Diwali 2025 Rangoli Designs: ਦੀਵਾਲੀ ‘ਤੇ ਬਣਾਓ ਰੰਗੋਲੀ ਦੇ ਇਹ ਸੁੰਦਰ ਡਿਜ਼ਾਈਨ, ਵੇਖਦੇ ਹੀ ਸਭ ਕਰਨਗੇ ਤਾਰੀਫ਼ | Make these beautiful Rangoli designs on Diwali, everyone will appreciate it as soon as they see it Know In Punjabi - TV9 Punjabi

Diwali 2025 Rangoli Designs: ਦੀਵਾਲੀ ਤੇ ਬਣਾਓ ਰੰਗੋਲੀ ਦੇ ਇਹ ਸੁੰਦਰ ਡਿਜ਼ਾਈਨ, ਵੇਖਦੇ ਹੀ ਸਭ ਕਰਨਗੇ ਤਾਰੀਫ਼

Published: 

20 Oct 2025 17:27 PM IST

Rangoli Designs: ਦੀਵਾਲੀ ਦੇ ਮੌਕੇ ਤੇ ਹਰ ਕੋਈ ਆਪਣੇ ਘਰਾਂ ਨੂੰ ਦੀਆਂ ਅਤੇ ਲਾਈਟਾਂ ਨਾਲ ਸਜਾਉਂਦਾ ਹੈ। ਇਸ ਦੇ ਨਾਲ ਹੀ ਇਸ ਦਿਨ ਰੰਗੋਲੀ ਬਣਾਉਣਾ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਵੀ ਇਸ ਖ਼ਾਸ ਤਿਉਹਾਰ ਤੇ ਆਪਣੇ ਘਰ ਦੀ ਸੋਭਾ ਵਧਾਉਣ ਲਈ ਇੱਥੇ ਦਿੱਤੇ ਰੰਗੋਲੀ ਡਿਜ਼ਾਈਨਾਂ ਤੋਂ ਆਈਡੀਆ ਲੈ ਸਕਦੇ ਹੋ।

1 / 6ਇਹ ਰੰਗੋਲੀ ਡਿਜ਼ਾਈਨ ਬਹੁਤ ਹੀ ਸੋਹਣੇ  ਲੱਗ ਰਹੇ ਹੈ। ਇਸ ਵਿੱਚ ਇੱਕ ਔਰਤ ਬੈਠੀ ਹੋਈ ਹੈ ਅਤੇ ਉਸਦੇ ਹੱਥ ਵਿੱਚ ਦੀਵਾ ਹੈ। ਸਾੜੀ ਤੋਂ ਲੈ ਕੇ ਜੂੜੇ (ਬਨ) ਤੱਕ ਦਾ ਡਿਜ਼ਾਈਨ ਬਹੁਤ ਬਾਰੀਕੀ ਨਾਲ ਬਣਾਇਆ ਗਿਆ ਹੈ। ਵੱਖ-ਵੱਖ ਰੰਗਾਂ ਨਾਲ ਗੋਲ ਆਕਾਰ (ਸਰਕਲ) ਬਣਾਇਆ ਗਿਆ ਹੈ ਅਤੇ ਅੰਦਰ “Happy Diwali” ਲਿਖਿਆ ਹੈ। ਇੱਕ ਪਾਸੇ ਫੁੱਲ-ਪੱਤੀਆਂ ਤੇ ਦੂਜੇ ਪਾਸੇ ਕਲਸ਼ ਦਾ ਡਿਜ਼ਾਈਨ ਬਣਾਇਆ ਗਿਆ ਹੈ।

ਇਹ ਰੰਗੋਲੀ ਡਿਜ਼ਾਈਨ ਬਹੁਤ ਹੀ ਸੋਹਣੇ ਲੱਗ ਰਹੇ ਹੈ। ਇਸ ਵਿੱਚ ਇੱਕ ਔਰਤ ਬੈਠੀ ਹੋਈ ਹੈ ਅਤੇ ਉਸਦੇ ਹੱਥ ਵਿੱਚ ਦੀਵਾ ਹੈ। ਸਾੜੀ ਤੋਂ ਲੈ ਕੇ ਜੂੜੇ (ਬਨ) ਤੱਕ ਦਾ ਡਿਜ਼ਾਈਨ ਬਹੁਤ ਬਾਰੀਕੀ ਨਾਲ ਬਣਾਇਆ ਗਿਆ ਹੈ। ਵੱਖ-ਵੱਖ ਰੰਗਾਂ ਨਾਲ ਗੋਲ ਆਕਾਰ (ਸਰਕਲ) ਬਣਾਇਆ ਗਿਆ ਹੈ ਅਤੇ ਅੰਦਰ “Happy Diwali” ਲਿਖਿਆ ਹੈ। ਇੱਕ ਪਾਸੇ ਫੁੱਲ-ਪੱਤੀਆਂ ਤੇ ਦੂਜੇ ਪਾਸੇ ਕਲਸ਼ ਦਾ ਡਿਜ਼ਾਈਨ ਬਣਾਇਆ ਗਿਆ ਹੈ।

2 / 6

ਦੀਵਾਲੀ ਲਈ ਤੁਸੀਂ ਇਹ ਰੰਗੋਲੀ ਡਿਜ਼ਾਈਨ ਵੀ ਅਜ਼ਮਾ ਸਕਦੇ ਹੋ। ਇਸ ਵਿੱਚ ਹਰੇ ਅਤੇ ਨੀਲੇ ਰੰਗਾਂ ਨਾਲ ਗੋਲ ਘੇਰਾ ਬਣਾਕੇ ਅੰਦਰ “Happy Diwali” ਲਿਖਿਆ ਗਿਆ ਹੈ। ਬਾਹਰੀ ਹਿੱਸੇ ਵਿੱਚ ਛੋਟੇ-ਛੋਟੇ ਸਰਕਲ ਅਤੇ ਇੱਕ ਪਾਸੇ ਝਾਲਰ (ਝੂਮਰ) ਦਾ ਡਿਜ਼ਾਈਨ ਬਣਾਇਆ ਗਿਆ ਹੈ। ਨਾਲ ਹੀ ਰੰਗਾਂ ਨਾਲ ਫੁੱਲ ਅਤੇ ਪੱਤਿਆਂ ਦੀ ਤੋਰਨ ਵੀ ਸਜਾਈ ਗਈ ਹੈ।

3 / 6

ਇਹ ਰੰਗੋਲੀ ਡਿਜ਼ਾਈਨ ਵੀ ਬੇਹੱਦ ਖੂਬਸੂਰਤ ਹੈ। ਇਸ ਵਿੱਚ ਦੋ ਮੋਰ ਬਣਾਏ ਗਏ ਹਨ। ਇੱਕ ਪਾਸੇ ਗੋਲ ਡਿਜ਼ਾਈਨ ਵਿੱਚ ਦੀਵਾ, ਝਾਲਰ ਅਤੇ ਕਲਸ਼ ਬਣਾਇਆ ਗਿਆ ਹੈ, ਜਦਕਿ ਦੂਜੇ ਪਾਸੇ ਮੋਰ ਦੇ ਪੰਖ, ਫੁੱਲ ਅਤੇ ਪੱਤੀਆਂ ਨਾਲ ਬਾਹਰਲੀ ਰਿੰਗ ਸਜਾਈ ਗਈ ਹੈ। ਰੰਗੋਲੀ ਦੇ ਅੰਦਰ ਤੇ ਬਾਹਰ ਮੋਮ ਦੇ ਦੀਏ ਰੱਖੇ ਗਏ ਹਨ, ਜਿਸ ਨਾਲ ਇਹ ਹੋਰ ਵੀ ਸੁੰਦਰ ਲੱਗਦਾ ਹੈ।

4 / 6

ਜੇ ਤੁਸੀਂ ਸਧਾਰਣ ਤੇ ਸੋਬਰ ਰੰਗੋਲੀ ਬਣਾਉਣਾ ਚਾਹੁੰਦੇ ਹੋ, ਤਾਂ ਇਹ ਡਿਜ਼ਾਈਨ ਤੁਹਾਡੇ ਲਈ ਬਿਹਤਰੀਨ ਹੈ। ਇਸ ਵਿੱਚ ਫੁੱਲ ਅਤੇ ਪੱਤਿਆਂ ਦੇ ਨਾਲ ਇੱਕ ਪਾਸੇ ਦੀਏ ਦਾ ਡਿਜ਼ਾਈਨ ਬਣਾਇਆ ਗਿਆ ਹੈ ਅਤੇ ਅੰਦਰ “Happy Diwali” ਲਿਖਿਆ ਗਿਆ ਹੈ। ਇਹ ਡਿਜ਼ਾਈਨ ਤੁਸੀਂ ਘਰ ‘ਤੇ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ।

5 / 6

ਤੁਸੀਂ ਦੀਵਾਲੀ ਲਈ ਇਸ ਮੋਰ ਆਧਾਰਿਤ ਰੰਗੋਲੀ ਡਿਜ਼ਾਈਨ ਤੋਂ ਵੀ ਆਈਡੀਆ ਲੈ ਸਕਦੇ ਹੋ। ਇਸ ਵਿੱਚ ਮੋਰ ਦਾ ਚਿੱਤਰ ਬਣਾਕੇ ਉਸਦੇ ਆਲੇ ਦੁਆਲੇ ਫੁੱਲ ਅਤੇ ਪੱਤਿਆਂ ਦੇ ਡਿਜ਼ਾਈਨ ਬਣਾਏ ਗਏ ਹਨ। ਵਿਚਕਾਰ ਗੋਲ ਸਰਕਲ ਬਣਾਕੇ ਅੰਦਰ ਮਾਂ ਲਕਸ਼ਮੀ ਦੇ ਪੈਰਾਂ ਦੇ ਚਿੰਨ੍ਹ ਬਣਾਏ ਗਏ ਹਨ। ਅੰਦਰ “Happy Diwali” ਲਿਖਿਆ ਹੈ ਅਤੇ ਦੀਵੇ ਦਾ ਚਿੱਤਰ ਬਣਾਇਆ ਗਿਆ ਹੈ। ਬਾਹਰਲੇ ਹਿੱਸੇ ਵਿੱਚ ਮੋਰ ਪੰਖਾਂ ਦਾ ਡਿਜ਼ਾਈਨ ਦਿੱਤਾ ਗਿਆ ਹੈ।

6 / 6

ਇਹ ਰੰਗੋਲੀ ਡਿਜ਼ਾਈਨ ਵੀ ਬੇਹੱਦ ਆਕਰਸ਼ਕ ਹੈ। ਇਸ ਵਿੱਚ ਮੋਰ ਦਾ ਚਿੱਤਰ ਬਣਾਕੇ ਆਲੇ ਦੁਆਲੇ ਗੋਲ ਘੇਰਾ ਬਣਾਇਆ ਗਿਆ ਹੈ, ਜਿਸ ਵਿੱਚ ਦੀਵੇ ਅਤੇ ਸਧਾਰਣ ਡਿਜ਼ਾਈਨ ਸ਼ਾਮਲ ਹਨ। ਨਾਲ ਹੀ ਫੁੱਲ ਅਤੇ ਮੋਰ ਦੇ ਖੰਭਾਂ ਦਾ ਡਿਜ਼ਾਈਨ ਵੀ ਜੋੜਿਆ ਗਿਆ ਹੈ। ਇੱਕ ਪਾਸੇ ਸਕਵੇਅਰ ਬਾਕਸ ਵਿੱਚ “ਦੀਵਾਲੀ” ਲਿਖਿਆ ਹੈ। ਤੁਸੀਂ ਵੀ ਇਸ ਤਰ੍ਹਾਂ ਦੀ ਰੰਗੋਲੀ ਆਸਾਨੀ ਨਾਲ ਬਣਾ ਕੇ ਆਪਣੇ ਘਰ ਦੀ ਸ਼ੋਭਾ ਵਧਾ ਸਕਦੇ ਹੋ।

Follow Us On
Tag :