Happy Birthday Parineeti Chopra: ਨੌਕਰੀ ਨਾ ਮਿਲੀ ਤਾਂ ਵਾਪਸ ਆਈ ਭਾਰਤ, ਰਾਣੀ ਮੁਖਰਜੀ ਦੀ ਪੀ.ਏ. ਬਣੀ, ਅੱਜ ਕਰੋੜਾਂ ਦੀ ਮਾਲਕਣ | Happy Birthday Parineeti Chopra When she didn't get a job, she returned to India, became Rani Mukherjee's PA, today she is the owner of crores know in Punjabi - TV9 Punjabi

Happy Birthday Parineeti Chopra: ਨੌਕਰੀ ਨਾ ਮਿਲੀ ਤਾਂ ਵਾਪਸ ਆਈ ਭਾਰਤ, ਰਾਣੀ ਮੁਖਰਜੀ ਦੀ ਪੀ.ਏ. ਬਣੀ, ਅੱਜ ਕਰੋੜਾਂ ਦੀ ਮਾਲਕਣ

Published: 

22 Oct 2025 19:01 PM IST

Parineeti Chopra Birthday: ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦਾ ਅੱਜ ਜਨਮਦਿਨ ਹੈ। ਹਾਲ ਹੀ ਵਿੱਚ ਉਹ ਮਾਂ ਬਣੀ ਹੈ। ਪਰਿਨੀਤੀ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਆਪਣੇ ਕਰੀਅਰ ਲਈ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਦਿਲਚਸਪ ਅਤੇ ਪ੍ਰੇਰਣਾਦਾਇਕ ਰਿਹਾ ਹੈ।

1 / 8Parineeti Chopra Birthday: ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦਾ ਅੱਜ ਜਨਮਦਿਨ ਹੈ। ਹਾਲ ਹੀ ਵਿੱਚ ਉਹ ਮਾਂ ਬਣੀ ਹੈ। ਪਰਿਨੀਤੀ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਆਪਣੇ ਕਰੀਅਰ ਲਈ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਦਿਲਚਸਪ ਅਤੇ ਪ੍ਰੇਰਣਾਦਾਇਕ ਰਿਹਾ ਹੈ।

Parineeti Chopra Birthday: ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦਾ ਅੱਜ ਜਨਮਦਿਨ ਹੈ। ਹਾਲ ਹੀ ਵਿੱਚ ਉਹ ਮਾਂ ਬਣੀ ਹੈ। ਪਰਿਨੀਤੀ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ, ਪਰ ਉਨ੍ਹਾਂ ਨੇ ਆਪਣੇ ਕਰੀਅਰ ਲਈ ਬਹੁਤ ਸੰਘਰਸ਼ ਕੀਤਾ। ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਦਿਲਚਸਪ ਅਤੇ ਪ੍ਰੇਰਣਾਦਾਇਕ ਰਿਹਾ ਹੈ।

2 / 8

ਹਾਲ ਹੀ ਵਿੱਚ ਮਾਂ ਬਣੀ ਪਰਿਨੀਤੀ:ਪਰਿਨੀਤੀ ਚੋਪੜਾ ਅਤੇ ਰਾਘਵ ਚੱਡਾ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਪਰਿਨੀਤੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ।

3 / 8

ਸੰਘਰਸ਼ ਭਰੀ ਸ਼ੁਰੂਆਤ:ਅੱਜ ਪਰਿਨੀਤੀ ਚੋਪੜਾ ਫ਼ਿਲਮ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ, ਪਰ ਸ਼ੁਰੂ ਤੋਂ ਉਨ੍ਹਾਂ ਦੀ ਜ਼ਿੰਦਗੀ ਇੰਨੀ ਆਸਾਨ ਜਾਂ ਸ਼ਾਨਦਾਰ ਨਹੀਂ ਸੀ। ਉਨ੍ਹਾਂ ਨੇ ਬਹੁਤ ਮਿਹਨਤ ਨਾਲ ਆਪਣਾ ਨਾਮ ਬਣਾਇਆ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ। ਉਹਨਾਂ ਨੇ ਉੱਚੀ ਪੜਾਈ ਕੀਤੀ ਸੀ ਅਤੇ ਕੋਰਪੋਰੇਟ ਸੈਕਟਰ ਵਿੱਚ ਕੰਮ ਕਰਨ ਦਾ ਖੁਆਬ ਰੱਖਦੀ ਸੀ।

4 / 8

ਉੱਚ ਸਿੱਖਿਆ ਅਤੇ ਵਿਦੇਸ਼ ਦਾ ਸਫ਼ਰ :ਪਰਿਨੀਤੀ ਚੋਪੜਾ ਨੇ ਬ੍ਰਿਟੇਨ ਦੇ ਪ੍ਰਸਿੱਧ ਮੈਨਚੈਸਟਰ ਬਿਜ਼ਨਸ ਸਕੂਲ ਤੋਂ ਬਿਜ਼ਨਸ, ਫਾਇਨੈਂਸ ਅਤੇ ਇਕਾਨਾਮਿਕਸ ਵਿੱਚ ਟ੍ਰਿਪਲ ਆਨਰਜ਼ ਡਿਗਰੀ ਪ੍ਰਾਪਤ ਕੀਤੀ। ਉਹ ਬੈਂਕਰ ਬਣਨਾ ਚਾਹੁੰਦੀ ਸੀ। ਪਰ ਮੰਦੀ (ਰਿਸੈਸ਼ਨ) ਦੇ ਕਾਰਨ ਉਨ੍ਹਾਂ ਨੂੰ ਲੰਡਨ ਵਿੱਚ ਨੌਕਰੀ ਨਹੀਂ ਮਿਲੀ। ਇਸ ਤੋਂ ਬਾਅਦ ਉਹ ਯਸ਼ਰਾਜ ਫ਼ਿਲਮਜ਼ ਵਿੱਚ ਪੀ.ਆਰ. ਦੇ ਤੌਰ ‘ਤੇ ਕੰਮ ਕਰਨ ਲੱਗੀ।

5 / 8

ਰਾਣੀ ਮੁਖਰਜੀ ਦੀ ਪੀ.ਏ. ਤੋਂ ਅਦਾਕਾਰਾ ਤੱਕ:ਪਰਿਨੀਤੀ ਨੇ ਕੁਝ ਸਮੇਂ ਲਈ ਅਦਾਕਾਰਾ ਰਾਣੀ ਮੁਖਰਜੀ ਦੀ ਪੀ.ਏ. (ਪਰਸਨਲ ਅਸਿਸਟੈਂਟ)ਵਜੋਂ ਕੰਮ ਕੀਤਾ। ਉਥੇ ਹੀ ਡਾਇਰੈਕਟਰ ਮਨੀਸ਼ ਸ਼ਰਮਾ ਦੀ ਉਨ੍ਹਾਂ ‘ਤੇ ਨਜ਼ਰ ਪਈ ਤੇ ਉਨ੍ਹਾਂ ਨੂੰ ਐਕਟਿੰਗ ਦਾ ਮੌਕਾ ਮਿਲ ਗਿਆ।

6 / 8

ਫ਼ਿਲਮੀ ਕਰੀਅਰ ਦੀ ਸ਼ੁਰੂਆਤ:ਉਨ੍ਹਾਂ ਨੇ 2012 ਵਿੱਚ ਅਦਾਕਾਰ ਅਰਜੁਨ ਕਪੂਰ ਨਾਲ ਫ਼ਿਲਮ ‘ਇਸ਼ਕਜ਼ਾਦੇ’ ਨਾਲ ਬਾਲੀਵੁੱਡ ਵਿੱਚ ਐਕਟਿੰਗ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਹ ‘ਲੇਡਿਸ ਵਸ ਰਿੱਕੀ ਬਹਲ’ ਫ਼ਿਲਮ ‘ਚ ਵੀ ਦਿਖਾਈ ਦਿੱਤੀ, ਜਿਸ ‘ਚ ਉਨ੍ਹਾਂ ਨਾਲ ਰਨਵੀਰ ਸਿੰਘ ਅਤੇ ਅਨੁਸ਼ਕਾ ਸ਼ਰਮਾ ਸਨ। ਪਰਿਨੀਤੀ ਨੇ ਬਾਲੀਵੁੱਡ ਵਿੱਚ ‘ਸ਼ੁੱਧ ਦੇਸੀ ਰੋਮਾਂਸ’, ‘ਮੇਰੀ ਪਿਆਰੀ ਬਿੰਦੂ’, ‘ਹੰਸੀ ਤੋ ਫੰਸੀ’, ‘ਸੰਦੀਪ ਔਰ ਪਿੰਕੀ ਫ਼ਰਾਰ’ ਅਤੇ ‘ਅਮਰ ਸਿੰਘ ਚਮਕੀਲਾ’ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

7 / 8

ਅੱਜ ਕਰੋੜਾਂ ਦੀ ਮਾਲਕਣ:ਮੀਡੀਆ ਰਿਪੋਰਟਾਂ ਅਨੁਸਾਰ, ਪਰਿਨੀਤੀ ਚੋਪੜਾ ਦੀ ਕੁੱਲ ਸੰਪਤੀ (ਨੈੱਟ ਵਰਥ) ਲਗਭਗ ₹74 ਕਰੋੜ ਹੈ। ਇਕ ਅਜਿਹਾ ਟਾਈਮ ਵੀ ਸੀ ਜਦੋਂ ਉਨ੍ਹਾਂ ਨੂੰ ਨੌਕਰੀ ਨਹੀਂ ਮਿਲੀ ਸੀ, ਅੱਜ ਉਹ ਬਾਲੀਵੁੱਡ ਦੀ ਸਭ ਤੋਂ ਸਫਲ ਅਦਾਕਾਰਾਂ ਵਿੱਚੋਂ ਇੱਕ ਹਨ।

8 / 8

ਪਰਿਨੀਤੀ ਚੋਪੜਾ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ!

Follow Us On
Tag :