ਕੈਨੇਡਾ ਤੋਂ ਆਈ ਇੱਕ ਹੋਰ ਦੁਖਦਾਈ ਖ਼ਬਰ, ਬਰਨਾਲਾ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ | NRI Canada the death of a Punjabi man from Barnala in a road accident Punjabi news - TV9 Punjabi

ਕੈਨੇਡਾ ਤੋਂ ਆਈ ਇੱਕ ਹੋਰ ਦੁਖਦਾਈ ਖ਼ਬਰ, ਬਰਨਾਲਾ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Updated On: 

15 Mar 2024 15:27 PM

ਸੁਖਚੈਨ ਚੰਗੀ ਜਿੰਦਗੀ ਜਿਊਣ ਲਈ ਉੱਥੇ ਖੂਬ ਮੇਹਨਤ ਕਰ ਰਿਹਾ ਸੀ। ਪਰ ਅਚਾਨਕ ਵਾਪਰੇ ਹਾਦਸੇ ਨੇ ਉਸਦੇ ਸਾਰੇ ਸੁਪਨ ਚੂਰ-ਚੂਰ ਕਰ ਦਿੱਤੇ। ਜਾਣਕਾਰੀ ਮੁਤਾਬਕ, ਜਦੋਂ ਉਹ ਆਪਣੀ ਕਾਰ ਵਿੱਚ ਕੈਲੋਨਾ ਤੋਂ ਸਰੀ ਸ਼ਹਿਰ ਵੱਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਉਸਦੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਕੈਨੇਡਾ ਤੋਂ ਆਈ ਇੱਕ ਹੋਰ ਦੁਖਦਾਈ ਖ਼ਬਰ, ਬਰਨਾਲਾ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ

ਸੰਕੇਤਕ ਤਸਵੀਰ

Follow Us On

ਕੈਨੇਡਾ ਤੋਂ ਇੱਕ ਵਾਰ ਮੁੜ ਤੋਂ ਬੜੀ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਇੱਥੇ ਇਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਬਰਨਾਲਾ ਦੇ ਭਦੌੜ ਇਲਾਕੇ ਦੇ ਰਹਿਣ ਵਾਲੇ ਸੁਖਚੈਨ ਸਿੰਘ ਵਜੋਂ ਹੋਈ ਹੈ। ਸੁਖਚੈਨ 3 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ‘ਤੇ ਉੱਥੇ ਰਹਿ ਰਿਹਾ ਸੀ।

ਸੁਖਚੈਨ ਚੰਗੀ ਜਿੰਦਗੀ ਜਿਊਣ ਲਈ ਉੱਥੇ ਖੂਬ ਮੇਹਨਤ ਕਰ ਰਿਹਾ ਸੀ। ਪਰ ਅਚਾਨਕ ਵਾਪਰੇ ਹਾਦਸੇ ਨੇ ਉਸਦੇ ਸਾਰੇ ਸੁਪਨ ਚੂਰ-ਚੂਰ ਕਰ ਦਿੱਤੇ। ਜਾਣਕਾਰੀ ਮੁਤਾਬਕ, ਜਦੋਂ ਉਹ ਆਪਣੀ ਕਾਰ ਵਿੱਚ ਕੈਲੋਨਾ ਤੋਂ ਸਰੀ ਸ਼ਹਿਰ ਵੱਲ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਉਸਦੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਹ ਦੁਖਦਾਈ ਖਬਰ ਜਦੋਂ ਬਰਨਾਲਾ ਉਸਦੇ ਘਰ ਪਹੁੰਚੀ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਉਹ ਆਪਣੇ ਪਿੱਛੇ ਇੱਕ ਭਰਾ, ਦੋ ਭੈਣਾਂ ਅਤੇ ਮਾਤਾ-ਪਿਤਾ ਛੱਡ ਗਿਆ ਹੈ।

ਪਰਿਵਾਰ ਹੁਣ ਸੁਖਚੈਣ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਦਾ ਚੇਹਰਾ ਵੇਖ ਸਕਣ ਅਤੇ ਉਸਨੂੰ ਅੰਤਿਮ ਵਿਦਾਈ ਦੇ ਸਕਣ।

Exit mobile version