Karwa Chauth 2025: ਕਰਵਾ ਚੌਥ ਲਈ 7 ਰੰਗਾਂ ਦੇ ਆਊਟਫਿਟ, ਲੁੱਕ ਮਿਲੇਗਾ ਅਜਿਹਾ, ਵੇਖਦੇ ਰਹਿ ਜਾਣਗੇ ਲੋਕ | karwa Chauth makeup Seven Different Colour will give you Ethnic look try these Outfit Designs for Karwa Chauth 2025 detail in punjabi - TV9 Punjabi

Karwa Chauth 2025: ਕਰਵਾ ਚੌਥ ਲਈ 7 ਰੰਗਾਂ ਦੇ ਆਊਟਫਿਟ, ਲੁੱਕ ਮਿਲੇਗਾ ਅਜਿਹਾ, ਵੇਖਦੇ ਰਹਿ ਜਾਣਗੇ ਲੋਕ

Updated On: 

29 Sep 2025 16:06 PM IST

Karwa Chauth 2025: ਸੁਹਾਗਣ ਔਰਤਾਂ ਲਈ ਕਰਵਾ ਚੌਥ ਬਹੁਤ ਹੀ ਖਾਸ ਤਿਉਹਾਰ ਹੁੰਦਾ ਹੈ। ਇਸ ਦਿਨ, ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਕਥਾ ਪੜਦੀਆਂ ਹਨ। ਸ਼ਾਮ ਨੂੰ, ਉਹ ਸੋਲਾਂ ਸ਼ਿੰਗਾਰ ਕਰਕੇ ਚੰਦਰਮਾ ਨੂੰ ਅਰਘ ਦਿੰਦੀਆਂ ਹਨ। ਇਸ ਖਾਸ ਦਿਨ 'ਤੇ ਪਰਫੈਕਟ ਲੁੱਕ ਪਾਉਣ ਲਈ, ਤੁਸੀਂ ਇੱਥੇ ਦਿੱਤੇ ਗਏ 7 ਵੱਖ-ਵੱਖ ਰੰਗਾਂ ਦੇ ਆਊਟਫਿਟ ਤੋਂ ਇੰਸਿਪਰੇਸ਼ਨ ਲੈ ਸਕਦੇ ਹੋ।

1 / 7ਕਰਵਾ ਚੌਥ ਲਈ ਰੈੱਡ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਖਾਸ ਕਰਕੇ ਜੇਕਰ ਇਹ ਤੁਹਾਡਾ ਪਹਿਲਾ ਕਰਵਾ ਚੌਥ ਹੈ, ਤਾਂ ਰੈੱਡ ਆਊਟਫਿਟ ਰਿੱਚ ਲੁੱਕ ਦੇਵੇਗਾ। ਐਕਟ੍ਰੇਸ ਅੰਕਿਤਾ ਲੋਖੰਡੇ ਵਾਂਗ, ਤੁਸੀਂ ਲਾਲ ਬੰਧੇਜ ਸਾੜੀ ਪਹਿਨ ਸਕਦੇ ਹੋ। ਐਕਟ੍ਰੈਸ ਤੋਂ ਮੇਕਅਪ ਲੁੱਕ, ਚੂੜੀਆਂ, ਨੈੱਕਲੈਸ ਅਤੇ ਈਅਰਿੰਗਜ ਡਿਜ਼ਾਈਨ ਲਈ ਅਭਿਨੇਤਰੀ ਤੋਂ ਵੀ ਆਇਡਿਆ ਲੈ ਸਕਦੇ ਹੋ। ਪਰਿਣੀਤੀ ਚੋਪੜਾ ਵਾਂਗ, ਤੁਸੀਂ ਆਪਣੇ ਪਹਿਲੇ ਕਰਵਾ ਚੌਥ 'ਤੇ ਲਾਲ ਕਢਾਈ ਵਾਲਾ ਸੂਟ ਪਹਿਨ ਸਕਦੇ ਹੋ।

ਕਰਵਾ ਚੌਥ ਲਈ ਰੈੱਡ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਖਾਸ ਕਰਕੇ ਜੇਕਰ ਇਹ ਤੁਹਾਡਾ ਪਹਿਲਾ ਕਰਵਾ ਚੌਥ ਹੈ, ਤਾਂ ਰੈੱਡ ਆਊਟਫਿਟ ਰਿੱਚ ਲੁੱਕ ਦੇਵੇਗਾ। ਐਕਟ੍ਰੇਸ ਅੰਕਿਤਾ ਲੋਖੰਡੇ ਵਾਂਗ, ਤੁਸੀਂ ਲਾਲ ਬੰਧੇਜ ਸਾੜੀ ਪਹਿਨ ਸਕਦੇ ਹੋ। ਐਕਟ੍ਰੈਸ ਤੋਂ ਮੇਕਅਪ ਲੁੱਕ, ਚੂੜੀਆਂ, ਨੈੱਕਲੈਸ ਅਤੇ ਈਅਰਿੰਗਜ ਡਿਜ਼ਾਈਨ ਲਈ ਅਭਿਨੇਤਰੀ ਤੋਂ ਵੀ ਆਇਡਿਆ ਲੈ ਸਕਦੇ ਹੋ। ਪਰਿਣੀਤੀ ਚੋਪੜਾ ਵਾਂਗ, ਤੁਸੀਂ ਆਪਣੇ ਪਹਿਲੇ ਕਰਵਾ ਚੌਥ 'ਤੇ ਲਾਲ ਕਢਾਈ ਵਾਲਾ ਸੂਟ ਪਹਿਨ ਸਕਦੇ ਹੋ।

2 / 7

ਫੈਸਟੀਵਲ ਲਈ ਗ੍ਰੀਨ ਅਟਾਇਰ ਪਹਿਨਣਾ ਵੀ ਚੰਗਾ ਮੰਨਿਆ ਜਾਂਦਾ ਹੈ,ਇਸ ਵਿੱਚ ਤੁਹਾਨੂੰ ਵੈਡਿੰਗ ਅਤੇ ਫੈਸਟਿਵ ਲੁੱਕ ਮਿਲਦਾ ਹੈ। ਕਰਵਾ ਚੌਥ ਲਈ, ਤੁਸੀਂ ਅੰਕਿਤਾ ਲੋਖੰਡੇ ਵਾਂਗ ਗ੍ਰੀਨ ਅਤੇ ਰੈੱਡ ਕਲਰ ਦੀ ਬਨਾਰਸੀ ਸਾੜੀ ਪਹਿਨ ਸਕਦੇ ਹੋ। ਨਾਲ ਗ੍ਰੀਨ ਚੂੜੀਆਂ ਅਤੇ ਗੋਲਡਨ ਜੁਲਰੀ ਲੁੱਕ ਨੂੰ ਹੋਰ ਵੀ ਇਨਹੈਂਸ ਕਰਨਗੀਆਂ। ਗ੍ਰੀਨ ਸੂਟ ਵੀ ਵਧੀਆ ਚੁਆਇਸ ਹੋ ਸਕਦਾ ਹੈ

3 / 7

ਬ੍ਰਾਈਟ ਯੈਲੋ ਕਲਰ ਵੀ ਕਾਫੀ ਵਾਈਬ੍ਰੈਂਟ ਲੁੱਕ ਦਿੰਦਾ ਹੈ। ਕਰਵਾ ਚੌਥ ਲਈ ਮਾਧੁਰੀ ਦੀਕਸ਼ਿਤ ਦੇ ਇਨ੍ਹਾਂ ਦੋ ਲੁੱਕਸ ਤੋਂ ਆਇਡਿਆ ਲੈ ਸਕਦੇ ਹੋ। ਇੱਕ ਫੋਟੋ ਵਿੱਚ, ਅਭਿਨੇਤਰੀ ਨੇ ਪੀਲੇ ਰੰਗ ਦਾ ਲੌਂਗ ਲੈਂਥ ਵਾਲਾ ਫਰੰਟ-ਕੱਟ ਸੂਟ ਪਾਇਆ ਹੋਇਆ ਹੈ। ਦੂਜੀ ਫੋਟੋ ਵਿੱਚ, ਉਸਨ੍ਹਾਂ ਨੇ ਕਲਰਫੁੱਲ ਰੇਸ਼ਮ ਅਤੇ ਮਿਰਰ-ਵਰਕ ਵਾਲੇ ਬਲਾਊਜ਼ ਦੇ ਨਾਲ ਇੱਕ ਹਲਕਾ ਪਲੇਨ ਲਹਿੰਗਾ ਪੇਅਰ ਕੀਤਾ ਹੋਇਆ ਹੈ। ਇਹ ਦੋਵੇਂ ਆਊਟਫਿਟ ਕਰਵਾ ਚੌਥ ਦੇ ਦਿਨ ਪੂਜਾ ਲਈ ਇੱਕ ਵਧੀਆ ਲੁੱਕ ਦੇਣਗੇ।

4 / 7

ਪਿੰਕ ਕਲਰ ਤਿਉਹਾਰਾਂ ਲਵੀ ਫੈਸਟੀਵਲ ਤੇ ਚੰਗਾ ਲੁੱਕ ਦਿੰਦਾ ਹੈ ਅਤੇ ਇਸਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਪੇਸਟਲ ਕਲਰ ਪਸੰਦ ਕਰਦੇ ਹੋ, ਤਾਂ ਮਾਧੁਰੀ ਦੀਕਸ਼ਿਤ ਵਾਂਗ ਗੋਲਡਨ ਬਾਰਡਰ ਵਾਲੀ ਆਰਗੇਂਜ਼ਾ ਸਿਲਕ ਦੀ ਸਾੜੀ ਪਹਿਨ ਸਕਦੇ ਹੋ। ਗੋਲਡਨ ਜੂਲਰੀ ਨਾਲ ਲੁੱਕ ਨੂੰ ਕੰਪਲੀਟ ਕਰੋ। ਜੇਕਰ ਤੁਸੀਂ ਰਿੱਚ ਲੁੱਕ ਚਾਹੁੰਦੇ ਹੋ, ਤਾਂ ਆਥੀਆ ਸ਼ੈੱਟੀ ਵਾਂਗ ਹੈਵੀ ਬਨਾਰਸੀ ਸਾੜੀ ਬੈਸਟ ਰਹੇਗੀ।

5 / 7

ਕਰਵਾ ਚੌਥ 'ਤੇ ਇੱਕ ਕਲਰ ਕੰਟ੍ਰਾਸਟ ਵੀ ਕ੍ਰਿਏਟ ਕਰ ਸਕਦੇ ਹੋ। ਚਾਰੂ ਅਸੋਪਾ ਤੋਂ ਆਈਡਿਆ ਲਓ। ਉਨ੍ਹਾਂ ਨੇ ਔਰੇਂਜ ਅਤੇ ਰੈੱਡ ਕਲਰ ਦਾ ਸ਼ੈਡੇਡ ਲਹਿੰਗਾ ਵੀਅਰ ਕੀਤਾ ਹੈ, ਜਿਸ ਤੇ ਬੰਧੇਜ ਪ੍ਰਿੰਟ ਹੈ ਅਤੇ ਬਾਰਡਰ 'ਤੇ ਖੂਬਸੂਰਤ ਫੁੱਲ ਅਤੇ ਪੱਤਿਆਂ ਦੀ ਕਢਾਈ ਕੀਤੀ ਗਈ ਸੀ।

6 / 7

ਕਰਵਾ ਚੌਥ ਲਈ ਚਮਕਦਾਰ ਫੈਬਰਿਕ ਦੀ ਬਣੀ ਸਾੜੀ ਚੁਣੀ ਜਾ ਸਕਦੀ ਹੈ। ਇੱਕ ਰਵਾਇਤੀ ਅਤੇ ਅਮੀਰ ਦਿੱਖ ਲਈ, ਤੁਸੀਂ ਪੂਜਾ ਹੇਗੜੇ ਵਰਗੀ ਮੈਟੇਲਿਕ ਟੱਚ ਵਾਲੀ ਗੋਲਡਨ ਸਿਲਕ ਸਾੜੀ ਪਹਿਨ ਸਕਦੇ ਹੋ, ਅਤੇ ਜੇਕਰ ਲੁੱਕ ਨੂੰ ਡੇਜਲਿੰਗ ਮਾਰਡਨ ਟੱਚ ਦੇਣਾ ਹੋਵੇ ਤਾਂ ਕ੍ਰਿਤੀ ਸੈਨਨ ਵਾਂਗ ਗਿਲਟਰ ਸਾੜੀ ਵੇਅਰ ਕਰੋ।

7 / 7

ਕਰਵਾ ਚੌਥ ਲਈ ਔਰੇਂਜ ਆਊਟਫਿਟ ਵੀ ਟ੍ਰਾਈ ਕਰ ਸਕਦੇ ਹੋ। ਅਦਾਕਾਰਾ ਮਾਲਵਿਕਾ ਮੋਹਨਨ ਵਾਂਗ ਹੈਲੀ ਵੈਲਵੇਟ ਫੈਬਰਿਕਲਾਈਟ ਵੇਟ ਐਬ੍ਰਾਇਡਰੀ ਵਾਲੀ ਸਾੜੀ ਜੋੜੋ ਅਤੇ ਮੈਚਿੰਗ ਵਾਲੀਆਂ ਵਾਲੀਆਂ ਪਰਫੈਕਟ ਲੁੱਕ ਦੇਣਗੀਆਂ। ਨਾਲ ਹੀ ਤੁਸੀਂ ਰਸ਼ਮਿਕਾ ਮੰਧਾਨਾ ਵਰਗਾ ਐਂਬੇਲਿਸ਼ਡ ਔਰੇਂਡ ਸੂਟ ਵੀ ਵੀਅਰ ਕਰ ਸਕਦੇ ਹੋ।

Follow Us On
Tag :