Comedians Death: ਪੰਜ ਦਿਨਾਂ ਵਿੱਚ ਅਲਵਿਦਾ ਹੋਏ 2 ਵੱਡੇ ਕਾਮੇਡੀਅਨ; 31 ਸਾਲ ਪਹਿਲਾਂ ਫਿਲਮ ਵਿੱਚ ਇਕੱਠੇ ਕੀਤਾ ਸੀ ਕੰਮ; ਹੁਣ ਵਾਇਰਲ ਹੋਇਆ ਵੀਡੀਓ | satish shah and asrani death back to back Bollywood in shocked after 2 comedian demise actor movies 5 best performance detail in punjabi - TV9 Punjabi

Comedians Death: ਪੰਜ ਦਿਨਾਂ ਵਿੱਚ ਅਲਵਿਦਾ ਹੋਏ 2 ਵੱਡੇ ਕਾਮੇਡੀਅਨ; 31 ਸਾਲ ਪਹਿਲਾਂ ਇਕੱਠੇ ਕੀਤਾ ਸੀ ਕੰਮ; ਹੁਣ ਵਾਇਰਲ ਹੋਇਆ ਵੀਡੀਓ

Updated On: 

27 Oct 2025 16:48 PM IST

Bollywood Comedians Death: ਬਾਲੀਵੁੱਡ ਦੇ 2 ਮਸ਼ਹੂਰ ਕਾਮੇਡੀਅਨਸ ਦੇ ਬੈਕ-ਟੂ-ਬੈਕ ਚਲੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲਾਂ, ਦਿੱਗਜ ਕਾਮੇਡੀਅਨ ਅਸਰਾਨੀ ਦਾ ਦੇਹਾਂਤ ਹੋ ਗਿਆ, ਅਤੇ ਕੁਝ ਦਿਨਾਂ ਬਾਅਦ, ਮਸ਼ਹੂਰ ਕਾਮੇਡੀਅਨ ਸਤੀਸ਼ ਸ਼ਾਹ ਦਾ ਵੀ ਇਸ ਦੁਨੀਆ ਨੂੰ ਅਲਵਿਦ ਕਹਿ ਗਏ। ਹੁਣ, ਦੋਵਾਂ ਦਾ ਇਕੱਠੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

1 / 6Satish Shah Best Performances: ਮਸ਼ਹੂਰ ਫਿਲਮ ਅਦਾਕਾਰ ਸਤੀਸ਼ ਸ਼ਾਹ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਜਦੋਂ ਵੀ ਉਹ ਸਕ੍ਰੀਨ 'ਤੇ ਦਿਖਾਈ ਦਿੰਦੇ ਸਨ, ਦਰਸ਼ਕ ਹਾਸਾ ਨਹੀਂ ਰੋਕ ਪਾਉਂਦੇ ਸਨ। ਉਨ੍ਹਾਂ ਦੀ ਪ੍ਰਤਿਭਾ ਅਜਿਹੀ ਸੀ ਕਿ ਉਨ੍ਹਾਂ ਨੇ ਇੱਕ ਹੀ ਸੀਰੀਅਲ ਵਿੱਚ 55 ਵੱਖ-ਵੱਖ ਕਿਰਦਾਰ ਨਿਭਾਏ। ਆਓ ਜਾਣਦੇ ਹਾਂ ਅਦਾਕਾਰ ਦੇ ਪੰਜ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਬਾਰੇ।

Satish Shah Best Performances: ਮਸ਼ਹੂਰ ਫਿਲਮ ਅਦਾਕਾਰ ਸਤੀਸ਼ ਸ਼ਾਹ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਜਦੋਂ ਵੀ ਉਹ ਸਕ੍ਰੀਨ 'ਤੇ ਦਿਖਾਈ ਦਿੰਦੇ ਸਨ, ਦਰਸ਼ਕ ਹਾਸਾ ਨਹੀਂ ਰੋਕ ਪਾਉਂਦੇ ਸਨ। ਉਨ੍ਹਾਂ ਦੀ ਪ੍ਰਤਿਭਾ ਅਜਿਹੀ ਸੀ ਕਿ ਉਨ੍ਹਾਂ ਨੇ ਇੱਕ ਹੀ ਸੀਰੀਅਲ ਵਿੱਚ 55 ਵੱਖ-ਵੱਖ ਕਿਰਦਾਰ ਨਿਭਾਏ। ਆਓ ਜਾਣਦੇ ਹਾਂ ਅਦਾਕਾਰ ਦੇ ਪੰਜ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਬਾਰੇ।

2 / 6

ਜਾਨੇ ਭੀ ਦੋ ਯਾਰੋਂ - ਸਤੀਸ਼ ਸ਼ਾਹ ਨੇ ਫਿਲਮ ਜਾਨੇ ਭੀ ਦੋ ਯਾਰੋਂ ਵਿੱਚ ਨਗਰ ਨਿਗਮ ਕਮਿਸ਼ਨਰ ਡੀਮੈਲੋ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਵਿੱਚ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਇਸ ਭੂਮਿਕਾ ਦੀ ਖਾਸ ਗੱਲ ਇਹ ਸੀ ਕਿ ਇਸਦੇ ਵਿਚਕਾਰ ਹੀ ਸਤੀਸ਼ ਸ਼ਾਹ ਮਰ ਜਾਂਦਾ ਹੈ। ਫਿਰ ਵੀ, ਉਨ੍ਹਾਂ ਦੇ ਕਿਰਦਾਰ ਜ਼ਿੰਦਾ ਰੱਖਿਆ ਜਾਂਦਾ ਹੈ ਅਤੇ ਲੋਕਾਂ ਨੂੰ ਹਸਾਉਂਦਾ ਰਹਿੰਦਾ ਹੈ।

3 / 6

ਮੈਂ ਹੂੰ ਨਾ - ਸ਼ਾਹਰੁਖ ਖਾਨ ਦੀ ਇਸ ਫਿਲਮ ਵਿੱਚ ਸਤੀਸ਼ ਸ਼ਾਹ ਨੇ ਆਪਣੀ ਅਦਾਕਾਰੀ ਦੀ ਛਾਪ ਛੱਡੀ ਸੀ। ਉਨ੍ਹਾਂ ਨੇ ਇਸ ਫਿਲਮ ਵਿੱਚ ਪ੍ਰੋਫੈਸਰ ਰਾਸ਼ੀ ਦਾ ਕਿਰਦਾਰ ਨਿਭਾਇਆ। ਇਸ ਭੂਮਿਕਾ ਨੂੰ ਉਨ੍ਹਾਂਦੀ ਸਭ ਤੋਂ ਸ਼ਾਨਦਾਰ ਭੂਮਿਕਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

4 / 6

ਕਭੀ ਹਾਂ ਕਭੀ ਨਾ - ਸਤੀਸ਼ ਸ਼ਾਹ ਨੂੰ ਸ਼ਾਹਰੁਖ ਖਾਨ ਦੀਆਂ ਫਿਲਮਾਂ ਵਿੱਚ ਕਈ ਵਾਰ ਦੇਖਿਆ ਗਿਆ ਸੀ। ਉਹ ਉਨ੍ਹਾਂ ਦੀਆਂ ਫਿਲਮਾਂ ਵਿੱਚ ਕਈ ਕਾਮਿਕ ਭੂਮਿਕਾਵਾਂ ਕਰਦੇ ਨਜਰ ਆਏ। ਇਸ ਫਿਲਮ ਵਿੱਚ, ਉਨ੍ਹਾਂਨੇ ਸਾਈਮਨ ਗੋਂਸਾਲਵੇਸ ਦਾ ਕਿਰਦਾਰ ਨਿਭਾਇਆ, ਐਕਟਰ ਸ਼ਾਹਰੁਖ ਖਾਨ ਦੇ ਕਿਰਦਾਰ ਸੁਨੀਲ ਦੀ ਹੈਲਪ ਕਰਦੇ ਦਿਖੇ ਸਨ।

5 / 6

ਭੂਤਨਾਥ - ਸਤੀਸ਼ ਸ਼ਾਹ ਨੇ ਅਮਿਤਾਭ ਬੱਚਨ ਦੀ ਹਿੱਟ ਫਿਲਮ, ਭੂਤਨਾਥ ਵਿੱਚ ਵੀ ਭੂਮਿਕਾ ਨਿਭਾਈ। ਇਸ ਫਿਲਮ ਵਿੱਚ, ਉਨ੍ਹਾਂਨੇ ਪ੍ਰਿੰਸੀਪਲ ਜੇਜੇ ਈਰਾਨੀ ਦਾ ਕਿਰਦਾਰ ਨਿਭਾਇਆ। ਉਨ੍ਹਾਂਨੇ ਆਪਣੀ ਕਾਮੇਡੀ ਵਿੱਚ ਜਾਨ ਫੂਰ ਦਿੱਤੀ।

6 / 6

ਆਸ਼ਿਕ ਆਵਾਰਾ - ਸਤੀਸ਼ ਸ਼ਾਹ ਨੇ ਕੁਝ ਫਿਲਮਾਂ ਵਿੱਚ ਪੁਲਿਸ ਦੀਆਂ ਭੂਮਿਕਾਵਾਂ ਵੀ ਨਿਭਾਈਆਂ। ਉਨ੍ਹਾਂਦੇ ਕਿਰਦਾਰ ਸਿਰਫ਼ ਕਾਮੇਡੀ ਹੀ ਨਹੀਂ ਸਨ ਸਗੋਂ ਹਲਕੇ-ਫੁਲਕੇ ਅੰਦਾਜ ਵੱਚ ਸਮਜ ਦਾ ਪ੍ਰਤੀਬਿੰਬ ਵੀ ਹੁੰਦੇ ਸਨ। ਅਜਿਹੀ ਹੀ ਇੱਕ ਭੂਮਿਕਾ ਪੁਲਿਸ ਇੰਸਪੈਕਟਰ ਜਗਨਨਾਥ ਦੀ ਸੀ, ਜਿਸ ਰੋਲ ਵਿੱਚ ਉਨ੍ਹਾਂ ਦੀ ਭਰਪੂਰ ਪ੍ਰੰਸ਼ਸਾ ਹੋਈ ਸੀ।

Follow Us On
Tag :