ਕੌਣ ਹੈ 'ਪੰਜਾਬ ਦੀ ਐਸ਼ਵਰਿਆ ਰਾਏ'? ਜਿਸਦਾ ਨਾਮ ਸੁਣਦਿਆਂ ਹੀ ਸਲਮਾਨ ਖਾਨ ਨੇ ਕਿਹਾ ਸੀ, "ਸਿਰਫ ਸ਼ਕਲ ਨਾਲ ਕੁਝ ਨਹੀਂ ਹੁੰਦਾ ਹੈ..." | himanshi Khurana known as Punjab ki Aishwarya rai celebrating 34th birthday know what salman khan said to her in bigg boss 13 in punjabi - TV9 Punjabi

ਕੌਣ ਹੈ ‘ਪੰਜਾਬ ਦੀ ਐਸ਼ਵਰਿਆ ਰਾਏ’? ਜਿਸਦਾ ਨਾਮ ਸੁਣਦਿਆਂ ਹੀ ਸਲਮਾਨ ਖਾਨ ਨੇ ਕਿਹਾ ਸੀ, “ਸਿਰਫ ਸ਼ਕਲ ਨਾਲ ਕੁਝ ਨਹੀਂ ਹੁੰਦਾ ਹੈ…”

Updated On: 

27 Nov 2025 14:02 PM IST

Actress Himanshi Khurana Birthday: ਐਕਟ੍ਰੈਸ ਹਿਮਾਂਸ਼ੀ ਖੁਰਾਨਾ ਟੀਵੀ ਰਿਐਲਿਟੀ ਸ਼ੋਅ "ਬਿੱਗ ਬੌਸ 13" ਵਿੱਚ ਨਜਰ ਆਈ ਸੀ ਤਾਂ ਸਲਮਾਨ ਖਾਨ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਪੰਜਾਬ ਦੇ ਲੋਕ ਉਸਨੂੰ ਕਿਸ ਨਾਮ ਨਾਲ ਜਾਣਦੇ ਹਨ। ਹਿਮਾਂਸ਼ੀ ਦੇ ਜਵਾਬ 'ਤੇ ਸਲਮਾਨ ਨੇ ਰਿਐਕਟ ਵੀ ਕੀਤਾ ਸੀ।

1 / 6Actress Himanshi Khurana: ਸਲਮਾਨ ਖਾਨ ਦੇ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ "ਬਿੱਗ ਬੌਸ" ਤੋਂ ਸਿਧਾਰਥ ਸ਼ੁਕਲਾ, ਅਸੀਮ ਰਿਆਜ਼, ਸ਼ਹਿਨਾਜ਼ ਗਿੱਲ ਅਤੇ ਹੋਰਾਂ ਸਮੇਤ ਬਹੁਤ ਸਾਰੇ ਨਾਮ ਸੁਰਖੀਆਂ ਵਿੱਚ ਆਏ। ਉਨ੍ਹਾਂ ਵਿੱਚੋਂ ਇੱਕ ਪੰਜਾਬ ਤੋਂ ਤਾਲੁੱਕ ਰੱਖਣ ਵਾਲੀ ਐਕਟ੍ਰੈਸ, ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਨਾ ਦਾ ਨਾਂ ਵੀ ਹੈ। ਉਨ੍ਹਾਂ ਨੇ ਸ਼ੋਅ ਵਿੱਚ ਵਾਈਲਡ ਕਾਰਡ ਵਜੋਂ ਐਂਟਰੀ ਮਾਰੀ ਸੀ।

Actress Himanshi Khurana: ਸਲਮਾਨ ਖਾਨ ਦੇ ਮਸ਼ਹੂਰ ਟੀਵੀ ਰਿਐਲਿਟੀ ਸ਼ੋਅ "ਬਿੱਗ ਬੌਸ" ਤੋਂ ਸਿਧਾਰਥ ਸ਼ੁਕਲਾ, ਅਸੀਮ ਰਿਆਜ਼, ਸ਼ਹਿਨਾਜ਼ ਗਿੱਲ ਅਤੇ ਹੋਰਾਂ ਸਮੇਤ ਬਹੁਤ ਸਾਰੇ ਨਾਮ ਸੁਰਖੀਆਂ ਵਿੱਚ ਆਏ। ਉਨ੍ਹਾਂ ਵਿੱਚੋਂ ਇੱਕ ਪੰਜਾਬ ਤੋਂ ਤਾਲੁੱਕ ਰੱਖਣ ਵਾਲੀ ਐਕਟ੍ਰੈਸ, ਮਾਡਲ ਅਤੇ ਸਿੰਗਰ ਹਿਮਾਂਸ਼ੀ ਖੁਰਾਨਾ ਦਾ ਨਾਂ ਵੀ ਹੈ। ਉਨ੍ਹਾਂ ਨੇ ਸ਼ੋਅ ਵਿੱਚ ਵਾਈਲਡ ਕਾਰਡ ਵਜੋਂ ਐਂਟਰੀ ਮਾਰੀ ਸੀ।

2 / 6

ਹਿਮਾਂਸ਼ੀ ਇਸ ਸ਼ੋਅ ਰਾਹੀਂ ਲੋਕਾਂ ਦੀ ਨਜ਼ਰ ਵਿੱਚ ਆਈ। ਅੱਜ, 27 ਨਵੰਬਰ, ਹਿਮਾਂਸ਼ੀ ਦਾ ਜਨਮਦਿਨ ਹੈ। ਉਹ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ, ਆਓ ਉਨ੍ਹਾਂਦੇ ਬਿੱਗ ਬੌਸ ਸਫ਼ਰ ਨਾਲ ਜੁੜਿਆ ਇੱਕ ਕਿੱਸਾ ਦੱਸਦੇ ਹਾਂ।

3 / 6

ਦਰਅਸਲ, ਜਦੋਂ ਉਹ ਸ਼ੋਅ ਵਿੱਚ ਨਜਰ ਆਈ ਸੀ ਤਾਂ ਵੀਕੈਂਡ ਕਾ ਵਾਰ ਦੇ ਇੱਕ ਐਪੀਸੋਡ ਵਿੱਚ ਸਲਮਾਨ ਖਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਪੰਜਾਬ ਦੇ ਲੋਕ ਉਨ੍ਹਾਂਨੂੰ ਕਿਸ ਨਾਮ ਨਾਲ ਜਾਣਦੇ ਹਨ। ਹਿਮਾਂਸ਼ੀ ਨੇ ਜਵਾਬ ਦਿੱਤਾ ਕਿ ਲੋਕ ਉਨ੍ਹਾਂਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਹਿੰਦੇ ਹਨ।

4 / 6

ਹਿਮਾਂਸ਼ੀ ਦੀ ਗੱਲ ਸੁਣਨ ਤੋਂ ਬਾਅਦ, ਸਲਮਾਨ ਪਹਿਲਾਂ ਥੋੜੇ ਚੁੱਪ ਹੋ ਜਾਂਦੇ ਹਨ, ਉਸਤੋਂ ਬਾਅਦ ਕਹਿੰਦੇ ਹਨ, "ਸਿਰਫ਼ ਸ਼ਕਲ ਮਿਲਣ ਨਾਲ ਕੁਝ ਨਹੀਂ ਹੁੰਦਾ ਹੈ। ਜਿਵੇਂ ਐਸ਼ਵਰਿਆ ਅਤੇ ਕੈਟਰੀਨਾ ਨੇ ਆਪਣੇ ਆਪ ਨੂੰ ਫਿੱਟ ਰੱਖਿਆ ਹੈ, ਉਸੇ ਤਰ੍ਹਾਂ ਤੁਹਾਨੂੰ ਵੀ ਫਿਟ ਰਹਿਣਾ ਹੋਵੇਗਾ।"

5 / 6

ਖੈਰ, ਹਿਮਾਂਸ਼ੀ ਨੇ ਬਿੱਗ ਬੌਸ 13 ਦਾ ਖਿਤਾਬ ਨਹੀਂ ਜਿੱਤਿਆ, ਉਹ ਅੱਜ ਇੱਕ ਵੱਡਾ ਨਾਮ ਅਤੇ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਉਨ੍ਹਾਂਦੀ ਇੱਕ ਕਾਫੀ ਵੱਡੀ ਫੈਨ ਫਾਲੋਇੰਗ ਹੈ, ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 11.2 ਮਿਲੀਅਨ ਯਾਨੀ 1.2 ਕਰੋੜ ਫਾਲੋਅਰਜ਼ ਹਨ।

6 / 6

ਉਨ੍ਹਾਂਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2012 ਦੀ ਪੰਜਾਬੀ ਫਿਲਮ "ਜੀਤ ਲੇਂਗੇ ਜਹਾਂ" ਨਾਲ ਕੀਤੀ। "ਸਾਡਾ ਹੱਕ" ਵੀ ਉਨ੍ਹਾਂਦੀ ਇੱਕ ਪਾਪੂਲਰ ਪੰਜਾਬੀ ਫਿਲਮ ਹੈ। ਇਸ ਫਿਲਮ ਵਿੱਚ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਸੀ।

Follow Us On
Tag :