Raghav Parineeti Wedding Pictures: ਰਘਨੀਤੀ ਦੀ ਜੋੜੀ ਖੂਬ ਫੱਬ ਰਹੀ ਹੈ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ - TV9 Punjabi

Raghav Parineeti Wedding Pictures: ਰਾਘਨੀਤੀ ਦੀ ਜੋੜੀ ਖੂਬ ਫੱਬ ਰਹੀ ਹੈ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

isha-sharma
Updated On: 

25 Sep 2023 12:29 PM

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਦੋਹਾਂ ਦਾ ਵਿਆਹ ਐਤਵਾਰ ਨੂੰ ਉਦੈਪੁਰ ਵਿੱਚ ਹੋਇਆ। ਉਦੋਂ ਤੋਂ ਹੀ ਪ੍ਰਸ਼ੰਸਕ ਵਿਆਹ ਦੀਆਂ ਫੋਟੋਆਂ ਦਾ ਇੰਤਜ਼ਾਰ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਤਸਵੀਰਾਂ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।

1 / 5ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਪ੍ਰਸ਼ੰਸਕ ਕੱਲ੍ਹ ਤੋਂ ਕਰ ਰਹੇ ਸਨ। 24 ਸਤੰਬਰ ਦੀ ਸ਼ਾਮ ਨੂੰ ਦੋਵਾਂ ਦਾ ਵਿਆਹ ਹੋਇਆ ਸੀ। 25 ਸਤੰਬਰ ਨੂੰ ਦੋਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ਵਿੱਚ ਦੋਵੇਂ ਕਰੀਮ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ।

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਪ੍ਰਸ਼ੰਸਕ ਕੱਲ੍ਹ ਤੋਂ ਕਰ ਰਹੇ ਸਨ। 24 ਸਤੰਬਰ ਦੀ ਸ਼ਾਮ ਨੂੰ ਦੋਵਾਂ ਦਾ ਵਿਆਹ ਹੋਇਆ ਸੀ। 25 ਸਤੰਬਰ ਨੂੰ ਦੋਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੋਟੋ ਵਿੱਚ ਦੋਵੇਂ ਕਰੀਮ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੋਵਾਂ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਹੈ।

2 / 5ਇਸ ਸਾਲ ਮਈ ਮਹੀਨੇ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ ਅਤੇ ਹੁਣ ਦੋਵੇਂ ਹਮੇਸ਼ਾ ਲਈ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਦੋਹੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

ਇਸ ਸਾਲ ਮਈ ਮਹੀਨੇ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ ਅਤੇ ਹੁਣ ਦੋਵੇਂ ਹਮੇਸ਼ਾ ਲਈ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਦੋਹੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

3 / 5

ਪਰਿਣੀਤੀ ਕ੍ਰੀਮ ਰੰਗ ਦੇ ਲਹਿੰਗੇ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਰਾਘਵ ਚੱਢਾ ਵੀ ਕਾਫੀ ਜੱਚ ਰਹੇ ਹਨ। ਰਘਨੀਤੀ ਦੀ ਜੋੜੀ ਕਾਫੀ ਪਿਆਰੀ ਲੱਗ ਰਹੀ ਹੈ। ਤਸਵੀਰਾਂ ਵਿੱ'ਚ ਰਾਘਵ ਪਰਿਣੀਤੀ ਨੂੰ ਮਾਲਾ ਪਾਉਂਦੇ ਨਜ਼ਰ ਆਏ। ਕੁੱਝ ਤਸਵੀਰਾਂ 'ਚ ਮੱਥੇ 'ਤੇ ਕਿਸ ਕਰਦੇ ।

4 / 5

ਪਰਿਣੀਤੀ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜੀ ਨੇ ਵੀ ਫੋਟੋਆਂ ਤੇ ਕੁਮੈਂਟ ਕੀਤਾ ਹੈ। ਉਨ੍ਹਾਂ ਲਿਖਿਆ-ਮੇਰੀਆਂ Blessings ਹਮੇਸ਼ਾ ਤੁਹਾਡੇ ਨਾਲ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਆਪਣੀ ਛੋਟੀ ਭੈਣ ਦੇ ਵਿਆਹ ਤੇ ਨਹੀਂ ਸ਼ਾਮਲ ਹੋਈ। ਹਾਲਾਂਕਿ ਦੋਵੇਂ ਇਕ-ਦੂਜੇ ਦੇ ਕਾਫੀ ਕਰੀਬ ਹਨ।

5 / 5

ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਲਿਖਿਆ- ਜਦੋਂ ਤੋਂ ਅਸੀਂ ਪਹਿਲੀ ਵਾਰ ਨਾਸ਼ਤੇ ਦੀ ਟੇਬਲ 'ਤੇ ਗੱਲ ਕੀਤੀ ਸੀ,ਸਾਡੇ ਦਿਲਾਂ ਨੂੰ ਇਹ ਪਤਾ ਸੀ। ਲੰਬੇ ਸਮੇਂ ਤੋਂ ਇਸ ਦਿਨ ਦੀ ਉਡੀਕ ਸੀ। ਅਸੀਂ ਮਿਸਟਰ ਅਤੇ ਮਿਸਿਜ਼ ਬਣ ਕੇ ਬਹੁਤ ਖੁਸ਼ ਹਾਂ।

Follow Us On