CM Bhagwant Maan: ਸੂਬੇ 'ਚ ਕੱਚਾ ਸ਼ਬਦ ਹੀ ਖਤਮ ਕਰ ਦੇਵਾਂਗੇ, ਛੇਤੀ ਪੱਕੇ ਹੋਣਗੇ ਕੱਚੇ ਮੁਲਾਜਮ Punjabi news - TV9 Punjabi

CM Bhagwant Maan: ਸੂਬੇ ‘ਚ ਕੱਚਾ ਸ਼ਬਦ ਹੀ ਖਤਮ ਕਰ ਦੇਵਾਂਗੇ, ਛੇਤੀ ਪੱਕੇ ਹੋਣਗੇ ਕੱਚੇ ਮੁਲਾਜਮ

Published: 

27 Mar 2023 19:29 PM

Chief Minister ਨੇ 84 ਕਰੋੜ ਦੀ ਲਾਗਤ ਨਾਲ ਬਣੇ ਵੇਰਕਾ ਦੇ ਨਵੇਂ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵੇਰਕਾ ਨੂੰ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਲਿਜਾਇਆ ਜਾਵੇਗਾ। ਵੇਰਕਾ ਨੂੰ ਪੰਜਾਬ ਦਾ ਕਮਾਊ ਪੁੱਤ ਬਣਾਵਾਂਗੇ।

1 / 6CM

CM Bhagwant Maan: ਸੂਬੇ 'ਚ ਕੱਚਾ ਸ਼ਬਦ ਹੀ ਖਤਮ ਕਰ ਦੇਵਾਂਗੇ, ਛੇਤੀ ਪੱਕੇ ਹੋਣਗੇ ਕੱਚੇ ਮੁਲਾਜਮ

2 / 6

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸਹਾਇਕ ਧੰਦਿਆਂ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਵੇਰਕਾ ਰਾਹੀਂ ਅਸੀਂ ਪੰਜਾਬ ਦੇ ਉਤਪਾਦਾਂ ਨੂੰ ਪੂਰੀ ਦੁਨੀਆ ਵਿੱਚ ਭੇਜਣ ਲਈ ਰੋਡਮੈਪ ਤਿਆਰ ਕਰ ਰਹੇ ਹਾਂ।

3 / 6

ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਪਲਾਂਟ ਵਿੱਚ 1.25 ਲੱਖ ਲੀਟਰ ਦੁੱਧ , ਜਦੋਂਕਿ 50 ਮੀਟ੍ਰਿਕ ਟਨ ਦਹੀਂ, 75 ਹਜ਼ਾਰ ਲੀਟਰ ਲੱਸੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲੰਧਰ ਨੂੰ ਚਮਕਾਉਣਾ ਚਾਹੁੰਦੇ ਹਨ। ਜਲੰਧਰ ਨੂੰ ਮਾਡਲ ਬਣਾਇਆ ਜਾਵੇਗਾ।

4 / 6

ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਪਲਾਂਟ ਵਿੱਚ 1.25 ਲੱਖ ਲੀਟਰ ਦੁੱਧ , ਜਦੋਂਕਿ 50 ਮੀਟ੍ਰਿਕ ਟਨ ਦਹੀਂ, 75 ਹਜ਼ਾਰ ਲੀਟਰ ਲੱਸੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲੰਧਰ ਨੂੰ ਚਮਕਾਉਣਾ ਚਾਹੁੰਦੇ ਹਨ। ਜਲੰਧਰ ਨੂੰ ਮਾਡਲ ਬਣਾਇਆ ਜਾਵੇਗਾ।

5 / 6

ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿੱਚੋਂ ਕੱਚਾ ਨਾਮ ਹੀ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਦੀ ਸਰਕਾਰ ਨੇ ਹੁਣ 26,797 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀਆਂ ਦੇ ਪੱਤਰ ਸੌਂਪੇ ਹਨ। ਕਰੀਬ 28,000 ਕੱਚੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਬਹੁਤ ਜਲਦੀ ਪੱਕਾ ਕਰ ਦਿੱਤਾ ਜਾਵੇਗਾ।

6 / 6

ਦੀ ਫੇਰੀ ਤੋਂ ਪਹਿਲਾਂ  ਵੇਰਕਾ ਮਿਲਕ ਪਲਾਂਟ ਯੂਨੀਅਨ ਦੇ ਵਰਕਰਾਂ ਵਿੱਚ ਰੋਸ ਹੈ। ਪਲਾਂਟ ਦੇ ਮੁਲਾਜਮਾਂ ਨੇ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਕਈ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ ਪਰ ਫਿਰ ਵੀ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ।

Follow Us On
Exit mobile version