ਲਗਜ਼ਰੀ ਕਾਰਾਂ ਦੇ ਕੁਲੈਕਸ਼ਨ ਤੋਂ ਲੈ ਕੇ ਫਾਰਮਹਾਊਸ ਦੇ ਮਾਲਕ ਤੱਕ, ਅਜਿਹਾ ਹੈ ਜਿੰਮੀ ਸ਼ੇਰਗਿੱਲ ਦਾ ਪਰਿਵਾਰ | From a collection of luxury cars to owning a farmhouse, this is Jimmy Shergill's family Know in Punjabi - TV9 Punjabi

ਲਗਜ਼ਰੀ ਕਾਰਾਂ ਦੇ ਕੁਲੈਕਸ਼ਨ ਤੋਂ ਲੈ ਕੇ ਫਾਰਮਹਾਊਸ ਦੇ ਮਾਲਕ ਤੱਕ, ਅਜਿਹਾ ਹੈ ਜਿੰਮੀ ਸ਼ੇਰਗਿੱਲ ਦਾ ਪਰਿਵਾਰ

Updated On: 

17 Oct 2025 15:03 PM IST

ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਤਾਂ ਅੱਜ ਅਸੀਂ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਰਿਵਾਰ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਾਂਗੇ।

1 / 12 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਆਪਣੀ ਸ਼ਾਨਦਾਰ ਐਕਟਿੰਗ  ਅਤੇ ਸ਼ਾਨਦਾਰ ਡਾਇਲਾਗਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸ਼ਾਂਤ ਅਤੇ ਮਨਮੋਹਕ ਸ਼ਖਸੀਅਤ ਨੇ ਉਨ੍ਹਾਂ ਨੂੰ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਦੁਆਈ ਹੈ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਆਪਣੀ ਸ਼ਾਨਦਾਰ ਐਕਟਿੰਗ ਅਤੇ ਸ਼ਾਨਦਾਰ ਡਾਇਲਾਗਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸ਼ਾਂਤ ਅਤੇ ਮਨਮੋਹਕ ਸ਼ਖਸੀਅਤ ਨੇ ਉਨ੍ਹਾਂ ਨੂੰ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਦੁਆਈ ਹੈ।

2 / 12

ਜਿੰਮੀ ਸ਼ੇਰਗਿੱਲ ਦੇ ਪਰਿਵਾਰ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। ਉਨ੍ਹਾਂ ਦਾ ਪਰਿਵਾਰ ਕਾਫੀ ਵੱਡਾ ਹੈ, ਜਿਸ ਵਿੱਚ ਮਾਂ-ਪਿਤਾ, ਭਰ੍ਹਾ, ਪਤਨੀ ਅਤੇ ਬੱਚਾ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੇ ਬਾਰੇ ਨਾਲ ਵੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ।

3 / 12

ਜਿੰਮੀ ਸ਼ੇਰਗਿੱਲ ਦਾ ਜਨਮ 3 ਦਸੰਬਰ 1970 ਨੂੰ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ। ਜਿੰਮੀ ਸ਼ੇਰਗਿੱਲ ਦੀ ਪਤਨੀ ਦਾ ਨਾਮ ਪ੍ਰਿਯੰਕਾ ਪੁਰੀ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ, ਜਿਸਦਾ ਨਾਂ ਹੈ ਵੀਰ ਸ਼ੇਰਗਿੱਲ।

4 / 12

ਜਿੰਮੀ ਸ਼ੇਰਗਿੱਲ ਦਾ ਪਰਿਵਾਰ ਪੰਜਾਬੀ ਸਿੱਖ ਹੈ ਅਤੇ ਉਨ੍ਹਾਂ ਦੇ ਪਿਤਾ ਸੱਤਿਆਜੀਤ ਸਿੰਘ ਸ਼ੇਰਗਿੱਲ ਮਸ਼ਹੂਰ ਕਲਾਕਾਰ ਸਨ। ਮਸ਼ਹੂਰ ਚਿੱਤਰਕਾਰ ਅਤੇ ਲੇਖਿਕਾ ਅੰਮ੍ਰਿਤਾ ਸ਼ੇਰਗਿੱਲ ਉਨ੍ਹਾਂ ਦੇ ਦਾਦਾ ਜੀ ਦੀ ਚਚੇਰੀ ਭੈਣ ਸੀ।

5 / 12

ਜਿੰਮੀ ਸ਼ੇਰਗਿੱਲ ਦਾ ਅਸਲੀ ਨਾਂ ਜਸਜੀਤ ਸਿੰਘ ਗਿੱਲ ਹੈ, ਪਰ ਲੋਕ ਉਨ੍ਹਾਂ ਨੂੰ ਜਿੰਮੀ ਸ਼ੇਰਗਿੱਲ ਦੇ ਨਾਂ ਨਾਲ ਹੀ ਜਾਣਦੇ ਹਨ। ਉਹ ਬਾਲੀਵੁੱਡ ਅਤੇ ਪਾਲੀਵੁੱਡ ਐਕਟਰ ਅਤੇ ਡਾਇਰੈਕਟਰ ਹਨ। ਜਿੰਮੀ ਸ਼ੇਰਗਿਲ ਮੁੱਖ ਤੌਰ 'ਤੇ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ ।

6 / 12

ਉਨ੍ਹਾਂ ਨੇ ਕੁਝ ਸਾਲ ਲਖਨਊ ਦੇ St. Francis College ਵਿੱਚ ਪੜ੍ਹਾਈ ਕੀਤੀ ਅਤੇ ਫਿਰ 1985 ਵਿੱਚ ਪੰਜਾਬ ਚਲੇ ਗਏ। ਉਨ੍ਹਾਂ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਅਤੇ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਬਿਕਰਮ ਕਾਲਜ ਤੋਂ ਉੱਚ ਸਿੱਖਿਆ ਹਾਸਿਲ ਕੀਤੀ।

7 / 12

ਅਦਾਕਾਰ ਨੇ ਆਪਣੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ 11, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਸਤੋਂ ਬਾਅਦ ਸ਼ੇਰਗਿੱਲ ਫਿਲਮ ਇੰਡਸਟਰੀ ਵਿੱਚ ਕਿਸਮਤ ਅਜਮਾਉਣ ਲਈ ਮੁੰਬਈ ਚਲੇ ਗਏ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਪਹਿਲਾਂ ਤਾਂ ਉਨ੍ਹਾਂ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਘਰ ਵਾਲਿਆਂ ਨੂੰ ਮਣਾ ਲਿਆ।

8 / 12

ਜਿੰਮੀ ਸ਼ੇਰਗਿੱਲ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1996 ਦੀ ਥ੍ਰਿਲਰ ਫਿਲਮ 'ਮਾਚਿਸ' ਨਾਲ ਕੀਤੀ। ਉਨ੍ਹਾਂ ਦੀ ਸਫਲਤਾ ਦੀ ਸ਼ੁਰੂਆਤ ਰੋਮਾਂਟਿਕ ਡਰਾਮਾ ਫਿਲਮ 'ਮੁਹੱਬਤੇਂ' (2000) ਨਾਲ ਹੋਈ,ਜੋ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ।

9 / 12

ਉਸਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਜਿਸ ਵਿੱਚ 'ਮੇਰੇ ਯਾਰ ਕੀ ਸ਼ਾਦੀ' ਹੈ (2002), 'ਮੁੰਨਾ ਭਾਈ ਐਮਬੀਬੀਐਸ' (2003), ਏ ਵੈਡਨੈੱਸਡੇਅ! (2008), ਸਾਹਿਬ, ਬੀਵੀ ਔਰ ਗੈਂਗਸਟਰ (2011), ਤਨੂ ਵੈਡਸ ਮਨੂ (2011), ਸਪੈਸ਼ਲ 26 (2013), ਹੈਪੀ ਭਾਗ ਜਾਏਗੀ (2016) ਅਤੇ ਦੇ ਦੇ ਪਿਆਰ ਦੇ (2019) ਆਦਿ। ਇਹ ਸਿਲਸਿਲਾ ਲਗਾਤਾਰ ਜਾਰੀ ਹੈ।

10 / 12

ਉਨ੍ਹਾਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਕਾਮੇਡੀ-ਡਰਾਮਾ 'ਲਗੇ ਰਹੋ ਮੁੰਨਾ ਭਾਈ' (2006), ਡਰਾਮਾ ਮਾਈ ਨੇਮ ਇਜ਼ ਖਾਨ (2010), ਅਤੇ ਰੋਮਾਂਟਿਕ ਕਾਮੇਡੀ 'ਤਨੂ ਵੈਡਸ ਮਨੂ ਰਿਟਰਨਜ਼' (2015) ਵਿੱਚ ਸਹਾਇਕ ਭੂਮਿਕਾਵਾਂ ਸ਼ਾਮਲ ਸਨ। ਇਸਤੋਂ ਬਾਅਦ ਆਉਣ ਵਾਲੀਆਂ ਫਿਲਮਾਂ ਨੇ ਉਨ੍ਹਾਂ ਨੂੰ Best Supporting Actor ਲਈ Filmfare Awards ਲਈ Nomination ਵੀ ਦੁਆਇਆ।

11 / 12

ਸ਼ੇਰਗਿੱਲ ਨੇ 2005 'ਚ ਪੰਜਾਬੀ ਫਿਲਮ 'ਯਾਰਾਂ ਨਾਲ ਬਹਾਰਾਂ' ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ੁਰੂਆਤ ਕੀਤੀ। ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੀਆਂ ਮੁੱਖ ਫਿਲਮਾਂ ਵਿੱਚ ਮੇਲ ਕਰਾਦੇ ਰੱਬਾ (2010), ਧਰਤੀ (2011), ਆ ਗਏ ਮੁੰਡੇ UK ਦੇ (2014) ਅਤੇ ਦਾਣਾ ਪਾਣੀ (2018) ਸ਼ਾਮਲ ਹਨ।

12 / 12

ਉਨ੍ਹਾਂ ਨੇ ਮੇਲ ਕਰਾਦੇ ਰੱਬਾ ਲਈ Best Actor ਦਾ PTC Awards ਵੀ ਜਿੱਤਿਆ। ਇਸ ਅਦਾਕਾਰ ਨੇ ਕਈ ਪੰਜਾਬੀ ਫ਼ਿਲਮਾਂ ਦਾ ਨਿਰਮਾਣ (Produced)ਵੀ ਕੀਤਾ ਹੈ। ਬਾਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

Follow Us On
Tag :