Avika Gor Wedding: 'ਬਾਲਿਕਾ ਵਧੂ' ਦੀ ਆਨੰਦੀ ਨੇ ਕੀਤਾ ਵਿਆਹ, ਪਤੀ ਨੇ ਇਸ ਤਰ੍ਹਾਂ ਲੁਟਾਇਆ ਪਿਆਰ, ਵੈਡਿੰਗ ਦੀਆਂ ਤਸਵੀਰਾਂ ਵਾਇਰਲ | 'Balika Vadhu's' Anandi got married, her husband stole her love like this, wedding pictures went viral Know in Punjabi - TV9 Punjabi

Avika Gor Wedding: ‘ਬਾਲਿਕਾ ਵਧੂ’ ਦੀ ਆਨੰਦੀ ਨੇ ਕੀਤਾ ਵਿਆਹ, ਪਤੀ ਨੇ ਇਸ ਤਰ੍ਹਾਂ ਲੁਟਾਇਆ ਪਿਆਰ, ਵੈਡਿੰਗ ਦੀਆਂ ਤਸਵੀਰਾਂ ਵਾਇਰਲ

Updated On: 

01 Oct 2025 16:57 PM IST

Avika Gor Wedding: ਸੀਰੀਅਲ "ਬਾਲਿਕਾ ਵਧੂ" ਵਿੱਚ ਆਨੰਦੀ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਪ੍ਰਸਿੱਧ ਹੋਈ ਅਵਿਕਾ ਗੌਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਨ੍ਹਾਂ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਮਿਲਿੰਦ ਚੰਦਵਾਨੀ ਨਾਲ ਰਾਸ਼ਟਰੀ ਟੈਲੀਵਿਜ਼ਨ 'ਤੇ ਵਿਆਹ ਕੀਤਾ ਹੈ । ਇਸ ਮੌਕੇ ਤੇ ਨਾ ਸਿਰਫ਼ ਪਰਿਵਾਰ, ਦੋਸਤ ਅਤੇ ਅਦਾਕਾਰ, ਸਗੋਂ ਲੱਖਾਂ ਲੋਕ ਗਵਾਹ ਵਜੋਂ ਮੌਜੂਦ ਸਨ। ਹੁਣ, ਇਸ ਜੋੜੇ ਨੇ ਵਿਆਹ ਦੀਆਂ ਸੁੰਦਰ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ।

1 / 7ਸੀਰੀਅਲ "ਬਾਲਿਕਾ ਵਧੂ" ਦੀ ਆਨੰਦੀ ਹੁਣ ਵੱਡੀ ਹੋ ਗਈ ਹੈ। ਇਸ ਭੂਮਿਕਾ ਨਾਲ ਅਦਾਕਾਰਾ ਨੇ ਹਰ ਘਰ ਵਿੱਚ ਪਛਾਣ ਬਣਾਈ ਸੀ। ਹਰ ਕੋਈ ਛੋਟੀ ਆਨੰਦੀ ਨੂੰ ਪਿਆਰ ਕਰਦਾ ਸੀ, ਅਤੇ ਇਸ ਕਿਰਦਾਰ ਕਾਰਨ ਉਹ ਸਭ ਦੀ  ਪਸੰਦੀਦਾ ਬਣ ਗਈ ਸੀ । ਹੁਣ, ਅਵਿਕਾ ਗੌਰ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਮਿਲਿੰਦ ਚੰਦਵਾਨੀ ਨਾਲ ਵਿਆਹ ਕਰਵਾ ਲਿਆ ਹੈ। ਨਾ ਸਿਰਫ਼ ਪਰਿਵਾਰ, ਦੋਸਤ ਅਤੇ ਅਦਾਕਾਰ... ਸਗੋਂ ਲੱਖਾਂ ਲੋਕਾਂ ਨੇ ਉਨ੍ਹਾਂ ਦੇ ਵਿਆਹ ਨੂੰ ਦੇਖਿਆ।

ਸੀਰੀਅਲ "ਬਾਲਿਕਾ ਵਧੂ" ਦੀ ਆਨੰਦੀ ਹੁਣ ਵੱਡੀ ਹੋ ਗਈ ਹੈ। ਇਸ ਭੂਮਿਕਾ ਨਾਲ ਅਦਾਕਾਰਾ ਨੇ ਹਰ ਘਰ ਵਿੱਚ ਪਛਾਣ ਬਣਾਈ ਸੀ। ਹਰ ਕੋਈ ਛੋਟੀ ਆਨੰਦੀ ਨੂੰ ਪਿਆਰ ਕਰਦਾ ਸੀ, ਅਤੇ ਇਸ ਕਿਰਦਾਰ ਕਾਰਨ ਉਹ ਸਭ ਦੀ ਪਸੰਦੀਦਾ ਬਣ ਗਈ ਸੀ । ਹੁਣ, ਅਵਿਕਾ ਗੌਰ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਮਿਲਿੰਦ ਚੰਦਵਾਨੀ ਨਾਲ ਵਿਆਹ ਕਰਵਾ ਲਿਆ ਹੈ। ਨਾ ਸਿਰਫ਼ ਪਰਿਵਾਰ, ਦੋਸਤ ਅਤੇ ਅਦਾਕਾਰ... ਸਗੋਂ ਲੱਖਾਂ ਲੋਕਾਂ ਨੇ ਉਨ੍ਹਾਂ ਦੇ ਵਿਆਹ ਨੂੰ ਦੇਖਿਆ।

2 / 7

Avika Gor Wedding Photos

3 / 7

ਪਰਿਵਾਰ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਵੀ ਅਵਿਕਾ ਗੌਰ ਅਤੇ ਮਿਲਿੰਦ ਨੂੰ ਅਸ਼ੀਰਵਾਦ ਦਿੱਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸੇਅਰ ਕੀਤੀਆਂ ਹੈ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ ਹੈ, "ਬਾਲਿਕਾ ਤੋਂ ਵਧੂ ਤੱਕ..." 28 ਸਾਲਾ ਅਦਾਕਾਰ ਦੀ ਲਾਲ ਰੰਗ ਦੇ ਜੋੜੇ ਵਿੱਚ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦਾ ਲੁੱਕ ਬਿਲਕੁਲ ਗੁਜਰਾਤੀ ਦੁਲਹਨ ਵਰਗਾ ਸੀ।

4 / 7

ਉਨ੍ਹਾਂ ਨੇ ਆਪਣੇ ਰੈੱਡ ਲਹਿੰਗੇ ਨੂੰ ਗ੍ਰੀਨ ਜੂਲਰੀ ਨਾਲ ਪੇਅਰਅੱਪ ਕੀਤਾ ਹੈ। ਮਾਂਗ ਟਿੱਕਾ, ਟ੍ਰਿਪਲ-ਲੇਅਰ ਜੂਲਰੀ, ਹੱਥਾ ਵਿੱਚ ਹਰੀਆਂ ਚੂੜੀਆਂ ਅਤੇ ਨੱਥ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਦਰਅਸਲ, ਅਵਿਕਾ ਗੌਰ ਦੀ ਮਹਿੰਦੀ ਦੀ ਵੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਮਸ਼ਹੂਰ ਮਹਿੰਦੀ ਕਲਾਕਾਰ ਵੀਨਾ ਨਾਗਦਾ ਵਲੋਂ ਲਗਾਈ ਗਈ ਮਹਿੰਦੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

5 / 7

ਹਾਲਾਂਕਿ, ਅਵਿਕਾ ਗੌਰ ਨੇ ਆਪਣੇ ਪਤੀ ਮਿਲਿੰਦ ਨਾਲ ਕਪਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਤੇ ਲੋਕਾਂ ਵਲੋਂ ਪਿਆਰ ਲੁਟਾਇਆ ਜਾ ਰਿਹਾ ਹੈ । ਕਪਲ ਇੱਕ ਦੂਜੇ ਦੀ ਮਹਿੰਦੀ ਨੂੰ ਦੇਖਦੇ ਹੋਏ ਬਹੁਤ ਪਿਆਰੇ ਲੱਗ ਰਿਹਾ ਸੀ। ਇਸਦੇ ਨਾਲ ਹੀ ਇੱਕ ਹੋਰ ਫੋਟੋ ਵਿੱਚ ਅਦਾਕਾਰਾ ਮਿਲਿੰਦ ਦਾ ਹੱਥ ਫੜ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਸ਼ੋਅ 'ਤੇ ਲੋਕ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰ ਰਹੇ ਸਨ।

6 / 7

ਕਪਲ ਦੇ ਵਿਆਹ ਦੀਆਂ ਫੋਟੋਆਂ ਪਹਿਲਾਂ ਵੀ ਸਾਹਮਣੇ ਆਈਆਂ ਸਨ, ਪਰ ਹੁਣ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਆਪ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਸੈਲੇਬਸ ਪਿਆਰ ਲੁਟਾਉਂਦੇ ਅਤੇ ਵਧਾਈਆਂ ਦਿੰਦੇ ਦਿਖਾਈ ਦੇ ਰਹੇ ਹਨ। ਰਸ਼ਮੀ ਦੇਸਾਈ, ਕਰਨ ਗਰੋਵਰ, ਕ੍ਰਿਸ਼ਨਾ ਮੁਖਰਜੀ, ਰਿਧੀਮਾ ਪੰਡਿਤ, ਅਤੇ ਫਲਕ ਨਾਜ਼ ਸਮੇਤ ਹੋਰ ਸਟਾਰਸ ਨੇ ਵੀ ਕਮੈਂਟ ਕੀਤੇ ਹਨ।

7 / 7

ਅਵਿਕਾ ਗੌਰ ਨੇ 11 ਜੂਨ, 2025 ਨੂੰ ਮਿਲਿੰਦ ਚੰਦਵਾਨੀ ਨਾਲ ਮੰਗਣੀ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਵੀ ਸ਼ੇਅਰ ਕੀਤੀ ਸੀ। ਅਵਿਕਾ ਅਤੇ ਮਿਲਿੰਦ ਪੰਜ ਸਾਲਾਂ ਤੋਂ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਕਰਨ ਦਾ ਫੈਸਲਾ ਕੀਤਾ। ਹੁਣ, ਉਨ੍ਹਾਂ ਦਾ ਵਿਆਹ ਹੋ ਗਿਆ ਹੈ।

Follow Us On
Tag :