ਰਾਮਬਨ ਲੈਂਡਸਲਾਈਡ: ਹੁਣ ਆਈ ਕਬਰਸਤਾਨ ਨੂੰ ਸ਼ਿਫਟ ਕਰਨ ਦੀ ਨੌਬਤ, ਕਿਤੇ ਹੋਰ ਦਫਨਾਈਆਂ ਜਾਣਗੀਆਂ ਲਾਸ਼ਾਂ। Ramban landslide Update - TV9 Punjabi

ਰਾਮਬਨ ਲੈਂਡਸਲਾਈਡ: ਹੁਣ ਆਈ ਕਬਰਸਤਾਨ ਨੂੰ ਸ਼ਿਫਟ ਕਰਨ ਦੀ ਨੌਬਤ, ਕਿਤੇ ਹੋਰ ਦਫਨਾਈਆਂ ਜਾਣਗੀਆਂ ਲਾਸ਼ਾਂ

kusum-chopra
Updated On: 

20 Feb 2023 15:03 PM

ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਟੈਂਟਾਂ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੰਬਲ ਅਤੇ ਭਾਂਡੇ ਵੀ ਮੁਹੱਈਆ ਕਰਵਾਏ ਗਏ ਹਨ। ਫੌਜ ਉਨ੍ਹਾਂ ਨੂੰ ਖਾਣਾ ਵੀ ਮੁਹੱਈਆ ਕਰਵਾ ਰਹੀ ਹੈ

1 / 6ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਦੇ ਇੱਕ ਪਿੰਡ 'ਚ ਜਮੀਨ ਖਿਸਕਣ ਕਾਰਨ ਦਰਜਨ ਤੋਂ ਵੱਧ ਰਿਹਾਇਸ਼ੀ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਇਸ ਕਾਰਨ 13 ਪਰਿਵਾਰ ਬੇਘਰ ਹੋ ਗਏ। ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਸਹਾਇਤਾ ਦਿੱਤੀ ਗਈ ਹੈ। (ਫੋਟੋ ਕ੍ਰੈਡਿਟ- PTI)

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਦੇ ਇੱਕ ਪਿੰਡ 'ਚ ਜਮੀਨ ਖਿਸਕਣ ਕਾਰਨ ਦਰਜਨ ਤੋਂ ਵੱਧ ਰਿਹਾਇਸ਼ੀ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਇਸ ਕਾਰਨ 13 ਪਰਿਵਾਰ ਬੇਘਰ ਹੋ ਗਏ। ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਰਾਹਤ ਸਹਾਇਤਾ ਦਿੱਤੀ ਗਈ ਹੈ। (ਫੋਟੋ ਕ੍ਰੈਡਿਟ- PTI)

2 / 6ਰਾਮਬਨ ਲੈਂਡਸਲਾਈਡ: ਹੁਣ ਆਈ ਕਬਰਸਤਾਨ ਨੂੰ ਸ਼ਿਫਟ ਕਰਨ ਦੀ ਨੌਬਤ, ਕਿਤੇ ਹੋਰ ਦਫਨਾਈਆਂ ਜਾਣਗੀਆਂ ਲਾਸ਼ਾਂ

3 / 6ਇਲਾਕੇ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਜ਼ਮੀਨ ਅਜੇ ਵੀ ਧੱਸ ਰਹੀ ਹੈ। ਭਾਰਤੀ ਭੂ-ਵਿਗਿਆਨ ਸਰਵੇਖਣ ਦੇ ਮਾਹਿਰ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਘਟਨਾ ਸਥਾਨ ਦਾ ਦੌਰਾ ਕਰਨਗੇ ਅਤੇ ਅਚਾਨਕ ਜਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਲਗਾਉਣਗੇ। (ਫੋਟੋ ਕ੍ਰੈਡਿਟ- PTI)

ਇਲਾਕੇ ਵਿੱਚ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਜ਼ਮੀਨ ਅਜੇ ਵੀ ਧੱਸ ਰਹੀ ਹੈ। ਭਾਰਤੀ ਭੂ-ਵਿਗਿਆਨ ਸਰਵੇਖਣ ਦੇ ਮਾਹਿਰ ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਘਟਨਾ ਸਥਾਨ ਦਾ ਦੌਰਾ ਕਰਨਗੇ ਅਤੇ ਅਚਾਨਕ ਜਮੀਨ ਖਿਸਕਣ ਦੇ ਕਾਰਨਾਂ ਦਾ ਪਤਾ ਲਗਾਉਣਗੇ। (ਫੋਟੋ ਕ੍ਰੈਡਿਟ- PTI)

4 / 6

ਪ੍ਰਭਾਵਿਤ ਪਰਿਵਾਰਾਂ ਨੂੰ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਵਿੱਚੋਂ ਮੁਆਵਜ਼ਾ ਦਿੱਤਾ ਜਾਵੇਗਾ। ਜ਼ਮੀਨ ਖਿਸਕਣ ਦੀ ਘਟਨਾ ਰਾਮਬਨ ਜ਼ਿਲ੍ਹਾ ਹੈੱਡਕੁਆਰਟਰ ਤੋਂ 45 ਕਿਲੋਮੀਟਰ ਦੂਰ ਗੂਲ ਉਪਮੰਡਲ ਦੇ ਸੰਗਲਦਾਨ ਦੇ ਡਕਸਰ ਦਲ ਪਿੰਡ ਵਿੱਚ ਵਾਪਰੀ। ਪੀੜਤ ਪਰਿਵਾਰਾਂ ਨੂੰ ਫੌਰੀ ਰਾਹਤ ਸਹਾਇਤਾ ਵਜੋਂ ਟੈਂਟ, ਰਾਸ਼ਨ, ਭਾਂਡੇ ਅਤੇ ਕੰਬਲ ਮੁਹੱਈਆ ਕਰਵਾਏ ਗਏ ਹਨ। (ਫੋਟੋ ਕ੍ਰੈਡਿਟ- PTI)

5 / 6

ਇਹ ਘਟਨਾ ਡੋਡਾ ਜ਼ਿਲ੍ਹੇ ਦੇ ਪਿੰਡ ਦੀ ਨਵੀਂ ਬਸਤੀ ਵਿੱਚ 19 ਘਰ, ਇੱਕ ਮਸਜਿਦ ਅਤੇ ਲੜਕੀਆਂ ਦੇ ਇੱਕ ਧਾਰਮਿਕ ਸਕੂਲ ਦੇ ਜਮੀਨ ਚ ਧੱਸਣ ਦੀ ਘਟਨਾ ਤੋਂ 15 ਦਿਨਾਂ ਬਾਅਦ ਵਾਪਰੀ ਹੈ। ਸਥਾਨਕ ਸਰਪੰਚ ਰਕੀਬ ਵਾਨੀ ਨੇ ਕਿਹਾ, “ਲੋਕ ਦਹਿਸ਼ਤ ਵਿੱਚ ਹਨ ਕਿਉਂਕਿ ਅਸੀਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਸੀ। (ਫੋਟੋ ਕ੍ਰੈਡਿਟ- PTI)

6 / 6

Follow Us On