Happy Birthday Sanjay Dutt: ਨਸ਼ੇ ਨੂੰ ਕਿਵੇਂ ਦਿੱਤੀ ਮਾਤ, ਕਿਨੇ ਬਦਲ ਦਿੱਤੀ ਬਾਬਾ ਦੀ ਜ਼ਿੰਦਗੀ ਮਿਲੋਂ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਦੇ ਪਰਿਵਾਰ ਨਾਲ Punjabi news - TV9 Punjabi

Happy Birthday Sanjay Dutt: ਨਸ਼ੇ ਨੂੰ ਕਿਵੇਂ ਦਿੱਤੀ ਮਾਤ, ਕਿਨੇ ਬਦਲ ਦਿੱਤੀ ਬਾਬਾ ਦੀ ਜ਼ਿੰਦਗੀ ਮਿਲੋਂ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਦੇ ਪਰਿਵਾਰ ਨਾਲ

Published: 

29 Jul 2024 14:41 PM

Sanjay Dutt Birthday: ਅੱਜ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਸੰਜੇ ਦੱਤ ਦਾ 65ਵਾਂ ਜਨਮਦਿਨ ਹੈ। ਬਾਲੀਵੁੱਡ ਦੇ ਨਾਲ-ਨਾਲ ਪੂਰੀ ਦੁਨੀਆ ਉਨ੍ਹਾਂ ਨੂੰ ਸੰਜੂ ਬਾਬਾ ਦੇ ਨਾਂ ਨਾਲ ਜਾਣੇ ਜਾਂਦੇ ਹਨ। ਅਦਾਕਾਰ ਸੰਜੇ ਦੱਤ ਨੇ ਜ਼ਿੰਦਗੀ ਵਿੱਚ ਕਾਫੀ ਉਤਰਾਅ-ਚੜ੍ਹਾਅ ਵੇਖੇ ਹਨ। ਪਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਇਨਸਾਨ ਅਜਿਹਾ ਆਇਆ, ਜਿਸਨੇ ਉਨ੍ਹਾਂ ਦੀ ਲਾਈਫ ਨੂੰ ਨਵਾਂ ਮਕਾਮ ਦੇ ਦਿੱਤਾ। ਇੱਕ ਪਾਸੇ ਜਿੱਥੇ ਸੰਜੇ ਦੱਸ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਜਾਣੇ ਜਾਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਦਾ ਵਿਵਾਦਾਂ ਨਾਲ ਵੀ ਗੂੜ੍ਹਾ ਰਿਸ਼ਤਾ ਰਿਹਾ ਹੈ।

1 / 8ਹਿੰਦੀ

ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਸੰਜੇ ਦੱਤ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ ਕੀਤੀਆਂ ਹਨ। ਸ਼ਾਨਦਾਰ ਅਭਿਨੇਤਾ ਹੋਣ ਤੋਂ ਇਲਾਵਾ, ਉਹ ਫਿਲਮ ਨਿਰਮਾਣ ਅਤੇ ਰਾਜਨੀਤੀ ਨਾਲ ਵੀ ਜੁੜੇ ਹੋਏ ਹਨ। ਉਨ੍ਹਾਂ ਦੇ ਪਿਤਾ ਸੁਨੀਲ ਦੱਤ ਇੱਕ ਮਸ਼ਹੂਰ ਰਾਜਨੇਤਾ ਅਤੇ ਅਭਿਨੇਤਾ ਸਨ। ਉਨ੍ਹਾਂ ਨੇ ਬਾਲੀਵੁਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਰੇਸ਼ਮਾ ਔਰ ਸ਼ੇਰਾ' (1971) ਵਿੱਚ ਬਾਲ ਕਲਾਕਾਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਸੰਜੇ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਖਲਨਾਇਕ', 'ਨਾਮ', 'ਵਾਸਤਵ', 'ਅਗਨੀਪਥ' ਅਤੇ 'ਮੁੰਨਾ ਭਾਈ ਐਮਬੀਬੀਐਸ' ਮੁੱਖ ਤੌਰ ਤੇ ਸ਼ਾਮਲ ਹਨ। ( Pic Credit: Instagram)

2 / 8

ਸੰਜੇ ਦੱਤ ਨੇ ਪਰਦੇ 'ਤੇ ਬਹੁਮੁਖੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1981 ਵਿੱਚ ਰਿਲੀਜ਼ ਹੋਈ ਫਿਲਮ ਰੌਕੀ ਨਾਲ ਲੀਡ ਹੀਰੋ ਦੇ ਰੂਪ ਵਿੱਚ ਕੀਤੀ। ਇਸ ਫਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਸੁਨੀਤ ਦੱਤ ਨੇ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ 1972 'ਚ ਰਿਲੀਜ਼ ਹੋਈ ਫਿਲਮ ਰੇਸ਼ਮਾ ਔਰ ਸ਼ੇਰਾ 'ਚ ਬਾਲ ਕਲਾਕਾਰ ਦੇ ਰੂਪ 'ਚ ਨਜ਼ਰ ਆ ਚੁੱਕੇ ਸਨ। ਉਨ੍ਹਾਂ ਨੇ 'ਖਲਨਾਇਕ', 'ਨਾਮ', 'ਵਾਸਤਵ' ਆਦਿ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਬੇਮਿਸਾਲ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਚ ਖਾਸ ਥਾਂ ਬਣਾ ਲਈ। ( Pic Credit: Instagram)

3 / 8

ਸੰਜੇ ਬਲਰਾਜ ਦੱਤ ਦਾ ਜਨਮ 29 ਜੁਲਾਈ 1959 ਨੂੰ ਮੁੰਬਈ ਵਿੱਚ ਹੋਇਆ ਸੀ। ਉਹ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ, ਕਾਮੇਡੀਅਨ, ਟੈਲੀਵਿਜ਼ਨ ਹੋਸਟ ਅਤੇ ਟੈਲੀਵਿਜ਼ਨ ਸ਼ਖਸੀਅਤ ਹਨ। ਸੰਜੇ ਦੱਤ ਦੇ ਪਿਤਾ, ਮਸ਼ਹੂਰ ਬਾਲੀਵੁੱਡ ਅਭਿਨੇਤਾ ਸੁਨੀਲ ਦੱਤ, ਇੱਕ ਅਭਿਨੇਤਾ ਦੇ ਨਾਲ-ਨਾਲ ਇੱਕ ਸਿਆਸਤਦਾਨ ਵੀ ਸਨ। ਉਨ੍ਹਾਂ ਦੀ ਮਾਂ ਨਰਗਿਸ ਦੱਤ ਵੀ ਬਾਲੀਵੁੱਡ ਦੀਆਂ ਦਿੱਗਜ ਅਭਿਨੇਤਰੀਆਂ ਵਿੱਚੋਂ ਇੱਕ ਸਨ। ( Pic Credit: Instagram)

4 / 8

ਸੰਜੇ ਦੀਆਂ ਦੋ ਭੈਣਾਂ ਹਨ। ਇੱਕ ਦਾ ਨਾਮ ਪ੍ਰਿਆ ਅਤੇ ਦੂਜੀ ਭੈਣ ਦਾ ਨਾਮ ਨਮਰਤਾ ਹੈ। ਪ੍ਰਿਆ ਦੱਤ ਖੁਦ ਸੰਸਦ ਮੈਂਬਰ ਰਹਿ ਚੁੱਕੇ ਹਨ। ਤਿੰਨਾਂ ਭੈਣ-ਭਰਾਵਾਂ ਵਿੱਚ ਬਹੁਤ ਪਿਆਰ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ। ਦੋਵੇਂ ਭੈਣਾਂ ਨੇ ਔਖੇ ਸਮੇਂ ਵਿੱਚ ਵੀ ਸੰਜੇ ਦੱਤ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਦਾ ਹੌਸਲਾ ਦਿੱਤਾ। ( Pic Credit: Instagram)

5 / 8

ਰਿਪੋਰਟਾਂ ਦੀ ਮੰਨੀਏ ਤਾਂ ਸੰਜੇ ਦੱਤ ਦੀ ਕੁੱਲ ਸੰਪਤੀ 300 ਕਰੋੜ ਰੁਪਏ ਤੋਂ ਵੱਧ ਹੈ। ਉਹ ਦੇਸ਼ ਦੇ ਸਭ ਤੋਂ ਵੱਡੇ ਵਿਅਕਤੀਗਤ ਆਮਦਨ ਟੈਕਸਦਾਤਾਵਾਂ ਵਿੱਚ ਵੀ ਗਿਣੇ ਜਾਂਦੇ ਹਨ। ਉਨ੍ਹਾਂ ਦਾ ਆਪਣਾ ਪ੍ਰੋਡਕਸ਼ਨ ਹਾਊਸ । ਇਸ ਤੋਂ ਇਲਾਵਾ ਉਹ ਕਈ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਾਫੀ ਕਮਾਈ ਕਰਦੇ ਹਨ। ( Pic Credit: Instagram)

6 / 8

1985 ਵਿੱਚ ਸੰਜੇ ਦੱਤ ਪਹਿਲੀ ਵਾਰ ਰਿਚਾ ਸ਼ਰਮਾ ਨੂੰ ਮਿਲੇ ਸਨ। ਦੋਵਾਂ ਨੇ 1987 ਵਿੱਚ ਵਿਆਹ ਕਰਵਾ ਲਿਆ। ਪਰ ਬਦਕਿਸਮਤੀ ਨਾਲ ਵਿਆਹ ਦੇ ਕੁਝ ਸਾਲਾਂ ਬਾਅਦ ਰਿਚਾ ਸ਼ਰਮਾ ਦੀ ਕੈਂਸਰ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ 1998 'ਚ ਸੰਜੇ ਨੇ ਰੀਆ ਪਿੱਲਈ ਨਾਲ ਵਿਆਹ ਕਰਵਾਇਆ, ਪਰ ਵਿਆਹ ਤੋਂ ਬਾਅਦ ਉਹ ਵੱਖ ਹੋ ਗਏ ਅਤੇ ਸਾਲ 2008 'ਚ ਤਲਾਕ ਨਾਲ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ। ( Pic Credit: Instagram)

7 / 8

ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਬੇਟੀ ਹੈ। ਮਾਂ ਰਿਚਾ ਦੀ ਮੌਤ ਦੇ ਬਾਅਦ ਤੋਂ ਹੀ ਤ੍ਰਿਸ਼ਾਲਾ ਅਮਰੀਕਾ ਵਿੱਚ ਆਪਣੇ ਨਾਨਾ-ਨਾਨੀ ਨਾਲ ਰਹਿ ਰਹੀ ਹੈ। ਉਨ੍ਹਾਂ ਦਾ ਪਾਲਣ-ਪੋਸ਼ਣ ਉੱਥੇ ਹੋਇਆ। ਤ੍ਰਿਸ਼ਾਲਾ ਪੇਸ਼ੇ ਤੋਂ ਫੀਜ਼ੀਓਥੈਰੀਪਿਸਟ ਹਨ। ( Pic Credit: Instagram)

8 / 8

ਸਾਲ 2008 ਵਿੱਚ ਸੰਜੇ ਦੱਤ ਮਾਨਿਅਤਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਦੇ ਦੋ ਬੱਚੇ ਬੇਟਾ ਸ਼ਾਹਰਾਨ ਅਤੇ ਬੇਟੀ ਇਕਰਾ ਹਨ। ਤੁਹਾਨੂੰ ਦੱਸ ਦੇਈਏ ਕਿ ਮਾਨਯਤਾ ਨੇ ਪ੍ਰਕਾਸ਼ ਝਾਅ ਦੀ ਹਿੱਟ ਫਿਲਮ 'ਗੰਗਾਜਲ' (2003) 'ਚ ਆਈਟਮ ਨੰਬਰ ਕੀਤਾ ਹੈ। ਹੁਣ ਉਹ ਸੰਜੇ ਦੱਤ ਦੇ ਪ੍ਰੋਡਕਸ਼ਨ ਹਾਊਸ਼ ਦੇ CEO ਹਨ। ( Pic Credit: Instagram)

Follow Us On
Tag :
Related Gallery
Happy Birthday Ananya Panday: ਆਲੀਸ਼ਾਨ ਬੰਗਲਾ, ਸ਼ਾਨਦਾਰ ਕਾਰ ਕਲੈਕਸ਼ਨ… 26 ਸਾਲ ਦੀ ਉਮਰ ‘ਚ ਕਰੋੜਾਂ ਦੀ ਮਾਲਕਣ ਹੈ ਅਨੰਨਿਆ ਪਾਂਡੇ
ਪਰਿਣੀਤੀ ਚੋਪੜਾ ਹੈ ਰਾਘਵ ਚੱਢਾ ਦੀ ‘Princess’, ਅਦਾਕਾਰਾ ਦੇ ਜਨਮਦਿਨ ‘ਤੇ ਪਤੀ ਨੇ ਸ਼ੇਅਰ ਕੀਤੀਆਂ Unseen ਤਸਵੀਰਾਂ, ਪਤਨੀ ਨੂੰ ਕਿਹਾ- ‘ਸਭ ਤੋਂ ਕੀਮਤੀ ਤੋਹਫਾ’
ਰਣਬੀਰ-ਆਲੀਆ ਨੂੰ ਪਿੱਛੇ ਛੱਡ ਅਕਸ਼ੈ -ਟਵਿੰਕਲ ਬਣੇ ਟਾਪ ਸੈਲੀਬ੍ਰਿਟੀ ਕਪਲ
Lata Mangeshkar Birth Anniversary: ਪਹਿਲੀ ਸੈਲਰੀ 25 ਰੁਪਏ, ਕਰੋੜਾਂ ਦੀ ਕਮਾਈ ਕਰਨ ਵਾਲੀਆਂ ਫਿਲਮਾਂ ‘ਚ ਕੰਮ ਕੀਤਾ, ਕਦੇ ਦਿਲੀਪ ਕੁਮਾਰ ਦੀ ਫਿਲਮ ਤੋਂ ਹੋ ਗਈ ਸੀ ਰਿਜੈਕਟ
Emmy Awards 2024: ਐਮੀ ਅਵਾਰਡਸ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨੇ ਬਿਖੇਰਿਆ ਆਪਣਾ ਜਾਦੂ, ਸੇਲੇਨਾ ਤੋਂ ਲੈ ਕੇ ਜੈਨੀਫਰ ਤੱਕ ਲੁੱਟੀ ਮਹਿਫਿਲ
Malaika Arora: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਪਹੁੰਚੇ ਇਹ ਸਿਤਾਰੇ, ਕੱਲ੍ਹ ਕੀਤੀ ਸੀ ਖੁਦਕੁਸ਼ੀ
Exit mobile version