ਪਰਿਵਾਰ, ਘਰ ਸਭ ਗਿਆ, ਬਾਕੀ ਰਹਿ ਗਏ ਸਿਰਫ਼ ਹੰਝੂ ... ਦੇਖੋ ਤੁਰਕੀ ਦੀ ਤਬਾਹੀ ਦੀ ਦਰਦਨਾਕ ਕਹਾਣੀ Punjabi news - TV9 Punjabi

ਪਰਿਵਾਰ, ਘਰ ਸਭ ਗਿਆ, ਬਾਕੀ ਰਹਿ ਗਏ ਸਿਰਫ਼ ਹੰਝੂ … ਦੇਖੋ ਤੁਰਕੀ ਦੀ ਤਬਾਹੀ ਦੀ ਦਰਦਨਾਕ ਕਹਾਣੀ

Updated On: 

08 Feb 2023 16:15 PM

ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

1 / 8ਦੋ ਦਿਨ ਪਹਿਲਾਂ ਤੱਕ ਜਿਹੜੇ ਲੋਕ ਆਪਣੇ ਪਰਿਵਾਰ ਨਾਲ ਹੱਸ ਰਹੇ ਸਨ, ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਅਗਲੇ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨਾ ਵੱਡਾ ਤੂਫ਼ਾਨ ਆਵੇਗਾ। (ਫੋਟੋ-  AP/PTI)

ਦੋ ਦਿਨ ਪਹਿਲਾਂ ਤੱਕ ਜਿਹੜੇ ਲੋਕ ਆਪਣੇ ਪਰਿਵਾਰ ਨਾਲ ਹੱਸ ਰਹੇ ਸਨ, ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਅਗਲੇ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੰਨਾ ਵੱਡਾ ਤੂਫ਼ਾਨ ਆਵੇਗਾ। (ਫੋਟੋ- AP/PTI)

2 / 8

ਤੁਰਕੀ ਵਿੱਚ 7.8 ਤੀਬਰਤਾ ਦੇ ਭੂਚਾਲ ਨੇ ਇੱਕ ਝਟਕੇ ਵਿੱਚ ਲੋਕਾਂ ਦੀ ਜਿੰਦਗੀ ਚ ਤਬਾਹੀ ਮਚਾ ਦਿੱਤੀ ਹੈ। ਪਰਿਵਾਰ, ਘਰ, ਜਾਇਦਾਦ ਸਭ ਚਲੇ ਗਏ, ਬਾਕੀ ਰਹਿ ਗਏ ਸਿਰਫ਼ ਹੰਝੂ। (ਫੋਟੋ- AP/PTI)

3 / 8

ਤੁਰਕੀ ਅਤੇ ਸੀਰੀਆ ਵਿੱਚ ਇੱਕ ਮਿੰਟ ਤੱਕ ਆਏ ਜਬਰਦਸਤ ਭੂਚਾਲ ਕਾਰਨ ਹੋਈ ਭਾਰੀ ਤਬਾਹੀ ਦਾ ਨਜ਼ਾਰਾ ਪੂਰੀ ਦੁਨੀਆ ਨੇ ਦੇਖਿਆ। ਇਸ ਦੇ ਝਟਕੇ ਸਾਈਪ੍ਰਸ, ਲੇਬਨਾਨ ਅਤੇ ਮਿਸਰ ਵਰਗੇ ਗੁਆਂਢੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤੇ ਗਏ। (ਫੋਟੋ- AP/PTI)

4 / 8

ਇਸ ਤੋਂ ਬਾਅਦ ਵੀ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਲੋਕ ਸੰਭਲ ਨਹੀਂ ਸਕੇ। (ਫੋਟੋ- ਏਪੀ/ਪੀਟੀਆਈ)

5 / 8

ਤੁਰਕੀ ਅਤੇ ਸੀਰੀਆ 'ਚ ਭੂਚਾਲ ਕਾਰਨ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। (ਫੋਟੋ- AP/PTI)

6 / 8

ਮਲਬੇ 'ਚ ਫਸੇ ਲੋਕ ਮਦਦ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਦੀਆਂ ਅੱਖਾਂ ਆਪਣੇ ਕਰੀਬੀਆਂ ਨੂੰ ਲੱਭ ਰਹੀਆਂ ਹਨ। ਕੋਈ ਤਾਂ ਅਜਿਹਾ ਹੋਵੇਗਾ ਜੋ ਉਨ੍ਹਾਂ ਨੂੰ ਦੇਖੇ ਅਤੇ ਉਨ੍ਹਾਂ ਦੀਆਂ ਚੀਕਾਂ ਸੁਣ ਸਕੇ। (ਫੋਟੋ- AP/PTI)

7 / 8

ਇਸ ਭਿਆਨਕ ਦ੍ਰਿਸ਼ ਦੀਆਂ ਕਈ ਦਰਦਨਾਕ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਕਿਸੇ ਨੇ ਆਪਣਾ ਬੱਚਾ ਗੁਆ ਦਿੱਤਾ ਹੈ ਤਾਂ ਕੋਈ ਬੱਚਾ ਹੁਣ ਮਾਂ-ਬਾਪ ਤੋਂ ਬਿਨਾਂ ਸਾਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ। (ਫੋਟੋ- AP/PTI)

8 / 8

ਤੁਰਕੀ 'ਚ 6000 ਤੋਂ ਜ਼ਿਆਦਾ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ, ਕਈ ਜਾਨਾਂ ਅਜੇ ਵੀ ਮਲਬੇ 'ਚ ਫਸੀਆਂ ਹੋਈਆਂ ਹਨ। (ਫੋਟੋ- AP/PTI)

Follow Us On