EID 2024: ਈਦ-ਉਲ-ਫਿਤਰ ਦੇ ਮੌਕੇ ਮੁਸਲਮਾਨ ਭਾਈਚਾਰੇ ਨੂੰ ਵਧਾਈਆਂ ਦੇਣ ਪਹੁੰਚੇ ਸੀਐੱਮ ਦੀ ਮਾਤਾ ਸਮੇਤ ਕਈ ਆਗੂ, ਵੇਖੋ ਤਸਵੀਰਾਂ Punjabi news - TV9 Punjabi

Eid-ul-Fitr 2024: ਈਦ-ਉਲ-ਫਿਤਰ ਦੇ ਮੌਕੇ ਮੁਸਲਮਾਨ ਭਾਈਚਾਰੇ ਨੂੰ ਵਧਾਈਆਂ ਦੇਣ ਪਹੁੰਚੇ ਸੀਐੱਮ ਦੀ ਮਾਤਾ ਸਮੇਤ ਕਈ ਆਗੂ, ਵੇਖੋ ਤਸਵੀਰਾਂ

Published: 

11 Apr 2024 16:32 PM

EID 2024: ਸਾਊਦੀ ਅਰਬ ਵਿੱਚ 9 ਅਪ੍ਰੈਲ ਦੀ ਰਾਤ ਨੂੰ ਚੰਦਰਮਾ ਦੇ ਨਜ਼ਰ ਆਉਣ ਤੋਂ ਬਾਅਦ ਈਦ ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਲੋਕ ਇੱਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦੇ ਰਹੇ ਹਨ ਉੱਥੇ ਭਾਰਤ ਚ ਇਹ ਅੱਜ ਯਾਨੀ 11 ਅਪ੍ਰੈਲ ਨੂੰ ਮਨਾਈ ਜਾਵੇਗੀ। ਸੋਸ਼ਲ ਮੀਡੀਆ ਰਾਹੀਂ ਈਦ ਮੁਬਾਰਕ ਸੰਦੇਸ਼ ਭੇਜ ਰਹੇ ਹਨ।

1 / 6ਅੱਜ

ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਭਾਈਚਾਰਕ ਸਾਂਝ ਅਤੇ ਸਦਭਾਵਨਾ ਇਸ ਤਿਉਹਾਰ ਦਾ ਪ੍ਰਤੀਕ ਹੈ। ਦੁਨੀਆ ਭਰ ਦੇ ਮੁਸਲਮਾਨ ਇਸ ਦਿਨ ਨਮਾਜ਼ ਅਦਾ ਕਰਦੇ ਹਨ ਅਤੇ ਸ਼ਾਂਤੀ ਦੀ ਦੁਆ ਮੰਗਦੇ ਹਨ।

2 / 6

ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ਤੋਂ ਬਾਅਦ ਸ਼ਵਾਲ ਮਹੀਨੇ ਦੇ ਪਹਿਲੇ ਦਿਨ ਈਦ ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਖੁਸ਼ੀ ਨਾਲ ਮੁਸਲਮਾਨ ਭਾਈਚਾਰੇ ਵੱਲੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

3 / 6

ਜਲੰਧਰ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਈਦਗਾਹ 'ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਅਤੇ ਇਕੱਠੇ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ।ਇਸ ਤੋਂ ਬਾਅਦ ਕੁਝ ਦੇਰ ਬਾਅਦ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਉੱਥੇ ਪਹੁੰਚੇ ਅਤੇ ਖੁਸ਼ੀ ਮਨਾਈ। ਈਦ ਉਲ ਫਿਤਰ ਦਾ ਤਿਉਹਾਰ। ਉਲ ਫਿਤਰ ਦੇ ਤਿਉਹਾਰ ਦੀਆਂ ਵਧਾਈਆਂ।

4 / 6

5 / 6

ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਹੀਰਾ ਮਜਾਦ ਪਹੁੰਚੇ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਹ ਤਿਉਹਾਰ ਅਮਨ-ਸ਼ਾਂਤੀ ਦਾ ਪ੍ਰਤੀਕ ਹੈ।

6 / 6

ਈਦ ਉਲ ਫਿਤਰ ਦੇ ਮੁਬਾਰਕ ਦਿਹਾੜੇ ਮੌਕੇ ਅੱਜ ਮਾਲੇਰਕੋਟਲਾ ਸਥਿਤ ਈਦਗਾਹ ਵਿਖੇ ਵੱਡੀ ਗਿਣਤੀ ਵਿੱਚ ਪੁੱਜੇ ਮੁਸਲਿਮ ਭੈਣ-ਭਰਾਵਾਂ ਨਾਲ ਨਮਾਜ਼ ਅਦਾ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਜੀ, ਵਿਧਾਇਕ ਸਾਥੀ ਜਨਾਬ ਜਮੀਲ ਉਰ ਰਹਿਮਾਨ ਤੇ ਚੇਅਰਮੈਨ ਸ ਨਵਜੋਤ ਸਿੰਘ ਜਰਗ ਸਮੇਤ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਸੀ।

Follow Us On
Tag :
Exit mobile version