ਦੁਬਈ ਜੇਲ੍ਹ 'ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ ਛਡਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ | Mullanwala Punjabi Youngsters prisoned in dubai due to agents scam members asked foreign ministry help Punjabi news - TV9 Punjabi

ਦੁਬਈ ਜੇਲ੍ਹ ‘ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ ਛਡਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ

Updated On: 

05 Apr 2024 12:59 PM

ਦੁਬਈ ਜੇਲ੍ਹ ਵਿੱਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਅਤੇ ਵਾਸੀ ਮੁਲਾਂਵਾਲ ਵੱਲੋਂ ਦੱਸਿਆ ਗਿਆ ਕਿ ਉਸ ਦਾ ਪੁੱਤਰ ਅਮਰੀਕ ਸਿੰਘ (37) ਵਿਦੇਸ਼ ਜਾਣ ਲਈ ਟ੍ਰੈਵਲ ਏਜੰਟ ਸੁਖਦੇਵ ਸਿੰਘ ਬਸੋਆ ਅਤੇ ਬਲਕਾਰ ਸਿੰਘ ਬੇਗੋਵਾਲ ਕੋਲ ਗਿਆ, ਜੋ ਉਸ ਨੂੰ ਸਪੇਲ ਭੇਜ ਰਹੇ ਸਨ।

ਦੁਬਈ ਜੇਲ੍ਹ ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ ਛਡਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ

ਦੁਬਈ ਜੇਲ੍ਹ 'ਚ ਫਸਿਆ ਪੰਜਾਬੀ ਨੌਜਵਾਨ, ਪਰਿਵਾਰ ਨੇ ਛਡਾਉਣ ਲਈ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ

Follow Us On

ਪੰਜਾਬ ਤੋਂ ਅਕਸਰ ਅਜਿਹੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ‘ਚ ਵਿਦੇਸ਼ਾਂ ਪੰਜਾਬੀ ਨੌਜਵਾਨ ਰੋਜ਼ਗਾਰ ਦੀ ਭਾਲ ‘ਚ ਜਾਂਦੇ ਹਨ ਪਰ ਉਨ੍ਹਾਂ ਨੂੰ ਵਿਦੇਸ਼ ਜਾ ਕੇ ਧੋਖਾ ਮਿਲਦਾ ਹੈ ਅਤੇ ਉਹ ਕਈ ਵਾਰ ਅਜਿਹੇ ਧੋਖਿਆਂ ਦੇ ਜ਼ਾ ਕਰਕੇ ਵਿਦੇਸ਼ੀ ਜੇਲ੍ਹਾਂ ‘ਚ ਫਸ ਜਾਂਦੇ ਹਨ। ਅਜਿਹਾ ਹੀ ਮਾਮਲਾ ਪਿੰਡ ਮੁੱਲਾਂਵਾਲ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ ਨੌਜਵਾਨ ਅਮਰੀਕ ਸਿੰਘ ਦੁਬਈ ਦੀ ਜੇਲ੍ਹ ‘ਚ ਫਸ ਗਿਆ ਹੈ ਅਤੇ ਉਸ ਦੀ ਰਿਹਾਈ ਲਈ ਹੁਣ ਪਰਿਵਾਰ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ।

ਦੁਬਈ ਜੇਲ੍ਹ ਵਿੱਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਅਤੇ ਵਾਸੀ ਮੁਲਾਂਵਾਲ ਵੱਲੋਂ ਦੱਸਿਆ ਗਿਆ ਕਿ ਉਸ ਦਾ ਪੁੱਤਰ ਅਮਰੀਕ ਸਿੰਘ (37) ਵਿਦੇਸ਼ ਜਾਣ ਲਈ ਟ੍ਰੈਵਲ ਏਜੰਟ ਸੁਖਦੇਵ ਸਿੰਘ ਬਸੋਆ ਅਤੇ ਬਲਕਾਰ ਸਿੰਘ ਬੇਗੋਵਾਲ ਕੋਲ ਗਿਆ, ਜੋ ਉਸ ਨੂੰ ਸਪੇਲ ਭੇਜ ਰਹੇ ਸਨ। 1 ਜਨਵਰੀ ਨੂੰ ਅਮਰੀਕ ਸਿੰਘ ਨੂੰ ਦੁਬਈ ਲਈ ਰਵਾਨਾ ਕੀਤਾ ਗਿਆ। ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁਬਈ ਜਾ ਕੇ ਅਮਰੀਕ ਸਿੰਘ ਦਾ ਸਪੇਨ ਦੇਸ਼ ਲਈ ਵੀਜ਼ਾ ਫਿਰ ਲਗਵਾ ਦਿੱਤਾ ਜਾਵੇਗਾ।

ਟ੍ਰੈਵਲ ਏਜੰਟਾਂ ਨੇ ਦੁਬਈ ਜਾ ਕੇ ਉਸ ਦੇ ਪਾਸਪੋਰਟ ਉੱਤੇ ਝੂਠਾ ਵੀਜ਼ਾ ਲਗਵਾ ਦਿੱਤਾ। ਇਸ ਦੌਰਾਨ ਦੁਬਈ ਪੁਲਿਸ ਵੱਲੋਂ 12 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਝੂਠੇ ਵੀਜੇ ਸਬੰਧੀ ਕੇਸ ਦਰਜ ਕਰ ਕੇ ਉਸ ਨੂੰ ਹਮੀਰ ਜੇਲ੍ਹ ਵਿੱਚ ਭੇਜ ਦਿੱਤਾ ਹੈ। ਅਮਰੀਕ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਸਪੋਰਟ ਉੱਤੇ ਲੱਗੇ ਝੂਠੇ ਵੀਜੇ ਬਾਰੇ ਕੁੱਝ ਵੀ ਪਤਾ ਨਹੀਂ ਸੀ। ਇਸ ਕਾਰਨ ਉਹ ਇਸ ਮਾਮਲੇ ਵਿੱਚ ਪੂਰੀ ਤਰਾਂ ਨਿਰਦੋਸ਼ ਹੈ ਅਤੇ ਅਸਲ ਦੋਸ਼ ਟ੍ਰੈਵਲ ਏਜੰਟਾਂ ਦਾ ਹੈ।

ਅਮਰੀਕ ਸਿੰਘ ਦੀ ਮਾਤਾ ਜੋਗਿੰਦਰ ਕੌਰ, ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਗੁਰਸ਼ਰਨਜੀਤ ਸਿੰਘ ਤੇ ਜਸਨਪ੍ਰੀਤ ਸਿੰਘ ਬਹੁਤ ਸਦਮੇ ਵਿੱਚ ਹਨ। ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਦੁਬਈ ਅੰਬੈਸੀ ਨਾਲ ਰਾਬਤਾ ਕਰ ਕੇ ਅਮਰੀਕ ਸਿੰਘ ਨੂੰ ਝੂਠੇ ਕੇਸ਼ ਤੋਂ ਬਚਾ ਕੇ ਵਾਪਸਘਰਲਿਆਂਦਾਜਾਵੇ।

Exit mobile version