ਸਿੰਧੀਆ ਨੇ ਕਿਹਾ ਕਿ ਸਭ ਤੋਂ ਪਹਿਲਾਂ, ਸਰਕਾਰ ਨੇ ਕੁਝ ਔਖੇ ਨਿਯਮਾਂ ਨੂੰ ਹਟਾ ਕੇ ਇੱਕ ਮਜਬੂਤ ਨੀਤੀ ਬਣਾਈ ਹੈ ਅਤੇ ਕਾਰੋਬਾਰ ਦੀ ਸਹੂਲਤ ਦਿੱਤੀ ਹੈ। ਬਹੁਤ ਘੱਟ ਸਮੇਂ ਵਿੱਚ, ਦੇਸ਼ ਵਿੱਚ ਰੈੱਡ, ਗ੍ਰੀਨ ਅਤੇ ਯੈਲੋ ਜ਼ੋਨਾਂ ਵਿੱਚ ਡਰੋਨਾਂ ਦੀ ਡਿਜੀਟਲ ਮੈਪਿੰਗ ਕੀਤੀ ਗਈ ਹੈ। ਦੂਜਾ, ਸਰਕਾਰ ਡਰੋਨ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੀਐੱਲਆਈ ਸਕੀਮ ਲੈ ਕੇ ਆਈ ਹੈ। ਉਨ੍ਹਾਂ ਕਿਹਾ, "ਪਹਿਲੀ ਵਾਰ ਇਸ ਉਦਯੋਗ ਲਈ ਪੀਐੱਲਆਈ ਸਕੀਮ ਲਿਆਂਦੀ ਗਈ ਸੀ, ਜੋ ਕਿ ਆਪਣੇ ਸ਼ੁਰੂਆਤੀ ਪੜਾਅ ਵਿੱਚ ਸੀ।"