ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਣੀ ਅਦਾਕਾਰਾ, ਪਿਆਰ ਲਈ ਛੱਡਿਆ ਕਰੀਅਰ , ਮਿਲੋ ਨੀਤੂ ਸਿੰਘ ਦੇ ਪਰਿਵਾਰ ਨਾਲ Punjabi news - TV9 Punjabi

ਮਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਣੀ ਅਦਾਕਾਰਾ, ਪਿਆਰ ਲਈ ਛੱਡਿਆ ਕਰੀਅਰ , ਮਿਲੋ ਨੀਤੂ ਸਿੰਘ ਦੇ ਪਰਿਵਾਰ ਨਾਲ

Updated On: 

08 Jul 2024 12:59 PM

Neetu Singh Birthday: 'ਬੇਬੀ ਸੋਨੀਆ' ਨਾਲ ਫਿਲਮ ਇੰਡਸਟਰੀ 'ਚ ਆਪਣਾ ਨਾਂ ਬਣਾਉਣ ਵਾਲੀ ਅਦਾਕਾਰਾ ਨੀਤੂ ਸਿੰਘ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਕਲਾਕਾਰ ਇੰਡਸਟਰੀ ਵਿੱਚ ਕੀਤੀ ਸੀ। ਪਰ ਵਿਆਹ ਲਈ ਆਪਣਾ ਸਫਲ ਕਰੀਅਰ ਤਿਆਗ ਦਿੱਤਾ ਸੀ।

1 / 6ਨੀਤੂ ਦਾ ਜਨਮ 8 ਜੁਲਾਈ 1958 ਨੂੰ ਦਿੱਲੀ ਦੇ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਹਰਨੀਤ ਕੌਰ ਹੈ। ਉਹ ਆਪਣੇ ਮਾਤਾ-ਪਿਤਾ ਦਰਸ਼ਨ ਸਿੰਘ ਅਤੇ ਰਾਜੀ ਕੌਰ ਦੀ ਇਕਲੌਤੀ ਧੀ ਸਨ। ਨੀਤੂ ਦੀ ਮਾਂ ਰਾਜੀ ਕੌਰ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ਾਂ ਦਾ ਸਾਹਮਣਾ ਕੀਤਾ ਸੀ। ( Pic Credits: Instagram)

ਨੀਤੂ ਦਾ ਜਨਮ 8 ਜੁਲਾਈ 1958 ਨੂੰ ਦਿੱਲੀ ਦੇ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਹਰਨੀਤ ਕੌਰ ਹੈ। ਉਹ ਆਪਣੇ ਮਾਤਾ-ਪਿਤਾ ਦਰਸ਼ਨ ਸਿੰਘ ਅਤੇ ਰਾਜੀ ਕੌਰ ਦੀ ਇਕਲੌਤੀ ਧੀ ਸਨ। ਨੀਤੂ ਦੀ ਮਾਂ ਰਾਜੀ ਕੌਰ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ਾਂ ਦਾ ਸਾਹਮਣਾ ਕੀਤਾ ਸੀ। ( Pic Credits: Instagram)

2 / 6

ਬਾਲ ਕਲਾਕਾਰ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਨੀਤੂ ਦਾ ਨਾਂ 'ਬੇਬੀ ਸੋਨੀਆ' ਸੀ। 'ਸੂਰਜ' 'ਚ ਨੀਤੂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਦਸ ਲੱਖ', 'ਦੋ ਕਲੀਆਂ' ਵਰਗੀਆਂ ਸਫ਼ਲ ਫਿਲਮਾਂ 'ਚ ਕੰਮ ਮਿਲਿਆ। ਖਾਸ ਤੌਰ 'ਤੇ 'ਦੋ ਕਲੀਆਂ' 'ਚ ਨੀਤੂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨੇ ਦੋਹਰੀ ਭੂਮਿਕਾ ਨਿਭਾਈ ਸੀ। ਨੀਤੂ ਇਸ ਫਿਲਮ ਦੇ ਗੀਤ 'ਬੱਚੇ ਮਨ ਕੇ ਸੱਚੇ' 'ਚ ਨਜ਼ਰ ਆਏ ਸਨ ਜੋ ਕਾਫੀ ਫੈਮਸ ਹੋਇਆ ਸੀ। ( Pic Credits: Instagram)

3 / 6

ਨੀਤੂ ਨੇ ਆਪਣੇ ਕਰੀਅਰ 'ਚ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਪਰ ਰਿਸ਼ੀ ਕਪੂਰ ਨਾਲ ਉਨ੍ਹਾਂ ਦੀ ਜੋੜੀ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ। ਇਕੱਠੇ ਕੰਮ ਕਰਦੇ ਹੋਏ ਦੋਹਾਂ ਨੂੰ ਪਿਆਰ ਹੋ ਗਿਆ ਅਤੇ 1980 'ਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜਦੋਂ ਨੀਤੂ ਨੇ ਫੈਸਲਾ ਕੀਤਾ ਕਿ ਉਹ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਨਹੀਂ ਕਰਣਗੇ ਤਾਂ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਸੀ। ( Pic Credits: Instagram)

4 / 6

ਉਨ੍ਹਾਂ ਨੇ 22 ਜਨਵਰੀ 1980 ਨੂੰ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਸਾਰੇ ਪ੍ਰੋਜੈਕਟ ਪੂਰੇ ਕਰ ਲਏ ਸਨ। ਨੀਤੂ ਨੇ ਤਿੰਨ- ਤਿੰਨ ਸ਼ਿਫਟਾਂ 'ਚ ਸਾਰੀਆਂ ਬਚੀਆਂ ਫਿਲਮਾਂ ਦੀ ਸ਼ੂਟਿੰਗ ਪੂਰੀ ਕੀਤੀ ਅਤੇ ਘੱਟ ਸਮੇਂ 'ਚ ਹੀ ਵਿਆਹ ਦੀਆਂ ਤਿਆਰੀਆਂ ਵੀ ਕਰ ਲਈਆਂ ਸਨ। ਜਦੋਂ ਨੀਤੂ ਨੇ ਵਿਆਹ ਤੋਂ ਬਾਅਦ 21 ਸਾਲ ਦੀ ਉਮਰ ਵਿੱਚ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ ਤਾਂ ਉਸ ਵੇਲੇ ਉਹ ਕਾਮਯਾਬੀ ਦੇ ਸ਼ਿਖਰਾਂ 'ਤੇ ਸਨ। ਪਤੀ ਰਿਸ਼ੀ ਕਪੂਰ ਨਹੀਂ ਚਾਹੁੰਦੇ ਸਨ ਕਿ ਨੀਤੂ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਕਰਨ। ( Pic Credits: Instagram)

5 / 6

ਵਿਆਹ ਤੋਂ ਬਾਅਦ 15 ਸਤੰਬਰ 1980 ਨੂੰ ਬੇਟੀ ਰਿਧੀਮਾ ਦਾ ਜਨਮ ਹੋਇਆ ਅਤੇ 28 ਸਤੰਬਰ 1982 ਨੂੰ ਰਣਬੀਰ ਪੈਦਾ ਹੋਏ। ਰਿਧੀਮਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਤੀ ਦਾ ਨਾਮ ਭਰਤ ਸਾਹਨੀ ਹੈ ਅਤੇ ਦੋਵਾਂ ਦੀ ਸਮਾਰਾ ਸਾਹਨੀ ਨਾਮ ਦੀ ਇਕ ਬੇਟੀ ਹੈ। ਰਿਧੀਮਾ ਪੇਸ਼ੇ ਤੋਂ ਕਾਰੋਬਾਰੀ ਹਨ। ਰਣਬੀਰ ਕਪੂਰ ਮਸ਼ਹੂਰ ਬਾਲੀਵੁੱਡ ਅਭਿਨੇਤਾ ਹਨ ਜਿਨ੍ਹਾਂ ਦਾ ਵਿਆਹ ਮਸ਼ਹੂਰ ਅਭਿਨੇਤਰੀ ਆਲੀਆ ਭੱਟ ਨਾਲ ਹੋਇਆ ਹੈ। ਦੋਹਾਂ ਦੀ ਰਾਹਾ ਨਾਂ ਦੀ ਬੇਟੀ ਹੈ। ( Pic Credits: Instagram)

6 / 6

ਨੀਤੂ ਦੀ ਆਖਰੀ ਫਿਲਮ 'ਗੰਗਾ ਮੇਰੀ ਮਾਂ' ਸੀ ਜੋ 1983 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 2009 'ਚ 26 ਸਾਲ ਬਾਅਦ ਫਿਲਮਾਂ 'ਚ ਵਾਪਸੀ ਕਰਨ ਦਾ ਮੌਕਾ ਮਿਲਿਆ। 26 ਸਾਲ ਦੇ ਵਕਫੇ ਤੋਂ ਬਾਅਦ ਸ਼ੁਰੂ ਹੋਈ ਦੂਜੀ ਪਾਰੀ 'ਚ 'ਦੋ ਦੂਨੀ ਚਾਰ' (2010), 'ਜਬ ਤਕ ਹੈ ਜਾਨ' (2012) ਅਤੇ 'ਬੇਸ਼ਰਮ' (2013) 'ਚ ਕੰਮ ਕੀਤਾ। ਇਸ ਦੌਰਾਨ ਰਿਸ਼ੀ ਕਪੂਰ ਬੀਮਾਰ ਹੋ ਗਏ। ਉਨ੍ਹਾਂ ਦਾ ਲੰਮਾ ਇਲਾਜ ਚੱਲਿਆ। ਫਿਲਮਾਂ 'ਚ ਨੀਤੂ ਦੀ ਸਭ ਤੋਂ ਵੱਡੀ ਹਿੱਟ ਫਿਲਮ 2022 'ਚ ਰਿਲੀਜ਼ ਹੋਈ ਫਿਲਮ 'ਜੁਗ ਜੁਗ ਜੀਓ' ਸੀ, ਜਿਸ ਨੇ 100 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਕੀਤਾ ਸੀ। ( Pic Credits: Instagram)

Follow Us On
Tag :
Related Gallery
Photos: ਸੰਜੂ ਬਾਬਾ ਸਮੇਤ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਕਈ Bollywood ਸੈਲੇਬਸ, ਮੰਤਰੀ ਨਾਲ ਵੀ ਕੀਤੀ ਮੁਲਾਕਾਤ
Year Ender 2024: ਜੁਨੈਦ ਖਾਨ ਤੋਂ ਲੈ ਕੇ ਰਾਸ਼ਾ ਥਡਾਨੀ ਤੱਕ, 2024 ਵਿੱਚ ਇਨ੍ਹਾਂ ਸਟਾਰ ਕਿਡਜ਼ ਦੀ ਹੋਈ ਮੁੰਹ ਦਿਖਾਈ
Happy Birthday Ananya Panday: ਆਲੀਸ਼ਾਨ ਬੰਗਲਾ, ਸ਼ਾਨਦਾਰ ਕਾਰ ਕਲੈਕਸ਼ਨ… 26 ਸਾਲ ਦੀ ਉਮਰ ‘ਚ ਕਰੋੜਾਂ ਦੀ ਮਾਲਕਣ ਹੈ ਅਨੰਨਿਆ ਪਾਂਡੇ
ਪਰਿਣੀਤੀ ਚੋਪੜਾ ਹੈ ਰਾਘਵ ਚੱਢਾ ਦੀ ‘Princess’, ਅਦਾਕਾਰਾ ਦੇ ਜਨਮਦਿਨ ‘ਤੇ ਪਤੀ ਨੇ ਸ਼ੇਅਰ ਕੀਤੀਆਂ Unseen ਤਸਵੀਰਾਂ, ਪਤਨੀ ਨੂੰ ਕਿਹਾ- ‘ਸਭ ਤੋਂ ਕੀਮਤੀ ਤੋਹਫਾ’
ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ -ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ
Lata Mangeshkar Birth Anniversary: ਪਹਿਲੀ ਸੈਲਰੀ 25 ਰੁਪਏ, ਕਰੋੜਾਂ ਦੀ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਕੰਮ ਕੀਤਾ, ਕਦੇ ਦਿਲੀਪ ਕੁਮਾਰ ਦੀ ਫਿਲਮ ਤੋਂ ਹੋ ਗਈ ਸੀ ਰਿਜੈਕਟ
Exit mobile version