Met Gala 2025: 88 ਬੱਚੇ ਅਤੇ 10 ਪਤਨੀਆਂ... ਜਾਣੋ ਉਸ 'ਮਹਾਰਾਜਾ' ਬਾਰੇ ਜਿਨ੍ਹਾਂ ਨੂੰ ਦਿਲਜੀਤ ਦੋਸਾਂਝ ਨੇ Met Gala 'ਚ ਦਿੱਤਾ Tribute | Diljit Dosanjh pays homage to Punjabi heritage by donning a Prabal Gurung sherwani inspired by Maharaja Bhupinder Singh for his 2025 Met Gala debut - TV9 Punjabi

Met Gala 2025: 88 ਬੱਚੇ ਅਤੇ 10 ਪਤਨੀਆਂ… ਜਾਣੋ ਉਸ ‘ਮਹਾਰਾਜਾ’ ਬਾਰੇ ਜਿਨ੍ਹਾਂ ਨੂੰ ਦਿਲਜੀਤ ਦੋਸਾਂਝ ਨੇ Met Gala ‘ਚ ਦਿੱਤਾ Tribute

tv9-punjabi
Updated On: 

06 May 2025 12:30 PM

Diljit Dosanjh Met Gala 2025: ਮੇਟ ਗਾਲਾ 2025 ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣਾ ਡੈਬਿਊ ਕੀਤਾ। ਸਿੰਗਰ ਰੈੱਡ ਕਾਰਪੇਟ 'ਤੇ ਮਹਾਰਾਜਾ ਲੁੱਕ ਵਿੱਚ ਨਜ਼ਰ ਆਏ, ਜਿਸਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਪ੍ਰਦਰਸ਼ਿਤ ਕੀਤਾ ਹੈ।

1 / 5ਮੇਟ ਗਾਲਾ 2025 ਦਾ ਆਯੋਜਨ ਕੀਤਾ ਗਿਆ ਹੈ। ‘ਆਸਕਰ ਆਫ਼ ਫੈਸ਼ਨ’ ਵਜੋਂ ਜਾਣਿਆ ਜਾਂਦਾ ਮੇਟ ਗਾਲਾ ਇਸ ਵਾਰ ਵੀ ਬਾਲੀਵੁੱਡ ਲਈ ਬਹੁਤ ਖਾਸ ਸੀ। ਜਿੱਥੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਦੂਜੇ ਪਾਸੇ, ਗਰਭਵਤੀ ਕਿਆਰਾ ਅਡਵਾਨੀ ਨੇ ਵੀ ਆਪਣੇ ‘ਬੇਬੀ ਬੰਪ’ ਦਾ ਪ੍ਰਦਰਸ਼ਨ ਕੀਤਾ ਹੈ। ਜਦੋਂ ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮਹਾਰਾਜੇ ਵਰਗੀ ਲੁੱਕ ਨਾਲ ਪੂਰੀ ਮਹਿਫਿਲ ਹੀ ਲੁੱਟ ਲਈ। ( Pic Credit: Diljit Dosanjh )

ਮੇਟ ਗਾਲਾ 2025 ਦਾ ਆਯੋਜਨ ਕੀਤਾ ਗਿਆ ਹੈ। ‘ਆਸਕਰ ਆਫ਼ ਫੈਸ਼ਨ’ ਵਜੋਂ ਜਾਣਿਆ ਜਾਂਦਾ ਮੇਟ ਗਾਲਾ ਇਸ ਵਾਰ ਵੀ ਬਾਲੀਵੁੱਡ ਲਈ ਬਹੁਤ ਖਾਸ ਸੀ। ਜਿੱਥੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਦੂਜੇ ਪਾਸੇ, ਗਰਭਵਤੀ ਕਿਆਰਾ ਅਡਵਾਨੀ ਨੇ ਵੀ ਆਪਣੇ ‘ਬੇਬੀ ਬੰਪ’ ਦਾ ਪ੍ਰਦਰਸ਼ਨ ਕੀਤਾ ਹੈ। ਜਦੋਂ ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਮਹਾਰਾਜੇ ਵਰਗੀ ਲੁੱਕ ਨਾਲ ਪੂਰੀ ਮਹਿਫਿਲ ਹੀ ਲੁੱਟ ਲਈ। ( Pic Credit: Diljit Dosanjh )

2 / 5ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਮੇਟ ਗਾਲਾ ਦੀ ਸ਼ੁਰੂਆਤ ਜ਼ਬਰਦਸਤ ਤਰੀਕੇ ਨਾਲ ਕੀਤੀ। ਹਰ ਕੋਈ ਉਨ੍ਹਾਂ ਦੇ ਰਾਇਲ ਲੁੱਕ ਦੀ ਪ੍ਰਸ਼ੰਸਾ ਕਰ ਰਿਹਾ ਹੈ।  ( Pic Credit: Diljit Dosanjh )

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਆਪਣੇ ਮੇਟ ਗਾਲਾ ਦੀ ਸ਼ੁਰੂਆਤ ਜ਼ਬਰਦਸਤ ਤਰੀਕੇ ਨਾਲ ਕੀਤੀ। ਹਰ ਕੋਈ ਉਨ੍ਹਾਂ ਦੇ ਰਾਇਲ ਲੁੱਕ ਦੀ ਪ੍ਰਸ਼ੰਸਾ ਕਰ ਰਿਹਾ ਹੈ। ( Pic Credit: Diljit Dosanjh )

3 / 5ਦਿਲਜੀਤ ਦੋਸਾਂਝ ਨੇ ਗਲੋਬਲ ਪਲੇਟਫਾਰਮ 'ਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦਿਲਜੀਤ ਦੋਸਾਂਝ ਦਾ ਲੁੱਕ ਬਿਲਕੁਲ ਰਾਇਲ ਸੀ। ਉਹ ਵਾਈਟ ਸ਼ੇਰਵਾਨੀ, ਪੱਗ ਅਤੇ ਫਲੋਰ ਲੈਂਥ ਕੈਪ ਵਿੱਚ ਕਾਫ਼ੀ ਜੱਚ ਰਹੇ ਸੀ। ਜਿਸ ਵਿੱਚ ਗੁਰਮੁਖੀ ਵੀ ਲਿਖੀ ਹੋਈ ਸੀ। ( Pic Credit: Diljit Dosanjh )

ਦਿਲਜੀਤ ਦੋਸਾਂਝ ਨੇ ਗਲੋਬਲ ਪਲੇਟਫਾਰਮ 'ਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦਿਲਜੀਤ ਦੋਸਾਂਝ ਦਾ ਲੁੱਕ ਬਿਲਕੁਲ ਰਾਇਲ ਸੀ। ਉਹ ਵਾਈਟ ਸ਼ੇਰਵਾਨੀ, ਪੱਗ ਅਤੇ ਫਲੋਰ ਲੈਂਥ ਕੈਪ ਵਿੱਚ ਕਾਫ਼ੀ ਜੱਚ ਰਹੇ ਸੀ। ਜਿਸ ਵਿੱਚ ਗੁਰਮੁਖੀ ਵੀ ਲਿਖੀ ਹੋਈ ਸੀ। ( Pic Credit: Diljit Dosanjh )

4 / 5

ਲੋਕ ਲਗਾਤਾਰ ਇਸ ਤੇ ਕੁਮੈਂਟਸ ਕਰ ਰਹੇ ਹਨ- ਪੰਜਾਬੀ ਆ ਗਏ ਓਏ… ਦਰਅਸਲ, ਉਨ੍ਹਾਂ ਨੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਨੂੰ Tribute ਦਿੱਤਾ ਹੈ। ਇਸ ਇੰਸਪਾਇਰਿੰਗ ਲੁੱਕ ਵਿੱਚ ਉਹ ਬਹੁਤ ਹੀ ਸ਼ਾਨਦਾਰ ਦਿਖਾਈ ਦੇ ਰਹੇ ਹਨ। ( Pic Credit: Diljit Dosanjh )

5 / 5

ਲੁੱਕ ਨੂੰ ਕੰਪਲੀਟ ਕਰਨ ਲਈ ਦਿਲਜੀਤ ਦੋਸਾਂਝ ਨੇ ਆਪਣੀ ਪੱਗ ਨਾਲ ਮੈਚਿੰਗ ਹੈੱਡਪੀਸ ਲਗਾਇਆ ਕੀਤਾ ਅਤੇ Multiple ਨੇਕਪੀਸ ਵੀ ਕੈਰੀ ਕੀਤੇ । ਦਿਲਜੀਤ ਨੇ ਮੇਟ ਗਾਲਾ ਵਿੱਚ ਇੱਕ ਹੱਥ ਵਿੱਚ ਤਲਵਾਰ ਲੈ ਕੇ ਪਹੁੰਚ ਕੇ ਇਤਿਹਾਸ ਰਚ ਦਿੱਤਾ। ਦਰਅਸਲ, ਗਾਇਕ ਦਾ ਲੁੱਕ 'ਮਹਾਰਾਜਾ ਆਫ਼ ਪਟਿਆਲਾ' ਸਰ ਭੁਪਿੰਦਰ ਸਿੰਘ ਦੇ ਲੁੱਕ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ( Pic Credit: Diljit Dosanjh )

Follow Us On
Tag :