ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਨਹੀਂ ਹੋਵੇਗਾ ਅਸਾਨ, ਸਰਕਾਰ ਕਰਨ ਜਾ ਰਹੀ ਹੈ ਇਹ ਨਵੇਂ ਬਦਲਾਅ | study visas Australian government changes in the rules know full in punjabi Punjabi news - TV9 Punjabi

ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਨਹੀਂ ਹੋਵੇਗਾ ਅਸਾਨ, ਸਰਕਾਰ ਕਰਨ ਜਾ ਰਹੀ ਹੈ ਇਹ ਨਵੇਂ ਬਦਲਾਅ

Published: 

14 Jun 2024 15:31 PM

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਅਤੇ ਸਾਈਬਰ ਸੁਰੱਖਿਆ ਮੰਤਰੀ ਕਲੇਰ ਓ'ਨੀਲ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਜੁਲਾਈ ਤੋਂ ਵਿਦਿਆਰਥੀ ਵੀਜ਼ਾ ਲਈ ਅਰਜ਼ੀਆਂ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਹੁਕਮ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜੋ ਆਸਟ੍ਰੇਲੀਆ ਵਿਚ ਸੈਰ-ਸਪਾਟੇ ਲਈ ਆਉਂਦੇ ਹਨ ਅਤੇ ਬਾਅਦ ਵਿਚ ਆਪਣੇ ਟੂਰਿਸਟ ਵੀਜ਼ਾ ਨੂੰ ਸਟੱਡੀ ਵੀਜ਼ਾ ਵਿਚ ਬਦਲ ਲੈਂਦੇ ਹਨ।

ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣਾ ਨਹੀਂ ਹੋਵੇਗਾ ਅਸਾਨ, ਸਰਕਾਰ ਕਰਨ ਜਾ ਰਹੀ ਹੈ ਇਹ ਨਵੇਂ ਬਦਲਾਅ

ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

Follow Us On

ਆਸਟ੍ਰੇਲੀਆ ਦੀ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ ‘ਵੀਜ਼ਾ ਹਾਪਿੰਗ’ ਕਰਨਾ ਹੋਰ ਵੀ ਮੁਸ਼ਕਿਲ ਬਣਾ ਰਹੀ ਹੈ। ਆਸਟ੍ਰੇਲੀਆ ਵਿੱਚ ਸਟੂਡੈਂਟ ਵੀਜ਼ਾ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। 1 ਜੁਲਾਈ ਤੋਂ ਐਜੂਕੇਸ਼ਨ ਵੀਜ਼ਾ ਨੀਤੀ ਵਿੱਚ ਭਾਰੀ ਸਖ਼ਤੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਟੀ-ਵੀਜ਼ਾ ‘ਤੇ ਰਹਿਣ ਵਾਲਿਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਇੰਡੀਅਨ ਮੂਲ ਦੇ ਨਾਗਰਿਕਾਂ ਖਾਸ ਕਰਕੇ ਪੰਜਾਬੀ ਨੌਜਵਾਨਾਂ ‘ਤੇ ਪੈ ਰਿਹਾ ਹੈ।

ਲੋਕ ਸੈਰ-ਸਪਾਟੇ ਲਈ ਆਸਟ੍ਰੇਲੀਆ ਆਉਂਦੇ ਹਨ ਅਤੇ ਬਾਅਦ ਵਿਚ ਆਪਣੇ ਟੂਰਿਸਟ ਵੀਜ਼ਾ ਨੂੰ ਸਟੱਡੀ ਵੀਜ਼ਾ ਵਿਚ ਬਦਲ ਲੈਂਦੇ ਹਨ। ਉਥੋਂ ਦੇ ਛੋਟੇ-ਛੋਟੇ ਕਾਲਜਾਂ ਵਿਚ ਦਾਖ਼ਲਾ ਲੈ ਕੇ, ਉਥੇ ਵਰਕ ਵੀਜ਼ਾ ਹਾਸਲ ਕਰਨ ਵਿਚ ਸਫਲ ਹੋ ਜਾਂਦੇ ਹਨ। ਜਿਸ ਕਾਰਨ ਉਹਨਾਂ ਨੂੰ ਉੱਥੇ ਇੱਕ ਅਸਥਾਈ ਵੀਜ਼ਾ ਮਿਲ ਜਾਂਦਾ ਹੈ ਜਿਸ ਨੂੰ ਟੀ-ਵੀਜ਼ਾ ਕਿਹਾ ਜਾਂਦਾ ਹੈ।

ਆਸਾਨ ਨਹੀਂ ਸਟੱਡੀ ਵੀਜ਼ਾ

ਜਾਣਕਾਰੀ ਅਨੁਸਾਰ 2022-23 ਵਿੱਚ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 30 ਹਜ਼ਾਰ ਤੋਂ ਵਧ ਕੇ ਡੇਢ ਲੱਖ ਦੇ ਕਰੀਬ ਹੋ ਗਈ ਹੈ। ਅਸਲ ਵਿੱਚ, ਆਸਟ੍ਰੇਲੀਆ ਵਿੱਚ ਕਾਲਜ ਅਤੇ ਯੂਨੀਵਰਸਿਟੀ ਵਿੱਚ ਸਟੱਡੀ ਵੀਜ਼ਾ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਆਈਲੈਟਸ ਵਿੱਚ ਚੰਗੇ ਸਕੋਰ ਦੇ ਨਾਲ, ਵੀਜ਼ਾ ਅਧਿਕਾਰੀ ਪਰਿਵਾਰਕ ਆਮਦਨ ਅਤੇ ਹੋਰ ਮਾਪਦੰਡਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਜਿਸ ਦਾ ਨਤੀਜਾ ਇਹ ਹੈ ਕਿ ਸਟੂਡੈਂਟਸ ਨੂੰ ਸਟੱਡੀ ਵੀਜ਼ਾ ਨਹੀਂ ਮਿਲ ਰਿਹਾ। ਇਸ ਦੇ ਲਈ ਉਹ ਪਹਿਲਾਂ ਟੂਰਿਸਟ ਵੀਜ਼ਾ ਲਗਵਾਉਂਦਾ ਸੀ ਅਤੇ ਉਥੇ ਜਾ ਕੇ ਇਸ ਨੂੰ ਸਟੱਡੀ ਵੀਜ਼ੇ ਵਿਚ ਬਦਲ ਲੈਂਦਾ ਸੀ।ਪਰ ਹੁਣ ਉਸ ਉੱਪਰ ਵੀ ਸਰਕਾਰ ਆਪਣੀ ਸਖ਼ਤਾਈ ਕਰਨ ਜਾ ਰਹੀ ਹੈ। ਆਸਟ੍ਰੇਲੀਆ ਵਿਚ ਪੜ੍ਹਨ ਲਈ ਆਉਣ ਵਾਲੇ ਲੋਕਾਂ ਲਈ ਨਿਯਮਾਂ ਨੂੰ ਹੋਰ ਸਖ਼ਤ ਕਰਕੇ ਮਾਈਗ੍ਰੇਸ਼ਨ ਦੇ ਪੱਧਰ ਨੂੰ ਘਟਾਉਣ ਲਈ ਕਈ ਬਦਲਾਅ ਕੀਤੇ ਗਏ ਸਨ ਪਰ 1 ਜੁਲਾਈ ਤੋਂ ਸਰਕਾਰ ਦੋ ਰੂਟ ਬੰਦ ਕਰ ਦੇਵੇਗੀ ਜਿਨ੍ਹਾਂ ਰਾਹੀਂ ਵਿਜ਼ਟਰ ਵੀਜ਼ਾ ਅਤੇ ਅਸਥਾਈ ਵੀਜ਼ਾ ਧਾਰਕਾਂ ਨੂੰ ਨਹੀਂ ਦਿੱਤਾ ਜਾਵੇਗਾ।

ਜੇਕਰ ਅੰਕੜਿਆ ਤੇ ਨਜ਼ਰ ਮਾਰੀ ਜਾਵੇ 1 ਜੁਲਾਈ, 2023 ਤੋਂ ਮਈ 2024 ਦੇ ਅੰਤ ਤੱਕ ਕਰੀਬ 36 ਕੁ ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੇ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਦੀ ਧਰਤੀ ‘ਤੇ ਪੈਰ ਰੱਖਿਆ ਅਤੇ ਬਾਅਦ ‘ਚ ਉਥੋਂ ਦੇ ਕਿਸੇ ਛੋਟੇ ਜਿਹੇ ਕਾਲਜ ‘ਚ ਦਾਖਲਾ ਲੈ ਕੇ ਸਟੱਡੀ ਵੀਜ਼ਾ ਲਗਵਾ ਲਿਆ। ਆਸਟ੍ਰੇਲੀਆ ਵਿੱਚ ਕਰੀਬ ਡੇਢ ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸਥਾਈ ਪੀਆਰ ਨਹੀਂ ਮਿਲੀ ਹੈ।

ਵੀਜ਼ਾ ਨਾਲ ਸਬੰਧਿਤ ਮਾਮਲਿਆਂ ਤੇ ਧਿਆਨ ਰੱਖਣ ਵਾਲੇ ਜਾਣਕਾਰਾਂ ਦਾ ਕਹਿਣ ਹੈ ਕਿ ਆਸਟ੍ਰੇਲੀਆ ਵੀਜ਼ਾ ਪ੍ਰਣਾਲੀ ਨੂੰ ਸਖ਼ਤ ਕਰ ਰਿਹਾ ਹੈ। ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਵਿਜ਼ਟਰ ਵੀਜ਼ੇ ਦਾ ਲਾਭ ਉਠਾਉਂਦੇ ਸਨ ਅਤੇ ਉਥੇ ਪਹੁੰਚ ਕੇ ਵੀਜ਼ਾ ਬਦਲ ਲੈਂਦੇ ਸਨ, ਜਿਸ ਕਾਰਨ ਉਥੋਂ ਦਾ ਸਿਸਟਮ ਵਿਗੜ ਰਿਹਾ ਸੀ ਅਤੇ ਅਜਿਹੇ ਨੌਜਵਾਨ ਉਥੇ ਪਹੁੰਚ ਰਹੇ ਸਨ, ਜਿਨ੍ਹਾਂ ਕੋਲ ਹੁਨਰ ਅਤੇ ਸਿੱਖਿਆ ਨਹੀਂ ਹੁੰਦੀ। ਹੁਣ ਅਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਸਟੂਡੈਂਟ ਵੀਜ਼ਾ ਲੈਣਾ ਲਾਜ਼ਮੀ ਹੋ ਜਾਵੇਗਾ।

Exit mobile version