Emmy Awards 2024: ਐਮੀ ਅਵਾਰਡਸ ਦੇ ਰੈੱਡ ਕਾਰਪੇਟ 'ਤੇ ਸਿਤਾਰਿਆਂ ਨੇ ਬਿਖੇਰਿਆ ਆਪਣਾ ਜਾਦੂ, ਸੇਲੇਨਾ ਤੋਂ ਲੈ ਕੇ ਜੈਨੀਫਰ ਤੱਕ ਲੁੱਟੀ ਮਹਿਫਿਲ Punjabi news - TV9 Punjabi

Emmy Awards 2024: ਐਮੀ ਅਵਾਰਡਸ ਦੇ ਰੈੱਡ ਕਾਰਪੇਟ ‘ਤੇ ਸਿਤਾਰਿਆਂ ਨੇ ਬਿਖੇਰਿਆ ਆਪਣਾ ਜਾਦੂ, ਸੇਲੇਨਾ ਤੋਂ ਲੈ ਕੇ ਜੈਨੀਫਰ ਤੱਕ ਲੁੱਟੀ ਮਹਿਫਿਲ

Published: 

16 Sep 2024 16:58 PM

Emmy Awards 2024: 15 ਸਤੰਬਰ ਨੂੰ 76ਵੇਂ ਪ੍ਰਾਈਮਟਾਈਮ ਐਮੀ ਐਵਾਰਡਸ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਰੈੱਡ ਕਾਰਪੇਟ ਲੁੱਕ ਨੂੰ ਲੈ ਕੇ ਸੈਲੀਬ੍ਰਿਟੀਜ਼ ਨੇ ਕਾਫੀ ਧੂਮ ਮਚਾਈ। ਸੇਲੇਨਾ ਗੋਮੇਜ਼, ਜੈਨੀਫਰ ਸਮੇਤ ਕਈ ਹੋਰ ਲੋਕ ਰੈੱਡ ਕਾਰਪੇਟ 'ਤੇ ਨਜ਼ਰ ਆਏ। ਇਸ ਦੌਰਾਨ 'ਬਨਾਨਾ ਲੁੱਕ' 'ਚ ਇਕ ਸ਼ਖਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

1 / 6ਅਵਾਰਡ ਫੰਕਸ਼ਨ 'ਚ ਸੇਲੇਨਾ ਗੋਮੇਜ਼ ਨੂੰ ਰਾਲਫ ਲੌਰੇਨ ਦੇ ਬਹੁਤ ਹੀ ਪਿਆਰੇ ਬਲੈਕ ਗਾਊਨ 'ਚ ਦੇਖਿਆ ਗਿਆ। ਰੈੱਡ ਕਾਰਪੇਟ 'ਤੇ ਉਨ੍ਹਾਂ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਸੀ। ( photo credit: Gilbert Flores/Variety via Getty Images)

ਅਵਾਰਡ ਫੰਕਸ਼ਨ 'ਚ ਸੇਲੇਨਾ ਗੋਮੇਜ਼ ਨੂੰ ਰਾਲਫ ਲੌਰੇਨ ਦੇ ਬਹੁਤ ਹੀ ਪਿਆਰੇ ਬਲੈਕ ਗਾਊਨ 'ਚ ਦੇਖਿਆ ਗਿਆ। ਰੈੱਡ ਕਾਰਪੇਟ 'ਤੇ ਉਨ੍ਹਾਂ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਸੀ। ( photo credit: Gilbert Flores/Variety via Getty Images)

2 / 6

ਜੈਨੀਫਰ ਐਨੀਸਟਨ ਨੇ ਇਸ ਵਿਸ਼ੇਸ਼ ਮੌਕੇ ਲਈ ਇੱਕ ਕਸਟਮ ਸਫੇਦ ਆਸਕਰ ਡੇ ਲਾ ਰੈਂਟਾ ਡਰੈੱਸ ਨੂੰ ਚੁਣਿਆ। ਉਨ੍ਹਾਂ ਨੇ ਆਪਣੀ ਸਟਾਈਲਿੰਗ ਵਿੱਚ ਫੇਮਸ ਜਵੈਲਰੀ ਹਾਊਸ ਟਿਫਨੀ ਐਂਡ ਕੰਪਨੀ ਦੇ ਕਸਟਮ ਅਤੇ ਵਿੰਟੇਜ ਪੀਸ ਨੂੰ ਸ਼ਾਮਲ ਕੀਤਾ। (photo credit: Michael Buckner/Variety via Getty Images)

3 / 6

ਨਿਕੋਲਾ ਕਫਲਾਨ ਨੂੰ ਐਮੀ ਅਵਾਰਡਸ ਵਿੱਚ ਸਿਲਵਰ ਆਫ ਸ਼ੋਲਡਰ ਡਰੈੱਸ ਵਿੱਚ ਦੇਖਿਆ ਗਿਆ। ਦਿੱਖਣ 'ਚ ਇਹ ਡਰੈਸ ਕਾਫੀ ਆਕਰਸ਼ਕ ਸੀ, ਇਸ ਦਾ ਡਿਜ਼ਾਈਨ ਦੂਜੇ ਗਾਊਨ ਤੋਂ ਕਾਫੀ ਵੱਖਰਾ ਸੀ। (photo credit: Jason Almond / Los Angeles Times via Getty Images)

4 / 6

ਜਿੱਥੇ ਕਈ ਅਭਿਨੇਤਰੀਆਂ ਗਾਊਨ ਵਿੱਚ ਨਜ਼ਰ ਆਈਆਂ, ਉੱਥੇ ਹੀ ਮੇਰਿਲ ਸਟ੍ਰੀਪ ਨੇ ਆਪਣੇ ਲਾਈਟ ਪਿੰਕ ਕਲਰ ਦੇ ਟਕਸੀਡੋ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਡਰੈੱਸ ਨਾਲ ਉਨ੍ਹਾਂ ਨੇ ਹੈਂਡ ਬੈਗ ਵੀ ਕੈਰੀ ਕੀਤਾ। (photo credit: PTI Photos)

5 / 6

ਐਲਿਜ਼ਾਬੈਥ ਡੇਬਿਕੀ ਨੇ ਐਮੀ ਅਵਾਰਡਜ਼ ਵਿੱਚ ਦ ਕਰਾਊਨ ਲਈ ਡਰਾਮਾ ਸੀਰੀਜ਼ ਵਿੱਚ ਸਪੋਰਟਿੰਗ ਐਕਟਰੇਸ ਦਾ ਪੁਰਸਕਾਰ ਜਿੱਤਿਆ, ਜਿਸ ਨੂੰ ਉਹ ਰੈਡ ਕਾਰਪੇਟ 'ਤੇ ਬਲੈਕ ਡਰੈੱਸ ਵਿੱਚ ਫਲਾਂਟ ਕਰਦੀ ਦਿਖਾਈ ਦਿੱਤੀ। (photo credit: PTI Photos)

6 / 6

ਆਜਾ ਨਾਓਮੀ ਕਿੰਗ ਰੈੱਡ ਕਾਰਪੇਟ 'ਤੇ ਬਲਸ਼ ਪਿੰਕ ਡਰੈੱਸ 'ਚ ਨਜ਼ਰ ਆਈ। ਉਨ੍ਹਾਂ ਨੂੰ ਸਪੋਰਟਿੰਗ ਐਕਟਰੇਸ ਇਨ ਲਿਮਿਟੇਡ ਜਾਂ ਐਨਥਾਲਾਜੀ ਸੀਰੀਜ ਦੇ ਲਈ ਨਾਮੀਨੇਟ ਕੀਤਾ ਗਿਆ ਸੀ। (photo credit: Chad Salvador/Variety via Getty Images)

Follow Us On
Tag :