02 Dec 2023 12:39 PM
ਰਾਜਸਥਾਨ ਦਾ ਸ਼ਾਹੀ ਅੰਦਾਜ਼ ਅਤੇ ਇਤੀਹਾਸਕ ਇਮਾਰਤਾਂ ਨੂੰ ਦੇਖਣ ਦੇ ਲਈ ਸੈਲਾਨੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸਰਦੀਆਂ ਦੌਰਾਨ ਇੱਥੋਂ ਦੀਆਂ ਕਈ ਥਾਵਾਂ ਹੋਰ ਖੂਬਸੂਰਤ ਅਤੇ ਆਕਰਸ਼ਣ ਦਾ ਕੇਂਦਰ ਹਨ। ਦੇਖੋ ਤਸਵੀਰਾਂ
ਮਾਊਂਟ ਆਬੂ ਦੀ ਖੂਬਸੂਰਤੀ: ਟੂਰਿਸਟ ਪਲੇਸ ਮਾਊਂਟ ਆਬੂ ਵਿੱਚ ਮੀਂਹ ਤੋਂ ਬਾਅਦ ਸਰਦੀਆਂ ਹੋਰ ਵੱਧ ਜਾਂਦੀ ਹੈ। ਪਹਾੜ ਅਤੇ ਹਰਿਆਲੀ ਨਾਲ ਘਿਰੀ ਇਸ ਥਾਂ ਦੀ ਖੂਬਸੂਰਤੀ ਸੈਲਾਨੀਆਂ ਨੂੰ ਕਾਫੀ ਪਸੰਦ ਆਉਂਦੀ ਹੈ। ਰਾਜਸਥਾਨ ਦਾ ਇਹ ਹਿਲ ਸਟੇਸ਼ਨ ਹਨੀਮੂਨ ਡੇਸਟਿਨੇਸ਼ਨ ਵੀ ਹੈ।
ਜੈਸਲਮੇਰ: ਵੈਸੇ ਰਾਜਸਥਾਨ ਦਾ ਜੈਸਲਮੇਰ ਅਜਿਹਾ ਇਲਾਕਾ ਹੈ ਜੋ ਗਰਮੀਆਂ ਦੇ ਦੌਰਾਨ ਰਾਤ ਨੂੰ ਠੰਡਾ ਹੋ ਜਾਂਦਾ ਹੈ। ਰੇਤ ਦੇ ਰੇਗਿਸਤਾਨ ਜੈਸਲਮੇਰ ਠੰਡ ਵਿੱਚ ਹੋਰ ਖੂਬਸੂਰਤ ਨਜ਼ਰ ਆਉਂਦਾ ਹੈ। ਰਾਤ ਨੂੰ ਬੋਰਨ ਫਾਇਰ ਪਾਰਟੀ ਕਰਨ ਦਾ ਅਲਗ ਹੀ ਮਜ਼ਾ ਹੁੰਦਾ ਹੈ।
ਪਿਛੋਲਾ ਝੀਲ,ਉਦੇਪੁਰ: ਉਦੇਪੁਰ ਰਾਜਸਥਾਨ ਦਾ ਝੀਲਾਂ ਦਾ ਸ਼ਹਿਰ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਖੂਬਸੂਰਤ ਹੈ ਪਿਛੋਲਾ ਝੀਲ। ਇੱਥੇ ਜਗ ਮੰਦਰ,ਜਗ ਨਿਵਾਸ ਅਤੇ ਮੋਹਨ ਮੰਦਰ ਵੀ ਹੈ।
ਬਲੂ ਸਿਟੀ, ਜੋਧਪੂਰ: ਜੋਧਪੂਰ ਵੀ ਘੁੰਮਣ ਲਈ ਇੱਕ ਵਧੀਆ ਸੈਰ-ਸਪਾਟਾ ਸਥਾਨ ਹੈ। ਸਰਦੀਆਂ ਦੀਆਂ ਸ਼ਾਮਾਂ ਵਿੱਚ ਇਹ ਥਾਂ ਹੋਰ ਵੀ ਖੂਬਸੂਰਤ ਲੱਗਦੀ ਹੈ। ਇਸ ਲਈ ਇਸ ਸਰਦੀਆਂ ਵਿੱਚ ਜੋਧਪੂਰ ਜ਼ਰੂਰ ਜਾਓ।