ਕਾਰਾਂ ਦੇ ਸ਼ੌਕੀਨ ਹਨ ਗੁਰੂ ਰੰਧਾਵਾ, ਇੱਕ ਗਾਣੇ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ, ਇਹ ਹੈ ਪਰਿਵਾਰ, ਜਾਣੋਂ ਉਨ੍ਹਾਂ ਨਾਲ ਜੁੜੀਆਂ ਦਿਲਚਸਪ ਗੱਲਾਂ | guru-randhawa-punjabi and bollywood-singer-and-songwriter-interesting facts about him and his family-tree see pictures in punjabi - TV9 Punjabi

Guru Randhawa: ਕਾਰਾਂ ਦੇ ਸ਼ੌਕੀਨ… ਇੱਕ ਗਾਣੇ ਨਾਲ ਰਾਤੋ-ਰਾਤ ਬਣੇ ਸਟਾਰ… ਇਹ ਹੈ ਗੁਰੂ ਰੰਧਾਵਾ ਦਾ ਪਰਿਵਾਰ

Updated On: 

01 Sep 2025 16:59 PM IST

Guru Randhawa: ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਗੁਰੂ ਰੰਧਾਵਾ ਨਾ ਸਿਰਫ਼ ਇੱਕ ਬਾਲੀਵੁੱਡ ਗਾਇਕ ਹਨ ਬਲਕਿ ਉਨ੍ਹਾਂ ਨੇ ਕਈ ਗੀਤ ਵੀ ਲਿਖੇ ਹਨ। ਅੱਜ ਆਓ ਜਾਣਦੇ ਹਾਂ ਗੁਰੂ ਰੰਧਾਵਾ ਦੇ ਜੀਵਨ ਅਤੇ ਕਰੀਅਰ ਨਾਲ ਜੁੜੀਆਂ ਕੁਝ ਖਾਸ ਅਤੇ ਦਿਲਚਸਪ ਗੱਲਾਂ।

1 / 11ਬਾਲੀਵੁੱਡ ਇੰਡਸਟਰੀ ਦੇ ਉਹ ਗਾਇਕ ਜਿਨ੍ਹਾਂ ਦੇ ਗੀਤਾਂ ਬਗੈਰ ਹਰ ਪਾਰਟੀ ਅਤੇ ਫੰਕਸ਼ਨ ਅਧੂਰਾ ਹੈ, ਜੋ ਨਾ ਸਿਰਫ਼ ਆਪਣੀ ਆਵਾਜ਼ ਨਾਲ ਸਗੋਂ ਆਪਣੇ ਖੂਬਸੂਰਤ ਅੰਦਾਜ਼ ਨਾਲ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।

ਬਾਲੀਵੁੱਡ ਇੰਡਸਟਰੀ ਦੇ ਉਹ ਗਾਇਕ ਜਿਨ੍ਹਾਂ ਦੇ ਗੀਤਾਂ ਬਗੈਰ ਹਰ ਪਾਰਟੀ ਅਤੇ ਫੰਕਸ਼ਨ ਅਧੂਰਾ ਹੈ, ਜੋ ਨਾ ਸਿਰਫ਼ ਆਪਣੀ ਆਵਾਜ਼ ਨਾਲ ਸਗੋਂ ਆਪਣੇ ਖੂਬਸੂਰਤ ਅੰਦਾਜ਼ ਨਾਲ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।

2 / 11

ਆਪਣੇ ਸ਼ਾਨਦਾਰ ਪਾਰਟੀ ਸਾਂਗਸ ਅਤ ਗੁੱਡ ਲੁੱਕਸ ਲਈ ਮਸ਼ਹੂਰ ਗਾਇਕ ਗੁਰੂ ਰੰਧਾਵਾ 30 ਅਗਸਤ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ। ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਗੁਰੂ ਰੰਧਾਵਾ ਦਾ ਹਰ ਗੀਤ ਹਿੱਟ ਹੁੰਦਾ ਹੈ।

3 / 11

ਗੁਰੂ ਰੰਧਾਵਾ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਅੱਗੇ ਵਧਦੇ ਰਹੇ। ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਨਾਲ ਜੁੜੀਆਂ ਕੁਝ ਹੋਰ ਖਾਸ ਅਤੇ ਦਿਲਚਸਪ ਗੱਲਾਂ।

4 / 11

30 ਅਗਸਤ 1991 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਨਮੇ ਗੁਰੂ ਰੰਧਾਵਾ ਦਾ ਪੂਰਾ ਨਾਮ ਗੁਰੂਸ਼ਰਨਜੋਤ ਸਿੰਘ ਰੰਧਾਵਾ ਹੈ। ਉਨ੍ਹਾਂ ਨੇ ਦਿੱਲੀ ਤੋਂ ਐਮਬੀਏ ਕੀਤੀ ਹੈ। ਗੁਰੂ ਰੰਧਾਵਾ ਨੇ ਸਟੇਜ ਸ਼ੋਅ ਅਤੇ ਪਾਰਟੀਆਂ ਵਿੱਚ ਗਾਉਣਾ ਸ਼ੁਰੂ ਕੀਤਾ।

5 / 11

30 ਅਗਸਤ 1991 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਨਮੇ ਗੁਰੂ ਰੰਧਾਵਾ ਦਾ ਪੂਰਾ ਨਾਮ ਗੁਰੂਸ਼ਰਨਜੋਤ ਸਿੰਘ ਰੰਧਾਵਾ ਹੈ। ਉਨ੍ਹਾਂ ਨੇ ਦਿੱਲੀ ਤੋਂ ਐਮਬੀਏ ਕੀਤੀ ਹੈ। ਗੁਰੂ ਰੰਧਾਵਾ ਨੇ ਸਟੇਜ ਸ਼ੋਅ ਅਤੇ ਪਾਰਟੀਆਂ ਵਿੱਚ ਗਾਉਣਾ ਸ਼ੁਰੂ ਕੀਤਾ।

6 / 11

ਗੁਰੂ ਰੰਧਾਵਾ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ, ਮਾਤਾ ਅਤੇ ਭਰਾ ਰਮਣੀਰ ਰੰਧਾਵਾ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਗੁਰੂ ਰੰਧਾਵਾ ਦੀ ਕੁੱਲ ਜਾਇਦਾਦ 41 ਕਰੋੜ ਰੁਪਏ ਹੈ।

7 / 11

ਇਸ ਗੀਤ ਤੋਂ ਇੱਕ ਸਾਲ ਬਾਅਦ, ਉਨ੍ਹਾਂ ਨੇ 2013 ਵਿੱਚ ਆਪਣਾ ਦੂਜਾ ਗੀਤ ਲਾਂਚ ਕੀਤਾ। ਅਤੇ ਫਿਰ ਉਨ੍ਹਾਂ ਨੇ 'ਪੈਗ ਵਨ' ਨਾਮ ਦਾ ਆਪਣਾ ਐਲਬਮ ਲਾਂਚ ਕਰਨ ਦਾ ਫੈਸਲਾ ਕੀਤਾ। ਇੰਨੀ ਮਿਹਨਤ ਤੋਂ ਬਾਅਦ ਵੀ, ਗਾਇਕ ਦਾ ਇਹ ਐਲਬਮ ਹਿੱਟ ਨਹੀਂ ਹੋ ਸਕਿਆ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ।

8 / 11

ਇਸ ਤੋਂ ਬਾਅਦ, ਗੁਰੂ ਰੰਧਾਵਾ ਨੇ ਇਰਫਾਨ ਖਾਨ ਦੀ 2015 ਦੀ ਫਿਲਮ 'ਪਟੋਲਾ' ਵਿੱਚ ਬਾਲੀਵੁੱਡ ਰੈਪਰ ਬੋਹੇਮੀਆ ਨਾਲ ਕੰਮ ਕੀਤਾ। ਇਸ ਗੀਤ ਨੇ ਗੁਰੂ ਦੀ ਕਿਸਮਤ ਬਦਲ ਦਿੱਤੀ ਅਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਏ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਰਾਤੋ-ਰਾਤ ਵਧ ਗਈ ਅਤੇ ਗਾਇਕ ਨੂੰ ਰੱਜ ਕੇ ਤਾਰੀਫਾਂ ਮਿਲੀਆਂ।

9 / 11

ਇਸ ਗਾਣੇ ਲਈ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗੀਤ ਦਾ ਖਿਤਾਬ ਵੀ ਮਿਲਿਆ। ਰੈਪਰ ਬੋਹੇਮੀਆ ਨੇ ਉਨ੍ਹਾਂ ਨੂੰ "ਗੁਰੂ" ਉਪਨਾਮ ਦਿੱਤਾ। ਗੁਰੂ ਰੰਧਾਵਾ ਦਾ ਪੂਰਾ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।

10 / 11

ਗਾਇਕ ਦਾ ਦਿੱਲੀ ਵਿੱਚ ਆਲੀਸ਼ਾਨ ਘਰ ਹੈ, ਜਿਸਨੂੰ ਉਨ੍ਹਾਂ ਨੇ ਸਾਲ 2019 ਵਿੱਚ ਖਰੀਦਿਆ ਸੀ। ਗੁਰੂ ਰੰਧਾਵਾ ਕੋਲ ਇੱਕ ਡੌਜ ਚੈਲੇਂਜਰ SRTR ਹੈ, ਜਿਸਦੀ ਕੀਮਤ 45 ਤੋਂ 50 ਲੱਖ ਰੁਪਏ ਦੇ ਵਿਚਕਾਰ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਕੋਲ ਰੇਂਜ ਰੋਵਰ ਈਵੋਕ ਨਾਮ ਦੀ ਇੱਕ SUV ਹੈ, ਜਿਸਦੀ ਸ਼ੁਰੂਆਤੀ ਕੀਮਤ 69.99 ਲੱਖ ਰੁਪਏ ਹੈ। 1 ਕਰੋੜ ਰੁਪਏ ਤੱਕ ਦੀਆਂ ਹੋਰ ਕਈ ਕਾਰਾਂ ਵੀ ਹਨ।

11 / 11

ਗੁਰੂ ਇੱਕ ਗਾਣੇ ਲਈ 15 ਲੱਖ ਰੁਪਏ ਲੈਂਦੇ ਹਨ। ਉਹ ਇੱਕ ਸਟੇਜ ਸ਼ੋਅ ਲਈ 10 ਲੱਖ ਰੁਪਏ ਅਤੇ ਬ੍ਰਾਂਡ ਐਡੋਰਸਮੈਂਟ ਲਈ 5 ਤੋਂ 7 ਲੱਖ ਰੁਪਏ ਲੈਂਦੇ ਹਨ।

Follow Us On
Tag :