Dev Diwali 2023: ਦੇਵ ਦੀਵਾਲੀ 'ਤੇ ਕਾਸ਼ੀ ਦੇ ਘਾਟਾਂ 'ਤੇ ਜਗਾਏ ਗਏ 12 ਲੱਖ ਦੀਵੇ , ਬਣਾਈ ਗਈ ਅਯੁੱਧਿਆ ਦੇ ਰਾਮ ਮੰਦਿਰ ਦੀ ਖੂਬਸੂਰਤ ਸੂਰਤ Punjabi news - TV9 Punjabi

Dev Diwali 2023: ਦੇਵ ਦੀਵਾਲੀ ‘ਤੇ ਕਾਸ਼ੀ ਦੇ ਘਾਟਾਂ ‘ਤੇ ਜਗਾਏ ਗਏ 12 ਲੱਖ ਦੀਵੇ, ਵੇਖੋ ਖੂਬਸੂਰਤ ਤਸਵੀਰਾਂ

Updated On: 

27 Nov 2023 21:24 PM

Dev Diwali in Kashi: ਕਾਸ਼ੀ ਦੀ ਦੇਵ ਦੀਵਾਲੀ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ, ਕਿਉਂਕਿ ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਦਿਨ ਦੇਵਤਿਆਂ ਨੇ ਧਰਤੀ 'ਤੇ ਆ ਕੇ ਕਾਸ਼ੀ ਵਿੱਚ ਦੀਵਾਲੀ ਮਨਾਈ ਸੀ। ਇਸ ਵਾਰ ਸਾਡੇ ਰਿਪੋਰਟਰ ਅਮਿਤ ਸਿੰਘ ਨੇ ਕਾਸ਼ੀ ਦੀ ਦੇਵ ਦੀਵਾਲੀ ਦਾ ਜਾਇਜ਼ਾ ਲਿਆ ਅਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਖਿਚਵਾਈਆਂ।

1 / 5ਵਾਰਾਣਸੀ ਦੇ ਬਬੂਆ ਪਾਂਡੇ ਘਾਟ 'ਤੇ 11 ਹਜ਼ਾਰ ਦੀਵਿਆਂ ਨਾਲ ਅਯੁੱਧਿਆ ਦੇ ਰਾਮ ਮੰਦਰ ਦੀ ਸੁੰਦਰ ਸ਼ਕਲ ਤਿਆਰ ਕੀਤੀ ਗਈ ਸੀ। ਜਿਸ ਦਾ ਨਜ਼ਾਰਾ ਕਿਸੇ ਦਾ ਵੀ ਧਿਆਨ ਖਿੱਚਣ ਲਈ ਕਾਫੀ ਸੀ।

ਵਾਰਾਣਸੀ ਦੇ ਬਬੂਆ ਪਾਂਡੇ ਘਾਟ 'ਤੇ 11 ਹਜ਼ਾਰ ਦੀਵਿਆਂ ਨਾਲ ਅਯੁੱਧਿਆ ਦੇ ਰਾਮ ਮੰਦਰ ਦੀ ਸੁੰਦਰ ਸ਼ਕਲ ਤਿਆਰ ਕੀਤੀ ਗਈ ਸੀ। ਜਿਸ ਦਾ ਨਜ਼ਾਰਾ ਕਿਸੇ ਦਾ ਵੀ ਧਿਆਨ ਖਿੱਚਣ ਲਈ ਕਾਫੀ ਸੀ।

2 / 5

ਦੇਵ ਦੀਵਾਲੀ 'ਤੇ ਕਾਸ਼ੀ 'ਚ ਇਕ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ। ਇੱਥੋਂ ਦੇ ਸਾਰੇ ਚੌਰਾਸੀ ਘਾਟਾਂ 'ਤੇ 20 ਲੱਖ ਤੋਂ ਵੱਧ ਦੀਵੇ ਜਗਾਏ ਗਏ, ਜਿਸ ਨਾਲ ਕਾਸ਼ੀ 'ਚ ਸਵਰਗ ਦਾ ਅਹਿਸਾਸ ਪੈਦਾ ਹੋ ਰਿਹਾ ਹੈ।

3 / 5

ਕਾਸ਼ੀ ਦੇ ਸਾਰੇ ਘਾਟਾਂ ਦੀ ਸੁੰਦਰਤਾ ਦਿਲ ਨੂੰ ਖੁਸ਼ ਕਰ ਰਹੀ ਹੈ। ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਜਗਮਗਾਉਂਦੇ ਦੀਵਿਆਂ ਦੀ ਰੋਸ਼ਨੀ ਵਿੱਚ ਨਹਾਏ ਹੋਏ ਘਾਟ ਬਹੁਤ ਸੁੰਦਰ ਲੱਗ ਰਹੇ ਹਨ।

4 / 5

ਕਾਸ਼ੀ ਦੇ ਘਾਟਾਂ 'ਤੇ ਜਗਦੇ ਦੀਵਿਆਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਧਰਤੀ 'ਤੇ ਤਾਰਿਆਂ ਦੀ ਚਾਦਰ ਵਿਛਾ ਦਿੱਤੀ ਗਈ ਹੋਵੇ। ਇਸ ਤੋਂ ਇਲਾਵਾ ਲਾਈਟਾਂ ਨਾਲ ਜਗਮਗਾਉਂਦੇ ਪੁਰਾਤਨ ਮੰਦਰਾਂ ਦੀ ਸ਼ਾਨ ਵੀ ਦੇਖਣਯੋਗ ਹੈ।

5 / 5

ਦੇਵ ਦੀਵਾਲੀ ਦੇ ਮੌਕੇ 'ਤੇ ਦੇਸ਼-ਵਿਦੇਸ਼ ਤੋਂ ਲੋਕ ਭਗਵਾਨ ਵਿਸ਼ਵਨਾਥ ਧਾਮ ਦੇ ਦਰਸ਼ਨਾਂ ਲਈ ਕਾਸ਼ੀ ਆਉਂਦੇ ਹਨ। ਜਿਸ ਕਾਰਨ ਕਾਸ਼ੀ ਦਾ ਹਰ ਘਾਟ ਸ਼ਰਧਾਲੂਆਂ ਨਾਲ ਭਰਿਆ ਨਜ਼ਰ ਆਇਆ।

Follow Us On