ਪਿਤਾ ਦੀ ਕੋਰੋਨਾ ਕਾਰਨ ਗਈ ਸੀ ਜਾਨ, ਖੁਦ ਵੀ ਜੂਝ ਰਹੀ ਹੈ ਇਸ ਖ਼ਤਰਨਾਕ ਬੀਮਾਰੀ ਨਾਲ, ਮਿਲੋ ਹਿਨਾ ਖਾਨ ਦੇ ਪਰਿਵਾਰ ਨਾਲ Punjabi news - TV9 Punjabi

ਪਿਤਾ ਦੀ ਕੋਰੋਨਾ ਕਾਰਨ ਗਈ ਸੀ ਜਾਨ, ਖੁਦ ਵੀ ਜੂਝ ਰਹੀ ਹੈ ਇਸ ਖ਼ਤਰਨਾਕ ਬੀਮਾਰੀ ਨਾਲ, ਮਿਲੋ ਹਿਨਾ ਖਾਨ ਦੇ ਪਰਿਵਾਰ ਨਾਲ

Published: 

28 Jun 2024 15:46 PM

ਇੱਕ ਟੀਵੀ ਸ਼ੋਅ ਨੇ ਹਿਨਾ ਖਾਨ ਦੀ ਕਿਸਮਤ ਬਦਲ ਦਿੱਤੀ ਅਤੇ ਰਾਤੋ-ਰਾਤ ਉਨ੍ਹਾਂ ਦਾ ਫੇਮਸ ਬਣਾ ਦਿੱਤਾ। ਅਦਾਕਾਰਾ ਨੇ ਬਾਲੀਵੁੱਡ ਤੇ ਪਾਲੀਵੁੱਡ ਦੋਵਾਂ ਇੰਡਸਟਰੀਸ ਵਿੱਚ ਕੰਮ ਕੀਤਾ ਹੈ ਅਤੇ ਕਈ ਮਿਊਜ਼ਿਕ ਐਲਬਮਸ ਵੀ ਕੀਤੀਆਂ ਹਨ। ਹਿਨਾ ਨੇ ਜਲਦੀ ਹੈ ਆਪਣੀ ਫੈਸ਼ਨ ਸਟੇਟਮੈਂਟ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਲਿਆ। ਪਰ ਹੁਣ ਉਨ੍ਹਾਂ ਦੇ ਫੈਨਜ਼ ਲਈ ਇਕ ਦੁਖਦਾਈ ਖ਼ਬਰ ਆਈ ਹੈ।

1 / 8ਟੀਵੀ ਅਦਾਕਾਰਾ ਹਿਨਾ ਖਾਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਭਿਨੇਤਰੀ ਆਪਣੀ ਦਮਦਾਰ ਅਦਾਕਾਰੀ ਨਾਲ ਘਰ-ਘਰ ਵਿੱਚ ਪਛਾਣ ਬਣਾ ਚੁੱਕੀ ਹੈ, ਪਰ ਉਨ੍ਹਾਂ ਨੂੰ ਇਹ ਮੁਕਾਮ ਇੰਨੀ ਆਸਾਨੀ ਨਾਲ ਹਾਸਲ ਨਹੀਂ ਹੋਇਆ, ਇਸ ਲਈ ਹਿਨਾ ਨੇ ਕਰੜੀ ਮਿਹਨਤ ਅਤੇ ਸੰਘਰਸ਼ ਵੀ ਕੀਤਾ। ਹਿਨਾ ਖਾਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਇਕ ਅਜਿਹੀ ਦੁਖਦਾਈ ਖਬਰ ਦਿੱਤੀ ਹੈ ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ, ਅਭਿਨੇਤਰੀ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਥੱਰਡ ਸਟੇਜ ਦੇ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਇਸ ਖਬਰ ਤੋਂ ਬਾਅਦ ਫੈਨਸ ਅਤੇ ਕਈ ਸੈਲੇਬਸ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਟੀਵੀ ਅਦਾਕਾਰਾ ਹਿਨਾ ਖਾਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਭਿਨੇਤਰੀ ਆਪਣੀ ਦਮਦਾਰ ਅਦਾਕਾਰੀ ਨਾਲ ਘਰ-ਘਰ ਵਿੱਚ ਪਛਾਣ ਬਣਾ ਚੁੱਕੀ ਹੈ, ਪਰ ਉਨ੍ਹਾਂ ਨੂੰ ਇਹ ਮੁਕਾਮ ਇੰਨੀ ਆਸਾਨੀ ਨਾਲ ਹਾਸਲ ਨਹੀਂ ਹੋਇਆ, ਇਸ ਲਈ ਹਿਨਾ ਨੇ ਕਰੜੀ ਮਿਹਨਤ ਅਤੇ ਸੰਘਰਸ਼ ਵੀ ਕੀਤਾ। ਹਿਨਾ ਖਾਨ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਇਕ ਅਜਿਹੀ ਦੁਖਦਾਈ ਖਬਰ ਦਿੱਤੀ ਹੈ ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਹੈ। ਦਰਅਸਲ, ਅਭਿਨੇਤਰੀ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਥੱਰਡ ਸਟੇਜ ਦੇ ਬ੍ਰੈਸਟ ਕੈਂਸਰ ਤੋਂ ਪੀੜਤ ਹੈ। ਇਸ ਖਬਰ ਤੋਂ ਬਾਅਦ ਫੈਨਸ ਅਤੇ ਕਈ ਸੈਲੇਬਸ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

2 / 8

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅਕਤੂਬਰ 1987 ਵਿੱਚ ਜਨਮੀ ਹਿਨਾ ਖਾਨ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਨੇ 2009 ਵਿੱਚ ਸੀਸੀਏ ਸਕੂਲ ਆਫ ਮੈਨੇਜਮੈਂਟ, ਗੁੜਗਾਓਂ ਤੋਂ ਐਮਬੀਏ ਕੀਤੀ। ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਲੋਕ ਸਨ ਪਰ ਕੋਰੋਨਾ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਉਹ, ਉਨ੍ਹਾਂ ਦੀ ਮਾਂ ਅਤੇ ਭਰਾ ਹਨ।

3 / 8

ਹਾਲਾਂਕਿ ਹਿਨਾ ਕਦੇ ਵੀ ਅਭਿਨੇਤਰੀ ਨਹੀਂ ਸਗੋਂ ਏਅਰ ਹੋਸਟੈੱਸ ਬਣਨਾ ਚਾਹੁੰਦੀ ਸੀ। ਪਰ ਜੁਆਇੰਨ ਕਰਨ ਸਮੇਂ ਉਹ ਮਲੇਰੀਆ ਤੋਂ ਪੀੜਤ ਹੋ ਗਈ ਅਤੇ ਟਰੇਨਿੰਗ ਲਈ ਨਹੀਂ ਜਾ ਸਕੀ। ਜਿਸ ਕਾਰਨ ਉਨ੍ਹਾਂ ਦਾ ਏਅਰ ਹੋਸਟੇਸ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਹਿਨਾ ਖਾਨ ਨੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਰਾਹੀਂ 8 ਸਾਲ ਤੱਕ ਟੀਵੀ 'ਤੇ ਰਾਜ ਕੀਤਾ। ਪਰ ਇਸ ਤੋਂ ਬਾਅਦ ਅਦਾਕਾਰਾ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।

4 / 8

ਫਿਰ ਇਹ ਅਭਿਨੇਤਰੀ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆਈ ਅਤੇ ਆਪਣੇ ਐਗਰੈਸਿਵ ਰਵੱਈਏ ਨਾਲ ਕਾਫੀ ਫੇਮ ਹਾਸਿਲ ਕੀਤਾ। ਹਾਲਾਂਕਿ ਉਹ ਇਸ ਸ਼ੋਅ ਦੀ ਵਿਨਰ ਨਹੀਂ ਬਣ ਸਕੀ ਪਰ ਹਿਨਾ ਇਸ ਸ਼ੋਅ ਰਾਹੀਂ ਦੇਸ਼ ਭਰ ਦੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਬਿੱਗ ਬੌਸ ਤੋਂ ਬਾਅਦ ਹਿਨਾ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ।

5 / 8

ਉਹ ਬਿੱਗ ਬੌਸ ਸੀਜ਼ਨ 14 ਵਿੱਚ ਦੂਜੀ ਵਾਰ ਸੀਨੀਅਰ ਦੇ ਰੂਪ ਵਿੱਚ ਦਿਖਾਈ ਦਿੱਤੀ ਅਤੇ ਸਿਧਾਰਥ ਸ਼ੁਕਲਾ ਨਾਲ ਗੱਲ ਕਰਦੇ ਹੋਏ, ਉਸਨੇ ਖੁਲਾਸਾ ਕੀਤਾ ਕਿ ਉਹ ਇੱਕ ਵਾਰ 7 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਈ ਸੀ। ਘਟਨਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਕਿਹਾ, 'ਮੈਂ ਗੈਸ ਚਾਲੂ ਕੀਤੀ, ਪਾਰਕ ਦੇ ਕੁਝ ਪੱਤੇ ਪੁੱਟ ਕੇ ਪਲਾਸਟਿਕ ਦੀ ਟੋਕਰੀ ਵਿਚ ਪਾ ਕੇ ਗੈਸ 'ਤੇ ਚੜ੍ਹਾ ਦਿੱਤੇ। ਜਦੋਂ ਟੋਕਰੀ ਪਿਘਲਣ ਲੱਗੀ ਤਾਂ ਮੈਂ ਡਰ ਕੇ ਭੱਜ ਗਈ।

6 / 8

ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਨ੍ਹਾਂ ਨੇ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਲਈ ਆਡੀਸ਼ਨ ਦਿੱਤਾ ਅਤੇ ਸੀਰੀਅਲ ਵਿੱਚ ਅਕਸ਼ਰਾ ਦੀ ਮੁੱਖ ਭੂਮਿਕਾ ਮਿਲੀ। ਇਸ ਇੱਕ ਸ਼ੋਅ ਨੇ ਹਿਨਾ ਖਾਨ ਦੀ ਕਿਸਮਤ ਬਦਲ ਦਿੱਤੀ ਅਤੇ ਉਹ ਅਕਸ਼ਰਾ ਦੇ ਰੂਪ ਵਿੱਚ ਹਰ ਘਰ ਵਿੱਚ ਫੇਮਸ ਹੋ ਗਈ। ਹਿਨਾ ਖਾਨ ਨੇ 2008 'ਚ 'ਇੰਡੀਅਨ ਆਈਡਲ' ਲਈ ਆਡੀਸ਼ਨ ਦਿੱਤਾ ਅਤੇ ਟਾਪ 30 'ਚ ਪਹੁੰਚ ਗਈ ਪਰ ਇਸ ਤੋਂ ਬਾਅਦ ਉਹ ਸ਼ੋਅ 'ਚ ਅੱਗੇ ਨਹੀਂ ਵਧ ਸਕੀ।

7 / 8

ਜੇਕਰ ਉਨ੍ਹਾਂ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਉਹ ਆਪਣੇ ਲੰਬੇ ਸਮੇਂ ਤੋਂ ਪਾਰਟਨਰ ਰੌਕੀ ਨਾਲ ਰਿਲੇਸ਼ਨਸ਼ਿਪ 'ਚ ਰਹੀ। ਹਾਲਾਂਕਿ ਇਸ ਵਿਚਾਲੇ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ । ਪਰ ਅਦਾਕਾਰਾ ਨੇ ਹੁਣ ਤੱਕ ਇਸ 'ਤੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ। ਹਿਨਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੇ ਪਾਰਟਨਰ ਨਾਲ ਤਸਵੀਰਾਂ ਅਜੇ ਵੀ ਮੌਜੂਦ ਹਨ।

8 / 8

ਹਿਨਾ ਖਾਨ ਨੇ ਫਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਪਰ ਇਹ ਫਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਖਾਨ ਕਈ ਸੰਗੀਤ ਐਲਬਮਸ ਵਿੱਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫਿਲਮ ਵੀ ਕਰ ਚੁੱਕੀ ਹੈ।

Follow Us On
Tag :