ਪਿਛਲੇ ਕੁਝ ਸਾਲਾਂ 'ਚ ਦੇਖਣ ਨੂੰ ਮਿਲਿਆ ਸ਼ਾਹਰੁਖ ਖਾਨ ਦੀ ਕੁੜੀ ਸੁਹਾਨਾ ਖਾਨ ਦਾ Transformation, ਅੱਜ ਹੈ ਜਨਮਦਿਨ - TV9 Punjabi

ਪਿਛਲੇ ਕੁਝ ਸਾਲਾਂ ‘ਚ ਦੇਖਣ ਨੂੰ ਮਿਲਿਆ ਸ਼ਾਹਰੁਖ ਖਾਨ ਦੀ ਕੁੜੀ ਸੁਹਾਨਾ ਖਾਨ ਦਾ ਸ਼ਾਨਦਾਰ Transformation, ਅੱਜ ਹੈ ਜਨਮਦਿਨ

Updated On: 

22 May 2024 16:53 PM IST

ਅੱਜ ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦਾ ਜਨਮਦਿਨ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਟਰਾਂਸਫਾਰਮੇਸ਼ਨ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਪਿਛਲੇ 24 ਸਾਲਾਂ 'ਚ ਸੁਹਾਨਾ ਕਿੰਨੀ ਬਦਲ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਫੈਨ ਬੇਸ ਕਾਫੀ ਵੱਡਾ ਹੈ।

1 / 5ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ (22 ਮਈ) 24 ਸਾਲ ਦੀ ਹੋ ਗਈ ਹੈ। ਇਸ ਜਨਮਦਿਨ 'ਤੇ ਉਨ੍ਹਾਂ 'ਤੇ ਸ਼ੁਭਕਾਮਨਾਵਾਂ ਦੀ ਵਰਖਾ ਹੋ ਰਹੀ ਹੈ। ਸੁਹਾਨਾ ਦੀਆਂ ਬਚਪਨ ਦੀਆਂ ਸਹੇਲੀਆਂ ਅਨੰਨਿਆ ਪਾਂਡੇ, ਸ਼ਨਾਇਆ ਕਪੂਰ ਅਤੇ ਨਵਿਆ ਨਵੇਲੀ ਨੰਦਾ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅਭਿਨੇਤਾ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅੱਜ (22 ਮਈ) 24 ਸਾਲ ਦੀ ਹੋ ਗਈ ਹੈ। ਇਸ ਜਨਮਦਿਨ 'ਤੇ ਉਨ੍ਹਾਂ 'ਤੇ ਸ਼ੁਭਕਾਮਨਾਵਾਂ ਦੀ ਵਰਖਾ ਹੋ ਰਹੀ ਹੈ। ਸੁਹਾਨਾ ਦੀਆਂ ਬਚਪਨ ਦੀਆਂ ਸਹੇਲੀਆਂ ਅਨੰਨਿਆ ਪਾਂਡੇ, ਸ਼ਨਾਇਆ ਕਪੂਰ ਅਤੇ ਨਵਿਆ ਨਵੇਲੀ ਨੰਦਾ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

2 / 5

ਸੁਹਾਨਾ ਦੇ ਗਲੈਮਰਸ ਲੁੱਕ ਦੇ ਅਣਗਿਣਤ ਪ੍ਰਸ਼ੰਸਕ ਹਨ। ਉਨ੍ਹਾਂ ਦੀ ਫਿਟਨੈੱਸ ਦੀ ਵੀ ਕਾਫੀ ਚਰਚਾ ਹੈ। ਪਰ ਬਚਪਨ ਤੋਂ ਲੈ ਕੇ ਹੁਣ ਤੱਕ ਸੁਹਾਨਾ ਦੀ ਲੁੱਕ 'ਚ ਕਾਫੀ ਫਰਕ ਆ ਗਿਆ ਹੈ। ਸੁਹਾਨਾ ਨੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।

3 / 5

ਆਪਣੀ ਸਕੂਲੀ ਪੜ੍ਹਾਈ ਤੋਂ ਬਾਅਦ, ਸੁਹਾਨਾ ਨੇ ਅੱਗੇ ਦੀ ਪੜ੍ਹਾਈ ਨਿਊਯਾਰਕ ਤੋਂ ਕੀਤੀ ਹੈ। ਉੱਥੇ ਸੁਹਾਨਾ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਐਕਟਿੰਗ ਦਾ ਕੋਰਸ ਕੀਤਾ। ਸੁਹਾਨਾ ਨੇ ਪਿਛਲੇ ਸਾਲ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ ਤੋਂ ਡੈਬਿਊ ਕੀਤਾ ਸੀ। ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲਿਆ ਜੁਲਿਆ ਹੁੰਗਾਰਾ ਮਿਲਿਆ।

4 / 5

ਸ਼ਾਹਰੁਖ ਦੀ ਬੇਟੀ ਹੋਣ ਦੇ ਨਾਤੇ ਸੁਹਾਨਾ ਬਚਪਨ ਤੋਂ ਹੀ ਲਾਇਮਲਾਈਟ ਵਿੱਚ ਰਹੇ ਹਨ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਲੋਕਾਂ ਦੀ Attention ਪਸੰਦ ਨਹੀਂ ਹੈ। 2018 'ਚ ਸੁਹਾਨਾ ਮੈਗਜ਼ੀਨ 'ਵੋਗ ਇੰਡੀਆ' ਦੇ ਕਵਰ ਪੇਜ 'ਤੇ ਨਜ਼ਰ ਆਏ ਸੀ।

5 / 5

ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਸੁਹਾਨਾ ਮਸ਼ਹੂਰ ਕਾਸਮੈਟਿਕ ਕੰਪਨੀ 'ਮੇਬੇਲਾਈਨ ਨਿਊਯਾਰਕ' ਦੀ ਬ੍ਰਾਂਡ ਅੰਬੈਸਡਰ ਬਣ ਗਏ ਸੀ। ਸੁਹਾਨਾ ਨੇ ਹੁਣ ਤੱਕ ਸਿਰਫ ਇੱਕ ਫਿਲਮ ਵਿੱਚ ਹੀ ਕੰਮ ਕੀਤਾ ਹੈ। ਪਰ ਫਿਰ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਬਹੁਤ ਵੱਡਾ ਫੈਨ ਬੇਸ ਹੈ।

Follow Us On
Tag :