ਆਸਟ੍ਰੇਲੀਆ ‘ਚ ਸਿੱਖ ਰੇਸਤਰਾਂ ਮਾਲਕ ‘ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-‘ਗੋ ਹੋਮ ਇੰਡੀਅਨ’

Updated On: 

17 Nov 2023 14:30 PM

ਆਸਟ੍ਰੇਲੀਆ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਜਰਨੈਲ ਸਿੰਘ 'ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ 'ਘਰ ਪਰਤਣ' ਲਈ ਕਿਹਾ ਗਿਆ ਹੈ। ਆਸਟ੍ਰੇਲੀਆ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਕਈ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋਏ ਹਨ ਅਤੇ ਅਜਿਹੀਆਂ ਖਬਰਾਂ ਲਗਾਤਾਰ ਸੁਣਨ ਨੂੰ ਮਿਲਦੀਆਂ ਹਨ। ਦੱਸ ਦਈਏ ਕਿ ਉਹ 15 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹੇ ਹਨ।

ਆਸਟ੍ਰੇਲੀਆ ਚ ਸਿੱਖ ਰੇਸਤਰਾਂ ਮਾਲਕ ਤੇ ਨਸਲੀ ਹਮਲਾ, ਚਿੱਠੀ ਲਿਖ ਕਿਹਾ-ਗੋ ਹੋਮ ਇੰਡੀਅਨ

(Photo Credit: Twitter-@hskalka)

Follow Us On

ਆਸਟ੍ਰੇਲੀਆ ‘ਚ ਰਹਿਣ ਵਾਲੇ ਇੱਕ ਸਿੱਖ ਵਿਅਕਤੀ ਜਰਨੈਲ ਸਿੰਘ ‘ਤੇ ਨਸਲੀ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਆਸਟ੍ਰੇਲੀਆ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਬੀਤੇ 2 ਮਹੀਨਿਆਂ ਵਿੱਚ ਉਨ੍ਹਾਂ ਨੂੰ ਕਈ ਵਾਰ ਨਸਲੀ ਨਿਸ਼ਾਨਾ ਬਣਾਇਆ ਗਿਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਵਾਰ-ਵਾਰ ‘ਘਰ ਪਰਤਣ’ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦੀ ਕਾਰ ‘ਤੇ ਕੁੱਤਿਆਂ ਦੀ ਗੰਦਗੀ ਵੀ ਸੁੱਟੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਾਮਲੇ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਨੇ ਬਹੁਤ ਦਿਲਚਸਪੀ ਨਹੀਂ ਦਿਖਾਈ। ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਕਈ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋਏ ਹਨ ਅਤੇ ਅਜਿਹੀਆਂ ਖਬਰਾਂ ਲਗਾਤਾਰ ਸੁਣਨ ਨੂੰ ਮਿਲਦੀਆਂ ਹਨ।

ਪੀੜਤਾਂ ਨੂੰ ਮਾਨਸਿਕ ਤਣਾਅ ਦਾ ਕਰਨਾ ਪੈ ਰਿਹਾ ਸਾਹਮਣਾ

‘ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ’ ਦੀ ਖ਼ਬਰ ਮੁਤਾਬਕ ਤਸਮਾਨੀਆ ਦੇ ਹੋਬਾਰਟ ‘ਚ ਇੱਕ ਰੈਸਟੋਰੈਂਟ ਚਲਾਉਣ ਵਾਲੇ ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ 2-3 ਮਹੀਨਿਆਂ ਤੋਂ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੰਘ ਨੇ ਖਬਰਾਂ ‘ਚ ਕਿਹਾ, ‘ਮੇਰੇ ਨਾਲ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ ਹੁਣ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਅਜਿਹਾ ਹੋ ਰਿਹਾ ਹੈ। ਜਦੋਂ ਤੁਹਾਡੇ ਘਰ ਦੀ ਗੱਲ ਆਉਂਦੀ ਹੈ ਅਤੇ ਖਾਸ ਕਰਕੇ ਜਦੋਂ ਤੁਹਾਨੂੰ ਨਾਮ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ, ਇਹ ਇੱਕ ਬਹੁਤ ਵੱਡਾ ਮਾਨਸਿਕ ਤਣਾਅ ਬਣ ਜਾਂਦਾ ਹੈ।

ਕਾਰ ‘ਤੇ ਸੁੱਟੀ ਕੁੱਤੇ ਦੀ ਗੰਦਗੀ

ਜਰਨੈਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੇ ਬਾਹਰ, ਉਨ੍ਹਾਂ ਦੀ ਕਾਰ ਦੇ ਦਰਵਾਜ਼ੇ ਦੇ ਹੈਂਡਲ ‘ਤੇ ਲਗਾਤਾਰ 4-5 ਦਿਨ ਕੁੱਤਿਆਂ ਦੀ ਮਲ ਪਾ ਦਿੱਤੀ ਗਈ। ਜਰਨੈਲ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਪਰ ਬਿਨਾਂ ਵੀਡੀਓ ਸਬੂਤਾਂ ਦੇ ਪੁਲਿਸ ਨੇ ਇਹ ਪਤਾ ਲਗਾਉਣ ‘ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਕਿ ਕੌਣ ਜ਼ਿੰਮੇਵਾਰ ਹੈ। ਸਿੰਘ ਨੇ ਕਿਹਾ ਕਿ ਕਰੀਬ 15 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹੇ ਹਨ, ਜਿਨ੍ਹਾਂ ਵਿਚੋਂ 10 ਸਾਲ ਤਸਮਾਨੀਆ ਵਿੱਚ ਗੁਜ਼ਾਰੇ ਹਨ। ਤਸਮਾਨੀਆ ਪੁਲਿਸ ਕਮਾਂਡਰ ਜੇਸਨ ਐਲਮਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾਵਾਂ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

DSGMC ਵੱਲੋਂ ਘਟਨਾ ਦੀ ਨਿਖੇਧੀ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਸਟ੍ਰੇਲੀਆ ਵਿੱਚ ਹੋਏ ਜਰਨੈਲ ਸਿੰਘ ਦੇ ਹਮਲੇ ਦੀ ਕੜੀ ਨਿੰਦਾ ਕੀਤੀ ਹੈ।

Exit mobile version