ਰਿਵਾਇਤੀ ਪੰਜਾਬੀ ਪਹਿਰਾਵੇ ਵਿੱਚ ਸਜ਼ੇ ਕਲਾਕਾਰਾਂ ਵੱਲੋਂ ਪੰਜਾਬੀ ਲੋਕ ਸਾਜ਼ ਤੂੰਬੀ, ਅਲਗੋਜ਼ੇ, ਸਾਰੰਗੀ, ਢੋਲ, ਨਗਾਰਾ, ਬੀਨ, ਬਾਊਂਸਰੀ, ਚਿਮਟਾ, ਬੁਗਚੂ, ਛੈਣੇ ਆਦਿ ਰਿਵਾਇਤੀ ਸਾਜ਼ਾਂ ਨਾਲ ਪੰਜਾਬੀ ਲੋਕ ਗਾਇਕੀ ਦੇ ਖੂਬਸੂਰਤ ਰੰਗ ਪੇਸ਼ ਕੀਤੇ ਗਏ। ਢੋਲ ਦੀ ਥਾਪ ਅਤੇ ਵੱਖ-ਵੱਖ ਸਾਜ਼ਾਂ. ਦੀ ਮਨਮੋਹਕ ਧੁੰਨ ਨੇ ਵਿਦੇਸ਼ੀ ਮਹਿਮਾਨਾਂ ਨੂੰ ਭੰਗੜਾ ਪਾਉਣ ਅਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ