Karan Aujla Family Tree: ਸੌਣ ਲਈ ਨਹੀਂ ਸੀ ਘਰ, ਅੱਜ ਹਨ ਕਰੋੜਾਂ ਰੁਪਿਆਂ ਦੇ ਮਾਲਕ, ਹੁਣ ਗਾਇਕੀ ਨਾਲ ਕਰ ਰਹੇ ਹਨ ਫੈਨਜ਼ ਦੇ ਦਿਲਾਂ 'ਤੇ ਰਾਜ, ਜਾਣੋ ਔਜਲਾ ਦੀ ਕਰਨ ਫੈਮਿਲੀ ਬਾਰੇ - TV9 Punjabi

Karan Aujla Family Tree: ਸੌਣ ਲਈ ਨਹੀਂ ਸੀ ਘਰ, ਅੱਜ ਹਨ ਕਰੋੜਾਂ ਰੁਪਿਆਂ ਦੇ ਮਾਲਕ, ਹੁਣ ਗਾਇਕੀ ਨਾਲ ਕਰ ਰਹੇ ਹਨ ਫੈਨਜ਼ ਦੇ ਦਿਲਾਂ ‘ਤੇ ਰਾਜ, ਜਾਣੋ ਔਜਲਾ ਦੀ ਕਰਨ ਫੈਮਿਲੀ ਬਾਰੇ

Updated On: 

18 Nov 2025 13:26 PM IST

Karan Aujla Family Tree: ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਸਟਾਰਰ ਫਿਲਮ ਬੈਡ ਨਿਊਜ਼ਵਿੱਚ ਕਰਨ ਔਜਲਾ ਦੇ ਗੀਤ ਤੌਬਾ-ਤੌਬਾ ਨੇ ਚਾਰੇ ਪਾਸੇ ਧੂਮ ਮਚਾਈ ਹੋਈ ਹੈ। ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕ ਵੀ ਗਾਣੇ ਨੂੰ ਖੂਬ ਪਸੰਦ ਕਰ ਰਹੇ ਹਨ। ਇਸ ਗੀਤ ਦੇ ਲੇਖਕ ਅਤੇ ਸਿੰਗਰ ਕਰਨ ਔਜਲਾ ਬਾਰੇ ਅੱਜ ਅਸੀਂ ਇਸ ਲੇਖ ਵਿੱਚ ਉਨ੍ਹਾਂ ਦੇ ਫੈਨਜ਼ ਲਈ ਕੁਝ ਦਿਲਚਸਪ ਗੱਲਾਂ ਬਾਰੇ ਦੱਸਾਂਗੇ।

1 / 5ਜਸਕਰਨ ਸਿੰਘ ਔਜਲਾ ਉਰਫ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਫੈਮਸ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਲੇਖਕ ਵਜੋਂ ਕੀਤੀ ਸੀ। ਬੱਚਪਨ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਥੋੜਾ ਸਮਾਂ ਆਪਣੇ ਪਿੰਡ ਘੁਰਾਲੇ ਵਿੱਚ ਹੀ ਬਿਤਾਇਆ। ਉਸ ਤੋਂ ਬਾਅਦ ਉਹ ਆਪਣੀ ਭੈਣਾਂ ਦੇ ਕੋਲ ਕੈਨੇਡਾ ਚੱਲੇ ਗਏ। ਜਿੱਥੇ ਉਨ੍ਹਾਂ ਨੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ( Pic Credit: Social Media/Instagram)

ਜਸਕਰਨ ਸਿੰਘ ਔਜਲਾ ਉਰਫ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਫੈਮਸ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ ਲੇਖਕ ਵਜੋਂ ਕੀਤੀ ਸੀ। ਬੱਚਪਨ ਵਿੱਚ ਹੀ ਉਨ੍ਹਾਂ ਦੇ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਹ ਥੋੜਾ ਸਮਾਂ ਆਪਣੇ ਪਿੰਡ ਘੁਰਾਲੇ ਵਿੱਚ ਹੀ ਬਿਤਾਇਆ। ਉਸ ਤੋਂ ਬਾਅਦ ਉਹ ਆਪਣੀ ਭੈਣਾਂ ਦੇ ਕੋਲ ਕੈਨੇਡਾ ਚੱਲੇ ਗਏ। ਜਿੱਥੇ ਉਨ੍ਹਾਂ ਨੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ( Pic Credit: Social Media/Instagram)

2 / 5

ਕਰਨ ਔਜਲਾ ਦਾ ਜਨਮ 18 ਜਨਵਰੀ 1997 ਨੂੰ ਲੁਧਿਆਣਾ ਦੇ ਪਿੰਡ ਘੁਰਾਲਾ ਵਿੱਚ ਹੋਇਆ ਸੀ। ਔਜਲਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਮਹਿਜ਼ 9 ਸਾਲ ਦੇ ਸੀਜਦੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਚੇ ਦੇ ਪਰਿਵਾਰ ਅਤੇ 2 ਭੈਣਾਂ ਨੇ ਹੀ ਪਾਲਿਆ ਸੀ। ਉਨ੍ਹਾਂ ਦੀਆਂ ਦੋਵੇਂ ਭੈਣਾਂ ਦਾ ਵਿਆਹ ਕੈਨੇਡਾ ਵਿੱਚ ਹੀ ਹੋਇਆ ਹੈ। ( Pic Credit: Social Media/Instagram)

3 / 5

ਕਰਨ ਔਜਲਾ ਸਾਲ 2 ਮਾਰਚ 2023 ਨੂੰ ਆਪਣੀ ਲਾਂਗ ਟਾਇਮ ਗਰੱਲਫਰੈਂਡ ਪਲਕ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸੀ। ਹਾਲੀ ਹੀ ਵਿੱਚ ਇੱਕ ਪੋਡਕਾਸਟ ਵਿੱਚ ਕਰਨ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੀ ਜੀਵਨ ਸਾਥੀ ਨਾਲ ਜਲਦ ਹੀ ਬੱਚੇ ਦੀ ਵੀ ਪਲਾਨਇੰਗ ਕਰ ਰਹੇ ਹਨ। ਗੱਲ ਕਰੀਏ ਪਲਕ ਦੀ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਪਲਕ ਔਜਲਾ ਇੱਕ ਕੈਨੇਡੀਅਨ ਮੇਕਅੱਪ ਆਰਟਿਸਟ ਹੈ। ਪਲਕ ਦਾ ਇੱਕ ਮੇਕ-ਅੱਪ ਸਟੂਡੀਓ ਵੀ ਹੈ, ਪੀਕੇਆਰ ਸਟੂਡੀਓ-ਮੇਕਅੱਪ By Palak. ( Pic Credit: Social Media/Instagram)

4 / 5

ਗੀਤਾਂ ਦੀ ਮਸ਼ੀਨ ਉਰਫ਼ ਕਰਨ ਔਜਲਾ ਦੀ ਜਾਇਦਾਦ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਸ ਮੁਤਾਬਕ ਉਹ 108 ਕਰੋੜ ਜਾਇਦਾਦ ਦਾ ਮਾਲਕ ਹਨ। ਕਰਨ ਦਾ ਕੈਨੇਡਾ ਦੇ ਨਾਲ-ਨਾਲ ਦੁਬਈ ਵਿੱਚ ਵੀ ਆਪਣਾ ਘਰ ਹੈ। ਜਿਸ ਦੀ ਕੀਮਤ ਕਰੋੜਾਂ 'ਚ ਹੈ। ਕਾਰ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਦੋ ਰੋਲਜ਼ ,ਲੈਂਬੋਰਗਿਨੀ ਤੇ ਮਰਸਡੀਜ਼ ਵਰਗੀਆਂ ਕਾਰਾਂ ਵੀ ਹਨ। ( Pic Credit: Social Media/Instagram)

5 / 5

ਗੱਲ ਕਰੀਏ ਕਰਨ ਔਜਲਾ ਦੀ ਫੀਸ ਦੀ ਤਾਂ ਇੱਕ ਰਿਪੋਰਟ ਮੁਤਾਬਕ ਉਹ ਇੱਕ ਗੀਤ ਲਈ 8-10 ਲੱਖ ਰੁਪਏ ਫੀਸ ਚਾਰਜ ਕਰਦੇ ਹਨ। ਕਰਨ ਦੀ ਸਾਲਾਨਾ ਕਮਾਈ 1 ਮਿਲੀਅਨ ਡਾਲਰ ਯਾਨਿ ਸਾਢੇ 8 ਕਰੋੜ ਰੁਪਏ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਰਨ ਦੇ ਇੱਕ ਮਹੀਨੇ ਦੀ ਕਮਾਈ ਕਰੀਬ 83 ਲੱਖ ਰੁਪਏ ਦੱਸੀ ਜਾਂਦੀ ਹੈ। ( Pic Credit: Social Media/Instagram)

Follow Us On
Tag :