ਗੈਰੀ ਸੰਧੂ ਨੇ ਨਵੀਂ ਐਲਬਮ 'Still Here' ਦਾ ਪੋਸਟਰ ਕੀਤਾ ਸ਼ੇਅਰ, ਫੈਨਸ ਨੂੰ ਰਿਲੀਜ਼ ਦਾ ਇੰਤਜਾਰ - TV9 Punjabi

ਗੈਰੀ ਸੰਧੂ ਨੇ ਨਵੀਂ ਐਲਬਮ ‘Still Here’ ਦਾ ਪੋਸਟਰ ਕੀਤਾ ਸ਼ੇਅਰ, ਫੈਨਸ ਨੂੰ ਰਿਲੀਜ਼ ਦਾ ਇੰਤਜਾਰ

isha-sharma
Published: 

21 Nov 2023 16:10 PM

ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਐਲਬਮ ਦਾ ਨਾਮ 'ਸਟਿੱਲ ਹੇਅਰ' ਹੈ। ਪੋਸਟਰ ਸ਼ੇਅਰ ਕਰਨ ਤੋਂ ਬਾਅਦ ਗੈਰੀ ਸੰਧੂ ਦੇ ਫੈਨਸ ਐਲਬਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੋ ਆਉਂਦੀ 27 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

1 / 5ਪੰਜਾਬੀ ਇੰਡਸਟਰੀ ਦੇ ਗਾਇਕ ਗੈਰੀ ਸੰਧੂ ਆਪਣੀ Soulful ਗਾਇਕੀ ਲਈ ਮਸ਼ਹੂਰ ਹਨ। ਗੈਰੀ ਨੇ ਆਪਣੇ ਫੈਨਸ ਅਤੇ ਇੰਡਸਟਰੀ ਨੂੰ ਕਈ ਮਿਕਸ ਅਤੇ ਹਿੱਟ ਗੀਤ ਦਿੱਤੇ ਹਨ। ਸਿੰਗਰ ਨੇ ਨੌਜਵਾਨਾਂ ਦੇ ਨਾਲ-ਨਾਲ ਵੱਡਿਆਂ ਦੇ ਦਿੱਲਾਂ ਵਿੱਚ ਵੀ ਆਪਣੀ ਥਾਂ ਬਣਾਈ ਹੈ। (Pic Credits: Instagram)

ਪੰਜਾਬੀ ਇੰਡਸਟਰੀ ਦੇ ਗਾਇਕ ਗੈਰੀ ਸੰਧੂ ਆਪਣੀ Soulful ਗਾਇਕੀ ਲਈ ਮਸ਼ਹੂਰ ਹਨ। ਗੈਰੀ ਨੇ ਆਪਣੇ ਫੈਨਸ ਅਤੇ ਇੰਡਸਟਰੀ ਨੂੰ ਕਈ ਮਿਕਸ ਅਤੇ ਹਿੱਟ ਗੀਤ ਦਿੱਤੇ ਹਨ। ਸਿੰਗਰ ਨੇ ਨੌਜਵਾਨਾਂ ਦੇ ਨਾਲ-ਨਾਲ ਵੱਡਿਆਂ ਦੇ ਦਿੱਲਾਂ ਵਿੱਚ ਵੀ ਆਪਣੀ ਥਾਂ ਬਣਾਈ ਹੈ। (Pic Credits: Instagram)

2 / 5ਗਾਇਕ ਗੈਰੀ ਸੰਧੂ ਦੇ ਸੈਡ ਗੀਤਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੀ ਡੈਫੀਨੇਸ਼ਨ ਦਿੱਤੀ ਹੈ। ਹੁਣ ਤੱਕ ਦੇ ਸਿੰਗਿੰਗ ਕੈਰੀਅਰ ਵਿੱਚ ਸਿੰਗਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਬੇਸ਼ੁਮਾਰ ਹਿੱਟ ਗੀਤਾਂ ਦੀ ਲਿਸਟ ਦਿੱਤੀ ਹੈ। (Pic Credits: Instagram)

ਗਾਇਕ ਗੈਰੀ ਸੰਧੂ ਦੇ ਸੈਡ ਗੀਤਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੀ ਡੈਫੀਨੇਸ਼ਨ ਦਿੱਤੀ ਹੈ। ਹੁਣ ਤੱਕ ਦੇ ਸਿੰਗਿੰਗ ਕੈਰੀਅਰ ਵਿੱਚ ਸਿੰਗਰ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਬੇਸ਼ੁਮਾਰ ਹਿੱਟ ਗੀਤਾਂ ਦੀ ਲਿਸਟ ਦਿੱਤੀ ਹੈ। (Pic Credits: Instagram)

3 / 5

ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ ਵਿੱਚ ਬਣੇ ਰਹਿਣ ਵਾਲੇ ਗੈਰੀ ਹੁਣ ਫਿਰ ਆਪਣੀ ਨਵੀਂ ਐਲਬਮ 'ਸਟਿੱਲ ਹੇਅਰ' ਨੂੰ ਲੈ ਕੇ ਚਰਚਾ ਵਿੱਚ ਹਨ। ਗੈਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਸ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ। (Pic Credits: Instagram)

4 / 5

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਗ੍ਰਾਮ 'ਤੇ ਗੈਰੀ ਨੇ ਨਵੀਂ ਐਲਬਮ ਦਾ ਪੋਸਟਰ ਅਤੇ ਰਿਲੀਜ਼ ਡੇਟ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਪੋਸਟਰ ਦੇ ਲੁੱਕ ਅਤੇ ਨਾਮ ਤੋਂ ਅੰਦਾਜ਼ਾਂ ਲਗਾਇਆ ਜਾ ਸਕਦਾ ਹੈ ਕਿ ਇਹ ਐਸਬਮ ਵੀ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਣ ਵਾਲੀ ਹੈ। (Pic Credits: Instagram)

5 / 5

ਟੌਪ ਪੰਜਾਬੀ ਸਿੰਗਰਸ ਵਿੱਚੋਂ ਇੱਕ ਗੈਰੀ ਸੰਧੂ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਲਈ ਕੁੱਝ ਨਵੀਂ ਚੀਜ਼ ਲੈ ਕੇ ਆਉਂਦੇ ਹਨ। ਇਸ ਦੇ ਨਾਲ ਹੀ ਉਹ ਆਪਣੇ ਆਪ ਨਾਲ ਐਕਸਪੈਰੀਮੇਂਟ ਵੀ ਕਰਦੇ ਨਜ਼ਰ ਆਉਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਗੈਰੀ ਇਸ ਵਾਰ ਆਪਣੇ ਪ੍ਰਸ਼ੰਸਕਾਂ ਲਈ ਕੀ ਖ਼ਾਸ ਲੈ ਕੇ ਆ ਰਹੇ ਹਨ। (Pic Credits: Instagram)

Follow Us On
Tag :