ਮਹਾਸ਼ਿਵਰਾਤਰੀ 2023: ਭਾਰਤ ਹੀ ਨਹੀਂ, ਦੇਸ਼ ਤੋਂ ਬਾਹਰ ਵੀ ਮੌਜੂਦ ਹਨ ਸ਼ਿਵ ਦੇ ਖੂਬਸੂਰਤ ਮੰਦਰ, ਇੱਕ ਨਜ਼ਰ Punjabi news - TV9 Punjabi

ਮਹਾਸ਼ਿਵਰਾਤਰੀ 2023: ਭਾਰਤ ਹੀ ਨਹੀਂ, ਦੇਸ਼ ਤੋਂ ਬਾਹਰ ਵੀ ਮੌਜੂਦ ਹਨ ਸ਼ਿਵ ਦੇ ਖੂਬਸੂਰਤ ਮੰਦਰ, ਇੱਕ ਨਜਰ

Updated On: 

14 Feb 2023 13:07 PM

ਮਹਾਸ਼ਿਵਰਾਤਰੀ 2023: ਹਰ ਸਾਲ ਫੱਗਣ ਦੇ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸ਼ਰਧਾਲੂ ਆਪਣੇ ਮਹਾਦੇਵ ਦੀ ਪੂਜਾ ਕਰਦੇ ਹਨ, ਉੱਥੇ ਹੀ ਕੁਝ ਅਜਿਹੇ ਖਾਸ ਮੌਕਿਆਂ 'ਤੇ ਮੰਦਰਾਂ ਵਿਚ ਦਰਸ਼ਨਾਂ ਲਈ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਹੀ ਨਹੀਂ ਦੇਸ਼ ਦੇ ਬਾਹਰ ਵੀ ਕਈ ਸੁੰਦਰ ਸ਼ਿਵ ਮੰਦਰ ਮੌਜਦੂ ਹਨ। ਜਾਣੋ ਇਨ੍ਹਾਂ ਬਾਰੇ....

1 / 5ਭਗਵਾਨ ਸ਼ਿਵ ਦੇ ਭਗਤਾਂ ਲਈ ਮਹਾਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ ਹੈ। 18 ਫਰਵਰੀ ਨੂੰ ਸ਼ਿਵਰਾਤਰੀ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ। ਮੰਦਰਾਂ ਵਿੱਚ ਦਰਸ਼ਨਾਂ ਲਈ ਲੋਕਾਂ ਦੀ ਭੀੜ ਜੁੱਟਦੀ ਹੈ। ਉੰਝ, ਭਾਰਤ ਤੋਂ ਬਾਹਰ ਵੀ ਕੁਝ ਅਜਿਹੇ ਮੰਦਰ ਹਨ ਜਿੱਥੇ ਸ਼ਿਵ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਜਾਣੋ ਇਨ੍ਹਾਂ ਬਾਰੇ...

ਭਗਵਾਨ ਸ਼ਿਵ ਦੇ ਭਗਤਾਂ ਲਈ ਮਹਾਸ਼ਿਵਰਾਤਰੀ ਦਾ ਤਿਉਹਾਰ ਆ ਰਿਹਾ ਹੈ। 18 ਫਰਵਰੀ ਨੂੰ ਸ਼ਿਵਰਾਤਰੀ ਪੂਰੇ ਭਾਰਤ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ। ਮੰਦਰਾਂ ਵਿੱਚ ਦਰਸ਼ਨਾਂ ਲਈ ਲੋਕਾਂ ਦੀ ਭੀੜ ਜੁੱਟਦੀ ਹੈ। ਉੰਝ, ਭਾਰਤ ਤੋਂ ਬਾਹਰ ਵੀ ਕੁਝ ਅਜਿਹੇ ਮੰਦਰ ਹਨ ਜਿੱਥੇ ਸ਼ਿਵ ਦੇ ਦਰਸ਼ਨ ਕਰਨ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ। ਜਾਣੋ ਇਨ੍ਹਾਂ ਬਾਰੇ...

2 / 5

ਆਸਟ੍ਰੇਲੀਆ ਵਿਚ ਮੁਕਤੀ ਗੁਪਤੇਸ਼ਵਰ: ਭਾਰਤ ਤੋਂ ਦੂਰ ਆਸਟ੍ਰੇਲੀਆ ਵਿਚ ਵੀ ਸ਼ਿਵ ਦੇ ਭਗਤ ਘੱਟ ਨਹੀਂ ਹਨ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸ਼ਹਿਰ ਵਿੱਚ ਮੁਕਤੀ ਗੁਪਤੇਸ਼ਵਰ ਮੰਦਰ ਸਥਿਤ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਦਾ ਸਬੰਧ 13ਵੇਂ ਜਯੋਤਿਰਲਿੰਗ ਨਾਲ ਹੈ। ਸ਼ਿਵਰਾਤਰੀ 'ਤੇ ਇੱਥੇ ਵੱਖਰੀ ਹੀ ਰੌਨਕ ਦੇਖਣ ਨੂੰ ਮਿਲਦੀ ਹੈ। (ਫੋਟੋ: Insta/@psaswetravel)

3 / 5

ਨੇਪਾਲ ਵਿੱਚ ਪਸ਼ੂਪਤੀਨਾਥ: ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਵੀ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਮੌਜੂਦ ਹਨ। ਇੱਥੇ ਇਤਿਹਾਸਕ ਪਸ਼ੂਪਤੀਨਾਥ ਮੰਦਰ ਮੌਜੂਦ ਹੈ ਜਿਸ ਦਾ ਇਤਿਹਾਸ ਪਾਂਡਵਾਂ ਨਾਲ ਜੁੜਿਆ ਹੋਇਆ ਹੈ। ਕਾਠਮੰਡੂ ਵਿੱਚ ਬਣੇ ਇਸ ਮੰਦਰ ਦੀ ਆਰਕੀਟੈਕਚਰ ਇਸਨੂੰ ਇੱਕ ਖੂਬਸੂਰਤ ਟ੍ਰੈਵਲ ਲੋਕੇਸ਼ਨ ਵੀ ਬਣਾਉਂਦੀ ਹੈ। (ਫੋਟੋ: Insta/@colors.2nd)

4 / 5

ਸ਼੍ਰੀਲੰਕਾ ਵਿੱਚ ਮੁੰਨੇਸਵਰਮ ਮੰਦਰ: ਭਗਵਾਨ ਰਾਮ ਦੇ ਸਮੇਂ ਯਾਨੀ ਰਾਮਾਇਣ ਕਾਲ ਨਾਲ ਇਸ ਮੰਦਰ ਦਾ ਸਬੰਧ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਵਣ ਨੂੰ ਕਰਾਰੀ ਹਾਰ ਦੇਣ ਤੋਂ ਬਾਅਦ ਆਦਿ ਪੁਰਸ਼ ਭਗਵਾਨ ਰਾਮ ਨੇ ਇੱਥੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ। ਇਸ ਮਹਾਸ਼ਿਵਰਾਤਰੀ 'ਤੇ ਇੱਥੇ ਦਰਸ਼ਨਾਂ ਦਾ ਪਲਾਨ ਬਣਾਓ। (ਫੋਟੋ: Insta/@burritno_)

5 / 5

ਇੰਡੋਨੇਸ਼ੀਆ ਵਿੱਚ ਪ੍ਰਮਬਨਨ ਮੰਦਰ: ਇਹ ਮੰਦਰ ਇੰਡੋਨੇਸ਼ੀਆ ਦੇ ਜਾਵਾ ਵਿੱਚ ਮੌਜੂਦ ਹੈ ਅਤੇ ਖਾਸ ਗੱਲ ਇਹ ਹੈ ਕਿ ਇਸਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵੀ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਦਾ ਸਬਧ ਤਿੰਨੋਂ ਦੇਵਤਿਆਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ (ਸ਼ਿਵ) ਨਾਲ ਹੈ। ਇਸ ਕੰਪਲੈਕਸ ਵਿੱਚ ਲਗਭਗ 240 ਮੰਦਰ ਮੌਜੂਦ ਹਨ। (ਫੋਟੋ: Insta/@agavoyy)

Follow Us On