰਕਤ ਵਿਚ ਆਉਂਦਿਆਂ ਹੀ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਸਿੱਧੂ ਵੱਲੋਂ ਇਕ ਟੀਮ ਨੂੰ ਰਵਾਨਾ ਕੀਤਾ ਗਿਆ ਜਿਸ ਨੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਢਾਈ ਕਿਲੋ ਹੈਰੋਇਨ ਹੋਰ ਬਰਾਮਦ ਕੀਤੀ। ਇਸ ਤਰ੍ਹਾਂ ਫਾਜ਼ਿਲਕਾ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਤੋਂ ਕੁੱਲ 5 ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਇਸ ਵਿੱਚ ਕੌਨ ਲੋਕ ਸ਼ਾਮਲ ਸਨ ਇਸ ਦੀ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ।