Punjab ਨਾਲ ਤਾਲੁੱਕ ਰੱਖਦੇ ਹਨ ਇਹ 7 ਸਿਤਾਰੇ, ਬਾਲੀਵੁੱਡ ਵਿੱਚ ਗੱਡੇ ਝੰਡੇ, ਲੁੱਟ ਕੇ ਲੈ ਗਏ ਮਹਿਫਿਲ | 7 bollywood stars came from punjab got huge successs in bollywoood dharmendra, sunny deol rajesh khanna fan following in crores see pictures in punjabi - TV9 Punjabi

Punjab ਨਾਲ ਤਾਲੁੱਕ ਰੱਖਦੇ ਹਨ ਇਹ 7 ਸਿਤਾਰੇ, ਬਾਲੀਵੁੱਡ ਵਿੱਚ ਗੱਡੇ ਝੰਡੇ, ਲੁੱਟ ਕੇ ਲੈ ਗਏ ਮਹਿਫਿਲ

Updated On: 

08 Sep 2025 18:41 PM IST

Stars from Punjab:ਬਾਲੀਵੁੱਡ ਵਿੱਚ ਬਹੁਤ ਸਾਰੇ ਸਟਾਰਸ ਅਜਿਹੇ ਹਨ ਜੋ ਵੱਖ-ਵੱਖ ਖੇਤਰਾਂ ਤੋਂ ਆਉਂਦੇ ਹਨ ਅਤੇ ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦਾ ਦਬਦਬਾ ਦੇਖਿਆ ਜਾਂਦਾ ਹੈ। ਇਸ ਵਿੱਚ ਬਾਲੀਵੁੱਡ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਪੈਦਾ ਹੋਏ ਕਲਾਕਾਰ ਵੀ ਸ਼ਾਮਲ ਹਨ। ਆਓ ਜਾਣਦੇ ਹਾਂ 7 ਵੱਡੇ ਕਲਾਕਾਰਾਂ ਬਾਰੇ ਜੋ ਪੰਜਾਬ ਨਾਲ ਸਬੰਧਤ ਹਨ।

1 / 8ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਲੋਕ ਬਾਲੀਵੁੱਡ ਵਿੱਚ ਆਉਂਦੇ ਹਨ ਅਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਂਦੇ ਹਨ। ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਉਹ ਫਿਲਮ ਇੰਡਸਟਰੀ ਦਾ ਹਿੱਸਾ ਬਣ ਜਾਂਦੇ ਹਨ। ਅਜਿਹਾ ਪਿਛਲੇ ਕਈ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ। ਅਸੀਂ ਪੰਜਾਬ ਦੇ 7 ਅਜਿਹੇ ਕਲਾਕਾਰਾਂ ਬਾਰੇ ਗੱਲ ਕਰ ਰਹੇ ਹਾਂ ਜੋ ਅੱਜ ਬਾਲੀਵੁੱਡ ਦੀ ਜਾਨ ਬਣ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਫੈਨਸ ਦਾ ਮਨੋਰੰਜਨ ਕਰ ਰਹੇ ਹਨ।

ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ ਦੇ ਲੋਕ ਬਾਲੀਵੁੱਡ ਵਿੱਚ ਆਉਂਦੇ ਹਨ ਅਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਂਦੇ ਹਨ। ਬਹੁਤ ਸਾਰੇ ਅਜਿਹੇ ਹਨ ਜਿਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਉਹ ਫਿਲਮ ਇੰਡਸਟਰੀ ਦਾ ਹਿੱਸਾ ਬਣ ਜਾਂਦੇ ਹਨ। ਅਜਿਹਾ ਪਿਛਲੇ ਕਈ ਦਹਾਕਿਆਂ ਤੋਂ ਦੇਖਿਆ ਜਾ ਰਿਹਾ ਹੈ। ਅਸੀਂ ਪੰਜਾਬ ਦੇ 7 ਅਜਿਹੇ ਕਲਾਕਾਰਾਂ ਬਾਰੇ ਗੱਲ ਕਰ ਰਹੇ ਹਾਂ ਜੋ ਅੱਜ ਬਾਲੀਵੁੱਡ ਦੀ ਜਾਨ ਬਣ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਫੈਨਸ ਦਾ ਮਨੋਰੰਜਨ ਕਰ ਰਹੇ ਹਨ।

2 / 8

ਧਰਮਿੰਦਰ ਦੀ ਤਬੀਅਤ ਵਿਗੜੀ

3 / 8

ਸੰਨੀ ਦਿਓਲ- ਆਪਣੇ ਪਿਤਾ ਵਾਂਗ ਬੇਟੇ ਸੰਨੀ ਦਿਓਲ ਦਾ ਜਨਮ ਵੀ ਪੰਜਾਬ 'ਚ ਹੋਇਆ ਸੀ। ਸੰਨੀ ਦਿਓਲ ਦਾ ਜਨਮ ਲੁਧਿਆਣਾ ਦੇ ਸਾਹਨੇਵਾਲ ਪਿੰਡ ਵਿੱਚ ਹੋਇਆ ਸੀ। ਉਹ 67 ਸਾਲ ਦੇ ਹਨ। ਅਭਿਨੇਤਾ ਨੇ ਹੁਣ ਤੱਕ ਘਟਕ, ਭਾਰਤੀ, ਸਾਲਾਖੇਂ, ਗੱਦਾਰ, ਘਾਇਲ, ਬਾਰਡਰ, ਜਿੱਦੀ, ਡਰ, ਬੇਤਾਬ, ਅਪਨੇ, ਸੰਨੀ ਫਰਜ਼ ਚੈਂਪੀਅਨ ਅਤੇ ਤ੍ਰਿਦੇਵ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

4 / 8

ਅਕਸ਼ੇ ਕੁਮਾਰ- ਬਾਲੀਵੁੱਡ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਅਕਸ਼ੇ ਕੁਮਾਰ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਉਮਰ 57 ਸਾਲ ਹੈ। ਅਭਿਨੇਤਾ ਹੁਣ ਤੱਕ ਖਿਲਾੜੀਓੰ ਕੇ ਖਿਲਾੜੀ, ਭਾਗਮ ਭਾਗ, ਖੱਟਾ ਮੀਠਾ, ਧੜਕਨ, ਏਅਰਲਿਫਟ, ਹੇਰਾ ਫੇਰੀ, ਬੈਲ ਬਾਟਮ, ਟਾਇਲਟ ਏਕ ਪ੍ਰੇਮ ਕਥਾ ਅਤੇ ਸਰਫਿਰਾ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

5 / 8

ਰਾਜੇਸ਼ ਖੰਨਾ— ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਵਜੋਂ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਦਾ ਜਨਮ ਵੀ ਪੰਜਾਬ ਦੇ ਅੰਮ੍ਰਿਤਸਰ 'ਚ ਹੋਇਆ ਸੀ। ਉਨ੍ਹਾਂ ਨੇ ਕਟੀ ਪਤੰਗ, ਸਫਰ, ਨਮਕ ਹਰਾਮ, ਬਾਵਰਚੀ, ਆਨੰਦ, ਅਮਰ ਪ੍ਰੇਮ, ਅਵਿਸ਼ਕਾਰ, ਆਪ ਕੀ ਕਸਮ ਅਤੇ ਸਵਰਗ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ 2012 ਵਿੱਚ 69 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

6 / 8

ਅਮਰੀਸ਼ ਪੁਰੀ- ਬਾਲੀਵੁੱਡ ਦੇ ਇਤਿਹਾਸ ਵਿੱਚ ਸਭ ਤੋਂ ਖਤਰਨਾਕ ਖਲਨਾਇਕ ਵਜੋਂ ਜਾਣੇ ਜਾਂਦੇ ਅਦਾਕਾਰ ਅਮਰੀਸ਼ ਪੁਰੀ ਦਾ ਇੰਡਸਟਰੀ ਵਿੱਚ ਬਹੁਤ ਵੱਡਾ ਕੱਦ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਉਨ੍ਹਾਂ ਦੇ ਕਿਰਦਾਰ ਅੱਜ ਵੀ ਪ੍ਰਸ਼ੰਸਕਾਂ ਦੇ ਮਨਾਂ ਵਿੱਚ ਹਨ। ਅਮਰੀਸ਼ ਪੁਰੀ ਦਾ ਜਨਮ ਨਵਾਂਸ਼ਹਿਰ, ਪੰਜਾਬ ਵਿੱਚ ਹੋਇਆ ਸੀ। ਉਨ੍ਹਾਂ ਨੇ ਲਗਭਗ 450 ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦਾ 72 ਸਾਲ ਦੀ ਉਮਰ 2005 ਵਿੱਚ ਵਿੱਚ ਦੇਹਾਂਤ ਹੋ ਗਿਆ।

7 / 8

ਦਾਰਾ ਸਿੰਘ- ਰਾਮਾਇਣ ਵਿੱਚ ਹਨੂੰਮਾਨ ਦੀ ਭੂਮਿਕਾ ਨਿਭਾ ਕੇ ਪ੍ਰਸ਼ੰਸਕਾਂ ਤੋਂ ਢੇਰ ਸਾਰਾ ਪਿਆਰ ਹਾਸਿਲ ਕਰਨ ਵਾਲੇ ਅਦਾਕਾਰ ਦਾਰਾ ਸਿੰਘ ਨੂੰ ਦੇਸ਼ ਦੇ ਮਸ਼ਹੂਰ ਪਹਿਲਵਾਨਾਂ ਵਿੱਚ ਗਿਣਿਆ ਜਾਂਦਾ ਹੈ। ਉਹ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਲੜਾਈ ਨਹੀਂ ਹਾਰੇ। ਦਾਰਾ ਸਿੰਘ ਦਾ ਜਨਮ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਉਹ 2012 ਵਿੱਚ 83 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ।

8 / 8

ਵਿਨੋਦ ਮਹਿਰਾ - ਬਾਲੀਵੁੱਡ ਵਿੱਚ ਆਪਣੀ ਬਹੁਪੱਖੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰ ਵਿਨੋਦ ਮਹਿਰਾ ਨੇ ਬਹੁਤ ਜਲਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦਾ ਜਨਮ ਵੀ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਇਸ ਅਦਾਕਾਰ ਨੇ 1990 ਵਿੱਚ 45 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Follow Us On
Tag :