ਫਿਲਮ 'ਸ਼ਾਇਰ' ਦੀ ਪ੍ਰਮੋਸ਼ਨ ਸਟਾਰਟ, ਨੀਰੂ ਬਾਜਵਾ ਨੇ ਪਹਿਲੇ ਹੀ ਦਿਨ ਕਰਵਾਈ ਅੱਤ,ਦੇਖੋ ਤਸਵੀਰਾਂ - TV9 Punjabi

ਫਿਲਮ ‘ਸ਼ਾਇਰ’ ਦੀ ਪ੍ਰਮੋਸ਼ਨ Start, ਨੀਰੂ ਬਾਜਵਾ ਨੇ ਪਹਿਲੇ ਹੀ ਦਿਨ ਕਰਵਾਈ ਅੱਤ,ਦੇਖੋ ਤਸਵੀਰਾਂ

Updated On: 

18 Nov 2025 13:21 PM IST

ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਔਨ-ਸਕ੍ਰੀਨ ਜੋੜੀ ਇੱਕ ਵਾਰ ਫਿਰ ਥਿਏਟਰਾਂ ਵਿੱਚ ਧਮਾਲ ਮਚਾਉਣ ਲਈ ਇੱਕਦਮ ਤਿਆਰ ਹੈ। ਅਸੀਂ ਐਵਰਗ੍ਰੀਨ ਅਦਾਕਾਰਾ ਨੀਰੂ ਬਾਜਵਾ ਅਤੇ ਸੁਫੀ ਪੰਜਾਬੀ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੀ ਗੱਲ ਕਰ ਰਹੇ ਹਾਂ। ਦੋਵੇਂ ਨੇ ਆਪਣੀ ਪਿਛਲੀ ਫਿਲਮ ਕੱਲੀ-ਜੋਟਾ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ ਅਤੇ ਹੁਣ ਫਿਰ ਇੱਕ ਨਵੀਂ ਫਿਲਮ 'ਸ਼ਾਇਰ' ਲੈ ਕੇ ਆ ਰਹੇ ਹਨ। ਫਿਲਮ ਸ਼ਾਇਰ 19 ਅਪ੍ਰੈਲ ਨੂੰ ਦੁਨੀਆ ਭਰ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾਰੀ ਹੈ।

1 / 5ਆਪਣੀ ਸੁਪਰਹਿੱਟ ਫਿਲਮ 'ਕੱਲੀ-ਜੋਟਾ' ਤੋਂ ਬਾਅਦ ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਛਾਉਣ ਲਈ ਤਿਆਰ ਹਨ।

ਆਪਣੀ ਸੁਪਰਹਿੱਟ ਫਿਲਮ 'ਕੱਲੀ-ਜੋਟਾ' ਤੋਂ ਬਾਅਦ ਪੰਜਾਬੀ ਇੰਡਸਟਰੀ ਦੀ ਸੁਪਰਹਿੱਟ ਜੋੜੀ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਛਾਉਣ ਲਈ ਤਿਆਰ ਹਨ।

2 / 5

19 ਅਪ੍ਰੈਲ ਨੂੰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਨਵੀਂ ਫਿਲਮ 'ਸ਼ਾਇਰ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਗਾਣੇ ਰਿਲੀਜ਼ ਹੋ ਗਏ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।

3 / 5

ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋਵੇਗਾ ਇਸ ਤੋਂ ਪਹਿਲਾਂ ਟੀਜ਼ਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਫਿਲਮ ਦੇ ਟ੍ਰੈਲਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਕਿਸੇ ਲਵ ਸਟੋਰੀ ਦੇ ਸੰਬੰਧਤ ਹੈ।

4 / 5

ਅੱਜ ਤੋਂ ਫਿਲਮ ਲਈ ਕਾਸਟ ਵੱਲੋਂ ਪ੍ਰਸੋਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਨੀਰੂ ਬਾਜਵਾ ਕਾਫੀ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆਏ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕੀਤੀਆਂ ਹਨ।

5 / 5

ਨੀਰੂ ਬਾਜਵਾ ਨੇ ਪਰਪਲ ਰੰਗ ਦਾ ਅਨਾਰਕਲੀ ਸੂਟ ਵਿਅਰ ਕੀਤਾ ਹੈ। ਵਾਲਾਂ ਨੂੰ ਖੁੱਲ੍ਹੇ ਰੱਖਿਆ ਹੈ ਅਤੇ ਲਾਇਟ ਮੇਕਅੱਪ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਫੋਟੋਆਂ ਨੂੰ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

Loading...
Unable to load recommendations.
Follow Us
Tag :