ਸ਼ਾਹਰੁਖ ਤੋਂ ਲੈ ਕੇ ਆਮਿਰ ਤੱਕ, ਇਨ੍ਹਾਂ 5 ਸਿਤਾਰਿਆਂ ਨੇ ਪਹਿਲਾਂ ਪੀਤੀ ਸ਼ਰਾਬ, ਫਿਰ ਕਿਰਦਾਰਾਂ 'ਚ ਪਾ ਦਿੱਤੀ ਜਾਨ | From Shahrukh Khan to Raj kumar Rao these actors have drunk to deliver dialogue - TV9 Punjabi

ਸ਼ਾਹਰੁਖ ਤੋਂ ਲੈ ਕੇ ਆਮਿਰ ਤੱਕ, ਇਨ੍ਹਾਂ 5 ਸਿਤਾਰਿਆਂ ਨੇ ਪਹਿਲਾਂ ਪੀਤੀ ਸ਼ਰਾਬ, ਫਿਰ ਕਿਰਦਾਰਾਂ ‘ਚ ਪਾ ਦਿੱਤੀ ਜਾਨ

tv9-punjabi
Published: 

16 Apr 2025 17:32 PM

Bollywood Stars : ਅਕਸਰ ਕਈ ਫਿਲਮਾਂ ਵਿੱਚ ਸ਼ਰਾਬੀ ਹਾਲਤ ਵਿੱਚ ਕਈ ਕਿਰਦਾਰ ਨਜ਼ਰ ਆ ਹੀ ਜਾਂਦੇ ਹਨ। ਕੁਝ ਫਿਲਮਾਂ ਵਿੱਚ ਮੁੱਖ ਅਦਾਕਾਰ ਨੂੰ ਸ਼ਰਾਬੀ ਕਿਰਦਾਰ ਦਿੱਤਾ ਜਾਂਦਾ ਹੈ ਅਤੇ ਇਸ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਲਈ, ਸਿਤਾਰੇ ਸ਼ਰਾਬ ਦਾ ਸਹਾਰਾ ਲੈਂਦੇ ਹਨ। ਸ਼ਾਹਰੁਖ ਖਾਨ ਤੋਂ ਲੈ ਕੇ ਆਮਿਰ ਖਾਨ ਤੱਕ ਸਾਰੇ ਅਜਿਹਾ ਕਰ ਚੁੱਕੇ ਹਨ।

1 / 6ਕਈ ਵਾਰ ਫਿਲਮ ਨਿਰਮਾਤਾਵਾਂ ਅਤੇ ਸਿਤਾਰਿਆਂ ਨੂੰ ਆਪਣੇ ਬਣਾਏ ਨਿਯਮਾਂ ਨੂੰ ਤੋੜਨਾ ਪੈਂਦਾ ਹੈ। ਆਮ ਤੌਰ 'ਤੇ, ਇੱਕ ਫਿਲਮ ਸਟਾਰ ਨੂੰ ਫਿਲਮ ਸੈੱਟ 'ਤੇ ਸ਼ੂਟਿੰਗ ਦੌਰਾਨ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਪਰ ਅਸੀਂ ਉਨ੍ਹਾਂ 5 ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਆਪਣੇ ਕਿਰਦਾਰਾਂ ਵਿੱਚ ਅਜਿਹੀ ਜਾਨ ਪਾ ਦਿੱਤੀ ਕਿ ਹਰ ਕੋਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ।

ਕਈ ਵਾਰ ਫਿਲਮ ਨਿਰਮਾਤਾਵਾਂ ਅਤੇ ਸਿਤਾਰਿਆਂ ਨੂੰ ਆਪਣੇ ਬਣਾਏ ਨਿਯਮਾਂ ਨੂੰ ਤੋੜਨਾ ਪੈਂਦਾ ਹੈ। ਆਮ ਤੌਰ 'ਤੇ, ਇੱਕ ਫਿਲਮ ਸਟਾਰ ਨੂੰ ਫਿਲਮ ਸੈੱਟ 'ਤੇ ਸ਼ੂਟਿੰਗ ਦੌਰਾਨ ਸ਼ਰਾਬ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਪਰ ਅਸੀਂ ਉਨ੍ਹਾਂ 5 ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਫਿਰ ਆਪਣੇ ਕਿਰਦਾਰਾਂ ਵਿੱਚ ਅਜਿਹੀ ਜਾਨ ਪਾ ਦਿੱਤੀ ਕਿ ਹਰ ਕੋਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ।

2 / 6ਅੱਜ ਵੀ ਲੋਕ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਦੇਵਦਾਸ ਦੇਖਣਾ ਪਸੰਦ ਕਰਦੇ ਹਨ। ਦੇਵਦਾਸ ਦਾ ਕਿਰਦਾਰ ਪੂਰੀ ਫਿਲਮ ਵਿੱਚ ਸ਼ਰਾਬੀ ਦਿਖਾਈ ਦਿੰਦਾ ਹੈ। ਪਰ ਸ਼ਾਹਰੁਖ ਨੇ ਫਿਲਮ ਦੇ ਇਸ ਸੀਨ ਲਈ ਅਸਲ ਵਿੱਚ ਸ਼ਰਾਬ ਪੀਤੀ ਸੀ। ਫਿਲਮ ਦੇ ਕੁਝ Dialogues ਨੂੰ ਵਧੀਆ ਕਰਨ ਲਈ, ਉਨ੍ਹਾਂ ਨੇ ਸ਼ਰਾਬ ਪੀਤੀ ਅਤੇ ਟੇਕ ਦਿੱਤਾ। ਬਿਨਾਂ ਸ਼ਰਾਬ ਪੀਏ ਉਹ ਸੀਨ ਅਸਲ ਵਿੱਚ ਨਹੀਂ ਹੋ ਪਾ ਰਿਹਾ ਸੀ।

ਅੱਜ ਵੀ ਲੋਕ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ਦੇਵਦਾਸ ਦੇਖਣਾ ਪਸੰਦ ਕਰਦੇ ਹਨ। ਦੇਵਦਾਸ ਦਾ ਕਿਰਦਾਰ ਪੂਰੀ ਫਿਲਮ ਵਿੱਚ ਸ਼ਰਾਬੀ ਦਿਖਾਈ ਦਿੰਦਾ ਹੈ। ਪਰ ਸ਼ਾਹਰੁਖ ਨੇ ਫਿਲਮ ਦੇ ਇਸ ਸੀਨ ਲਈ ਅਸਲ ਵਿੱਚ ਸ਼ਰਾਬ ਪੀਤੀ ਸੀ। ਫਿਲਮ ਦੇ ਕੁਝ Dialogues ਨੂੰ ਵਧੀਆ ਕਰਨ ਲਈ, ਉਨ੍ਹਾਂ ਨੇ ਸ਼ਰਾਬ ਪੀਤੀ ਅਤੇ ਟੇਕ ਦਿੱਤਾ। ਬਿਨਾਂ ਸ਼ਰਾਬ ਪੀਏ ਉਹ ਸੀਨ ਅਸਲ ਵਿੱਚ ਨਹੀਂ ਹੋ ਪਾ ਰਿਹਾ ਸੀ।

3 / 6ਆਮਿਰ ਖਾਨ ਨੇ ਵੀ ਫਿਲਮ ਦੇ ਸੈੱਟ 'ਤੇ ਸ਼ਰਾਬ ਪੀਤੀ ਹੈ। ਇਸ ਗੱਲ ਦਾ ਖੁਲਾਸਾ ਖੁਦ ਮਿਸਟਰ ਪਰਫੈਕਸ਼ਨਿਸਟ ਨੇ ਕੀਤਾ ਸੀ। ਅਦਾਕਾਰ ਨੇ ਦੱਸਿਆ ਸੀ ਕਿ ਫਿਲਮ ਰਾਜਾ ਹਿੰਦੁਸਤਾਨੀ ਦੀ ਸ਼ੂਟਿੰਗ ਦੌਰਾਨ ਉਸਨੂੰ ਅਸਲ ਵਿੱਚ ਸ਼ਰਾਬ ਪੀਣੀ ਪਈ ਸੀ। ਗਾਣੇ 'ਤੇਰੇ ਇਸ਼ਕ ਮੇਂ ਨਾਚੇਂਗੇ' ਵਿੱਚ, ਆਮਿਰ ਨੂੰ ਸ਼ਰਾਬ ਪੀ ਕੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਉਸਨੇ ਅਸਲ ਵਿੱਚ ਇਸ ਸੀਨ ਲਈ ਸ਼ਰਾਬ ਪੀਤੀ ਸੀ।

ਆਮਿਰ ਖਾਨ ਨੇ ਵੀ ਫਿਲਮ ਦੇ ਸੈੱਟ 'ਤੇ ਸ਼ਰਾਬ ਪੀਤੀ ਹੈ। ਇਸ ਗੱਲ ਦਾ ਖੁਲਾਸਾ ਖੁਦ ਮਿਸਟਰ ਪਰਫੈਕਸ਼ਨਿਸਟ ਨੇ ਕੀਤਾ ਸੀ। ਅਦਾਕਾਰ ਨੇ ਦੱਸਿਆ ਸੀ ਕਿ ਫਿਲਮ ਰਾਜਾ ਹਿੰਦੁਸਤਾਨੀ ਦੀ ਸ਼ੂਟਿੰਗ ਦੌਰਾਨ ਉਸਨੂੰ ਅਸਲ ਵਿੱਚ ਸ਼ਰਾਬ ਪੀਣੀ ਪਈ ਸੀ। ਗਾਣੇ 'ਤੇਰੇ ਇਸ਼ਕ ਮੇਂ ਨਾਚੇਂਗੇ' ਵਿੱਚ, ਆਮਿਰ ਨੂੰ ਸ਼ਰਾਬ ਪੀ ਕੇ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ, ਉਸਨੇ ਅਸਲ ਵਿੱਚ ਇਸ ਸੀਨ ਲਈ ਸ਼ਰਾਬ ਪੀਤੀ ਸੀ।

4 / 6

ਇਸ ਸੂਚੀ ਵਿੱਚ ਰਣਵੀਰ ਸਿੰਘ ਦਾ ਨਾਮ ਵੀ ਸ਼ਾਮਲ ਹੈ। ਰਣਵੀਰ ਦਾ ਕੰਮ ਬੋਲਦਾ ਹੈ; ਉਹ ਅਕਸਰ ਆਪਣੇ ਕਿਰਦਾਰਾਂ ਵਿੱਚ ਡੁੱਬੇ ਹੋਏ ਦਿਖਾਈ ਦਿੰਦੇ ਹਨ। ਫਿਲਮ ਰਾਮਲੀਲਾ ਵਿੱਚ ਰਣਵੀਰ ਦੇ ਕਿਰਦਾਰ ਨੂੰ ਦੀਪਿਕਾ ਨਾਲ ਨਸ਼ੇ ਵਿੱਚ ਇਕ ਸੀਨ ਸ਼ੂਟ ਕਰਨਾ ਸੀ। ਇਸ ਸੀਨ ਨੂੰ ਸਹੀ ਢੰਗ ਨਾਲ ਸ਼ੂਟ ਕਰਨ ਲਈ ਰਣਵੀਰ ਨੇ ਸ਼ਰਾਬ ਦਾ ਸਹਾਰਾ ਲਿਆ ਸੀ।

5 / 6

ਫਿਲਮ ਦੀ ਸ਼ੂਟਿੰਗ ਦੌਰਾਨ ਵਿੱਕੀ ਕੌਸ਼ਲ ਵੀ ਸ਼ਰਾਬ ਪੀ ਚੁੱਕੇ ਹਨ। ਇੱਕ ਇੰਟਰਵਿਊ ਦੌਰਾਨ, ਵਿੱਕੀ ਨੇ ਖੁਲਾਸਾ ਕੀਤਾ ਸੀ ਕਿ ਫਿਲਮ ਸੰਜੂ ਲਈ, ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਵਧੀਆ ਤਰੀਕੇ ਨਾਲ ਨਿਭਾਉਣ ਲਈ ਸ਼ਰਾਬ ਪੀਤੀ ਸੀ। ਉਨ੍ਹਾਂ ਨੇ ਨਸ਼ੇ ਵਿੱਚ ਆਪਣੇ Dialogue ਬੋਲਣੇ ਸੀ।

6 / 6

ਰਾਜਕੁਮਾਰ ਰਾਓ ਵੀ ਸ਼ੂਟਿੰਗ ਦੌਰਾਨ ਸ਼ਰਾਬ ਪੀ ਚੁੱਕੇ ਹਨ। ਫਿਲਮ ਸਿਟੀਲਾਈਟਸ ਵਿੱਚ ਆਪਣੇ ਕਿਰਦਾਰ ਵਿੱਚ ਢਲਣ ਲਈ, ਰਾਜਕੁਮਾਰ ਨੇ ਅਸਲ ਵਿੱਚ ਸ਼ਰਾਬ ਪੀਤੀ ਸੀ। ਇਹ ਖੁਲਾਸਾ ਅਦਾਕਾਰ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ।

Follow Us On
Tag :