Sonam Bajwa: ਐਕਟਿੰਗ ਦੇ ਨਾਲ-ਨਾਲ ਸੋਨਮ ਬਾਜਵਾ ਨੇ ਸਟਾਈਲਿੰਗ 'ਤੇ ਮੇਕਅੱਪ 'ਚ ਵੀ ਅਜਮਾਇਆ ਹੱਥ Punjabi news - TV9 Punjabi

Sonam Bajwa: ਐਕਟਿੰਗ ਦੇ ਨਾਲ-ਨਾਲ ਸੋਨਮ ਬਾਜਵਾ ਨੇ ਸਟਾਈਲਿੰਗ ‘ਤੇ ਮੇਕਅੱਪ ‘ਚ ਵੀ ਅਜਮਾਇਆ ਹੱਥ

Updated On: 

20 Feb 2024 12:46 PM

Pollywood:ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਭਾਵੇਂ ਉਹ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਹੋਵੇ ਜਾਂ ਨਵੇਂ ਫੋਟੋਸ਼ੂਟ ਦੇ ਕਾਰਨ ਹੋਵੇ। ਅਦਾਕਾਰਾ ਆਪਣੀ ਬਿਊਟੀ ਅਤੇ ਐਕਟਿੰਗ ਦੇ ਲਈ ਤਾਂ ਮਸ਼ਹੂਰ ਹੈ ਹੀ ਪਰ ਹੁਣ ਸੋਨਮ ਆਪਣੇ ਨਵੇਂ ਸ਼ੌਂਕ ਨੂੰ ਲੈ ਕੇ ਚਰਚਾ ਵਿੱਚ ਹੈ।

1 / 5ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਸ਼ਾਨਦਾਰ ਐਕਟਿੰਗ ਅਤੇ ਫਿੱਟਨੈਸ ਨੂੰ ਲੈ ਕੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ।

ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਸ਼ਾਨਦਾਰ ਐਕਟਿੰਗ ਅਤੇ ਫਿੱਟਨੈਸ ਨੂੰ ਲੈ ਕੇ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ।

2 / 5

ਬ੍ਰਾਊਨ ਰੰਗ, ਹਾਈਟ ਅਤੇ ਆਪਣੀਆਂ ਅਦਾਵਾਂ ਦੇ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਘਰ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਆਪਣੇ ਫੋਟੋਸ਼ੂਟ ਨੂੰ ਲੈ ਕੇ ਟਾਕ ਆਫ ਦਾ ਟਾਊਨ ਬਣੀ ਰਹਿੰਦੀ ਹੈ।

3 / 5

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣਾ ਨਵਾਂ ਫੋਟੋਸ਼ੂਟ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

4 / 5

ਸੋਨਮ ਨੇ ਇਸ ਫੋਟੋਸ਼ੂਟ ਲਈ ਆਪਣਾ ਮੇਕਅੱਪ ਅਤੇ ਸਟਾਈਲਿੰਗ ਆਪਣੇ ਆਪ ਕੀਤਾ ਹੈ। ਅਦਾਕਾਰਾ ਨੇ ਬਲੈਕ ਐਂਡ ਵਾਈਟ ਥੀਮ ਦੇ ਮੁਤਾਬਕ ਆਪਣੀ ਆਉਟਫਿੱਟ ਨੂੰ ਸਟਾਈਲ ਕੀਤਾ ਹੈ।

5 / 5

ਐਕਟਿੰਗ ਦੇ ਨਾਲ-ਨਾਲ ਅਦਾਕਾਰਾ ਸੋਨਮ ਬਾਜਵਾ ਆਪਣਾ ਨਵਾਂ ਸ਼ੌਂਕ ਮੇਕਅੱਪ ਅਤੇ ਸਟਾਈਲਿੰਗ ਨੂੰ ਵੀ ਫੋਟੋਸ਼ੂਟ ਰਾਹੀਂ ਪੂਰਾ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੇ ਇਸ ਸ਼ੌਂਕ ਨੂੰ ਲਾਈਕ ਕਰਦੇ ਹਨ।

Follow Us On
Tag :