ਪੇਂਡੂ ਓਲੰਪਿਕ ਖੇਡਾਂ ਦੀ ਲੁਧਿਆਣਾ 'ਚ ਹੋਈ ਸ਼ੁਰੂਆਤ, ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ Punjabi news - TV9 Punjabi

ਪੇਂਡੂ ਓਲੰਪਿਕ ਖੇਡਾਂ ਦੀ ਲੁਧਿਆਣਾ ‘ਚ ਹੋਈ ਸ਼ੁਰੂਆਤ, ਵੰਡੇ ਜਾਣਗੇ 30 ਲੱਖ ਰੁਪਏ ਦੇ ਇਨਾਮ

Published: 

12 Feb 2024 16:38 PM

ਪੰਜਾਬ ਦੇ ਲੁਧਿਆਣਾ ਦੇ ਕਿਲਾ ਰਾਏਪੁਰ ਵਿਖੇ ਪੇਂਡੂ ਓਲੰਪਿਕ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅੱਜ ਪੰਜਾਬੀ ਗਾਇਕ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਦੀ ਜੋੜੀ ਆਪਣੀ ਪੇਸ਼ਕਾਰੀ ਦੇਵੇਗੀ। ਗਾਇਕ ਦੇਬੀ ਮਖਸੂਸਪੁਰੀ 13 ਫਰਵਰੀ ਨੂੰ ਆਪਣੀ ਗਾਇਕੀ ਦੇ ਜੌਹਰ ਦਿਖਾਏਗੀ। ਗਾਇਕ ਅੰਮ੍ਰਿਤ ਮਾਨ 14 ਫਰਵਰੀ ਨੂੰ ਲੋਕਾਂ ਦਾ ਮਨੋਰੰਜਨ ਕਰਨਗੇ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਖੇਡਾਂ ਦੇ ਆਖਰੀ ਦਿਨ 14 ਫਰਵਰੀ ਨੂੰ ਮੇਲੇ ਵਿੱਚ ਸ਼ਿਰਕਤ ਕਰਨਗੇ।

1 / 6ਇਸ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, ਕਬੱਡੀ, ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।

ਇਸ ਖੇਡ ਮੁਕਾਬਲਿਆਂ ਵਿੱਚ ਕੁਸ਼ਤੀ, ਹਾਕੀ, ਦੌੜ, ਵੇਟ ਲਿਫਟਿੰਗ, ਰਵਾਇਤੀ ਮਾਰਸ਼ਲ ਆਰਟਸ, ਕਬੱਡੀ, ਘੋੜ ਸਵਾਰੀ ਅਤੇ ਰਵਾਇਤੀ ਪੰਜਾਬੀ ਲੜਾਈ ਦੀਆਂ ਤਕਨੀਕਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ।

2 / 6

ਅੱਜ ਪਹਿਲੇ ਦਿਨ ਹਾਕੀ ਮੈਚ (ਲੜਕੇ), ਹਾਕੀ ਮੈਚ (ਲੜਕੀਆਂ), 60 ਮੀਟਰ ਦੌੜ (ਅੰਡਰ-14,17 ਲੜਕੀਆਂ), 100 ਮੀਟਰ ਦੌੜ (ਪੁਰਸ਼-60-70), 1500 ਮੀਟਰ ਦੌੜ (ਲੜਕੀਆਂ ਅਤੇ ਲੜਕੇ), 400 ਮੀਟਰ ਦੌੜ (ਲੜਕੀਆਂ ਅਤੇ ਲੜਕਿਆਂ) ਵਿਚਕਾਰ ਮੁਕਾਬਲੇ ਹੋਣਗੇ।

3 / 6

ਸੱਭਿਆਚਾਰਕ ਸ਼ਖਸੀਅਤ ਤਰਸੇਮ ਚੰਦ ਕਲਹਿੜੀ ਦੀ ਟੀਮ ਪੰਜਾਬੀ ਵਿਰਸਾ ਵੱਲੋਂ ਗਰਾਊਂਡ ਵਿੱਚ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਪ੍ਰਦਰਸ਼ਨੀ ਲਾਈ ਜਾਵੇਗੀ। ਕਲਾਕਾਰ ਤਿੰਨ ਦਿਨ ਭੰਗੜਾ ਅਤੇ ਝੂੰਮਰ ਆਦਿ ਪੇਸ਼ ਕਰਨਗੇ।

4 / 6

ਕਿਲਾ ਰਾਏਪੁਰ ਖੇਡਾਂ 1933 ਵਿੱਚ ਸ਼ੁਰੂ ਹੋਈਆਂ। ਪਰਉਪਕਾਰੀ ਇੰਦਰ ਸਿੰਘ ਗਰੇਵਾਲ ਨੇ ਇੱਕ ਸਾਲਾਨਾ ਮਨੋਰੰਜਕ ਮੀਟਿੰਗ ਦੀ ਕਲਪਨਾ ਕੀਤੀ ਜਿੱਥੇ ਕਿਲਾ ਰਾਏਪੁਰ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਕਿਸਾਨ ਇਕੱਠੇ ਹੋ ਸਕਦੇ ਹਨ ਅਤੇ ਆਪਣੀ ਸਰੀਰਕ ਤਾਕਤ ਦੀ ਜਾਂਚ ਕਰ ਸਕਦੇ ਹਨ।

5 / 6

ਇਸ ਵਿਚਾਰ ਨੇ ਕਿਲਾ ਰਾਏਪੁਰ ਖੇਡਾਂ, ਨਿਰਵਿਵਾਦ "ਪੇਂਡੂ ਓਲੰਪਿਕ" ਨੂੰ ਜਨਮ ਦਿੱਤਾ। ਹਰ ਸਾਲ ਫਰਵਰੀ ਮਹੀਨੇ ਲੱਗਣ ਵਾਲਾ ਇਹ ਖੇਡ ਮੇਲਾ ਲੁਧਿਆਣਾ ਵਾਸੀਆਂ ਸਮੇਤ ਸੈਂਕੜੇ ਖੇਡ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਦਾ ਹੈ।

6 / 6

ਕਿਲਾ ਰਾਏਪੁਰ ਵਿਖੇ ਵਿਸ਼ੇਸ਼ ਨਸਲ ਦੇ ਬਲਦਾਂ, ਊਠਾਂ, ਕੁੱਤਿਆਂ, ਖੱਚਰਾਂ ਅਤੇ ਹੋਰ ਜਾਨਵਰਾਂ ਦੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪਸ਼ੂਆਂ ਨੂੰ ਦੇਖਣ ਲਈ ਲੋਕ ਕਿਲਾ ਰਾਏਪੁਰ ਆਉਂਦੇ ਹਨ। ਫਿਲਹਾਲ ਬਲਦ ਦੌੜ 'ਤੇ ਪੂਰਨ ਪਾਬੰਦੀ ਹੈ।

Follow Us On
Tag :
Related Gallery
Photos: ਸੰਜੂ ਬਾਬਾ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਕਈ Bollywood ਸੈਲੇਬਸ, ਮੰਤਰੀ ਨਾਲ ਵੀ ਕੀਤੀ ਮੁਲਾਕਾਤ
Year Ender 2024: ਜੁਨੈਦ ਖਾਨ ਤੋਂ ਲੈ ਕੇ ਰਾਸ਼ਾ ਥਡਾਨੀ ਤੱਕ, 2024 ਵਿੱਚ ਇਨ੍ਹਾਂ ਸਟਾਰ ਕਿਡਜ਼ ਦੀ ਹੋਈ ਮੁੰਹ ਦਿਖਾਈ
Happy Birthday Ananya Panday: ਆਲੀਸ਼ਾਨ ਬੰਗਲਾ, ਸ਼ਾਨਦਾਰ ਕਾਰ ਕਲੈਕਸ਼ਨ… 26 ਸਾਲ ਦੀ ਉਮਰ ‘ਚ ਕਰੋੜਾਂ ਦੀ ਮਾਲਕਣ ਹੈ ਅਨੰਨਿਆ ਪਾਂਡੇ
ਪਰਿਣੀਤੀ ਚੋਪੜਾ ਹੈ ਰਾਘਵ ਚੱਢਾ ਦੀ ‘Princess’, ਅਦਾਕਾਰਾ ਦੇ ਜਨਮਦਿਨ ‘ਤੇ ਪਤੀ ਨੇ ਸ਼ੇਅਰ ਕੀਤੀਆਂ Unseen ਤਸਵੀਰਾਂ, ਪਤਨੀ ਨੂੰ ਕਿਹਾ- ‘ਸਭ ਤੋਂ ਕੀਮਤੀ ਤੋਹਫਾ’
ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ -ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ
Lata Mangeshkar Birth Anniversary: ਪਹਿਲੀ ਸੈਲਰੀ 25 ਰੁਪਏ, ਕਰੋੜਾਂ ਦੀ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਕੰਮ ਕੀਤਾ, ਕਦੇ ਦਿਲੀਪ ਕੁਮਾਰ ਦੀ ਫਿਲਮ ਤੋਂ ਹੋ ਗਈ ਸੀ ਰਿਜੈਕਟ
Exit mobile version