ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। | festival of Dussehra symbol of the victory of good over evil , celebrated devotion Know in Punjabi - TV9 Punjabi

ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

Updated On: 

07 Oct 2025 15:08 PM IST

Dushera In Punjab: ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਇਸ ਤਿਊਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਸਿਆਸੀ ਆਗੂਆਂ ਨੇ ਵੀ ਵੱਡੀ ਗਿਣਤੀ ਵਿੱਚ ਰਾਵਣ ਦਹਿਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਰਾਮ ਜੀ ਦੇ ਦੱਸੇ ਕਦਮਾਂ ਤੇ ਚੱਲਣ ਦੀ ਅਪੀਲ ਕੀਤੀ।

1 / 8ਆਈਟੀਆਈ ਦੇ ਮੁੰਡਿਆਂ ਨੇ ਫਿਰੋਜ਼ਪੁਰ ਸ਼ਹਿਰ ਵਿੱਚ ਦੁਸਹਿਰੇ ਦਾ ਸ਼ੁਭ ਦਿਨ ਮਨਾਇਆ ।

ਆਈਟੀਆਈ ਦੇ ਮੁੰਡਿਆਂ ਨੇ ਫਿਰੋਜ਼ਪੁਰ ਸ਼ਹਿਰ ਵਿੱਚ ਦੁਸਹਿਰੇ ਦਾ ਸ਼ੁਭ ਦਿਨ ਮਨਾਇਆ ।

2 / 8

ਜਿੱਥੇ ਧਾਰਮਿਕ ਸੰਗਠਨਾਂ ਦੇ ਆਗੂਆਂ ਨੇ ਪਹਿਲਾਂ ਭਗਵਾਨ ਰਾਮ ਅਤੇ ਮਾਤਾ ਸੀਤਾ ਨੂੰ ਪੂਜਾ ਕੀਤੀ, ਜਿਸ ਤੋਂ ਬਾਅਦ ਰਾਵਣ ਦਹਿਨ ਕੀਤਾ ਗਿਆ।

3 / 8

ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦਾ ਦਹਿਨ ਕੀਤਾ। ਇਸ ਮੌਕੇ ਮੇਲੇ ਵਿੱਚ ਪਹੁੰਚੇ ਲੋਕਾਂ ਨੇ ਰੰਗੀਨ, ਮਨਮੋਹਕ ਆਤਿਸ਼ਬਾਜ਼ੀ ਦਾ ਆਨੰਦ ਲਿਆ ਅਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਨੂੰ ਮਨਾਇਆ।

4 / 8

ਫਿਰੋਜ਼ਪੁਰ ਵਿੱਚ ਭਾਜਪਾ ਲੀਡਰ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ ਅਤੇ ਕਿਹਾ ਕਿ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਹੈ

5 / 8

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਦੇ ਇਤਿਹਾਸਕ ਦਰੇਸੀ ਮੈਦਾਨ ਵਿੱਚ ਰਿਮੋਟ ਦਾ ਬਟਨ ਦਬਾ ਕੇ ਰਾਵਣ ਦਹਿਨ ਕੀਤਾ।

6 / 8

ਰਾਜਾ ਵੜਿੰਗ ਨੇ ਕਿਹਾ ਕਿ ਇਸ ਦਿਨ ਧਰਮੀ ਅਤੇ ਮਹਾਂਪੁਰਖਾਂ ਦੀ ਜਿੱਤ ਹੋਈ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਅੰਦਰ ਬੈਠੇ ਹੋਏ ਰਾਵਣ ਨੂੰ ਵੀ ਮਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੇ ਇਨਸਾਨ ਬਣ ਸਕੀਏ।

7 / 8

ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੁਰਗਿਆਣਾ ਮੰਦਿਰ ਵਿਖੇ ਰਾਵਣ ਦਹਿਨ ਸਮਾਰੋਹ ਵਿੱਚ ਹਿੱਸਾ ਲਿਆ। ਔਜਲਾ ਨੇ ਕਿਹਾ ਕਿ ਸਾਨੂੰ ਅੱਜ ਵੀ ਇਕੱਠੇ ਹੋਕੇ ਸਮਾਜ ਵਿਚਰਲੀਆਂ ਬੁਰਾਈਆਂ ਖਿਲਾਫ ਲੜਣਾ ਚਾਹੀਦਾ ਹੈ।

8 / 8

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੁਰਾਈ ਸਿਰਫ਼ ਰਾਵਣ ਤੱਕ ਸੀਮਤ ਨਹੀਂ ਹੈ। ਭ੍ਰਿਸ਼ਟਾਚਾਰ, ਹੰਕਾਰ, ਅਪਰਾਧ ਅਤੇ ਅਸਹਿਣਸ਼ੀਲਤਾ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰ ਸਾਲ ਰਾਵਣ ਨੂੰ ਸਾੜਿਆ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਵੀ ਖਤਮ ਕਰਨਾ ਚਾਹੀਦਾ ਹੈ।

Follow Us On
Tag :