ਪੰਜਾਬ ਤੋਂ ਕੈਨੇਡਾ ਜਾ ਪਤੀ ਨੇ ਪਤਨੀ ਦਾ ਕੀਤਾ ਕਤਲ, ਮਾਂ ਨੂੰ ਵੀਡੀਓ ਬਣਾ ਕੇ ਭੇਜੀ | ludhiana killer husband murdered wife in canada video send to mother in india know full detail in punjabi Punjabi news - TV9 Punjabi

ਪੰਜਾਬ ਤੋਂ ਕੈਨੇਡਾ ਜਾ ਪਤੀ ਨੇ ਪਤਨੀ ਦਾ ਕੀਤਾ ਕਤਲ, ਮਾਂ ਨੂੰ ਵੀਡੀਓ ਬਣਾ ਕੇ ਭੇਜੀ

Updated On: 

18 Mar 2024 19:18 PM

ਹਿੰਮਤ ਸਿੰਘ ਨੇ ਦੱਸਿਆ ਕਿ ਉਹ 4 ਧੀਆਂ ਦਾ ਪਿਤਾ ਹੈ ਇਸ ਕਾਰਨ ਉਸ ਦੀ ਧੀ ਬਲਵਿੰਦਰ ਕੌਰ ਦੇ ਸਹੁਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਈ ਸੀ। ਜੇਕਰ ਕਾਰਵਾਈ ਕਰਵਾਈ ਜਾਂਦੀ ਤਾਂ ਉਸ ਦੀਆਂ ਬਾਕੀ ਧੀਆਂ ਦੀ ਜਾਨ ਦਾਅ 'ਤੇ ਲੱਗ ਜਾਣੀ ਸੀ। ਉਸ ਨੇ ਦੱਸਿਆ ਕਿ ਬੇਟੀ ਦੇ 2 ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ।

ਪੰਜਾਬ ਤੋਂ ਕੈਨੇਡਾ ਜਾ ਪਤੀ ਨੇ ਪਤਨੀ ਦਾ ਕੀਤਾ ਕਤਲ, ਮਾਂ ਨੂੰ ਵੀਡੀਓ ਬਣਾ ਕੇ ਭੇਜੀ

ਸੰਕੇਤਕ ਤਸਵੀਰ

Follow Us On

Ludhiana Murder Case: ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਦਾ ਕੈਨੇਡਾ ‘ਚ ਉਸ ਦੇ ਪਤੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਇਸ ਵਿਅਕਤੀ ਨੇ ਪੂਰੀ ਵਾਰਦਾਤ ਦਾ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਦਿੱਤੀ। ਮੁਲਜ਼ਮ 5 ਦਿਨ ਪਹਿਲਾਂ ਹੀ ਆਪਣੀ ਧੀ ਨੂੰ ਮਿਲਣ ਕੈਨੇਡਾ ਗਿਆ ਸੀ। ਵਾਰਦਾਤ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਵਜੋਂ ਹੋਈ ਹੈ ਜੋ ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ ਹੈ।

ਮ੍ਰਿਤਕਾ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ ਦਾ ਵਿਆਹ ਜਗਪ੍ਰੀਤ ਸਿੰਘ ਨਾਲ ਸਾਲ 2000 ਵਿੱਚ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਗਿਆ ਸੀ। ਹਿੰਮਤ ਸਿੰਘ ਨੇ ਦੱਸਿਆ ਕਿ ਉਹ 4 ਧੀਆਂ ਦਾ ਪਿਤਾ ਹੈ ਇਸ ਕਾਰਨ ਉਸ ਦੀ ਧੀ ਬਲਵਿੰਦਰ ਕੌਰ ਦੇ ਸਹੁਰਿਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਵਾਈ ਸੀ। ਜੇਕਰ ਕਾਰਵਾਈ ਕਰਵਾਈ ਜਾਂਦੀ ਤਾਂ ਉਸ ਦੀਆਂ ਬਾਕੀ ਧੀਆਂ ਦੀ ਜਾਨ ਦਾਅ ‘ਤੇ ਲੱਗ ਜਾਣੀ ਸੀ। ਉਸ ਨੇ ਦੱਸਿਆ ਕਿ ਬੇਟੀ ਦੇ 2 ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ।

ਧੀ ਨੇ ਪਿਤਾ ਨੂੰ ਕੈਨੇਡਾ ਸੀ ਬੁਲਾਇਆ

ਹਿੰਮਤ ਸਿੰਘ ਨੇ ਵਾਰਦਾਤ ਦੇ ਸਬੰਧ ਚ ਜਾਣਕਾਰੀ ਦਿੱਤੀ ਹੈ ਕਿ ਸਾਲ 2020 ‘ਚ ਬਲਵਿੰਦਰ ਕੌਰ ਨੇ ਆਈਲੈਟਸ ਕਰਵਾਉਣ ਤੋਂ ਬਾਅਦ ਆਪਣੀ ਬੇਟੀ ਹਰਨੂਰਪ੍ਰੀਤ ਕੌਰ ਨੂੰ ਕੈਨੇਡਾ ਭੇਜ ਦਿੱਤਾ ਸੀ। ਜਨਵਰੀ 2022 ‘ਚ ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਇਸ ਦੌਰਾਨ ਜਵਾਈ ਜਗਪ੍ਰੀਤ ਸਿੰਘ ਵਾਰ-ਵਾਰ ਬਲਵਿੰਦਰ ਨੂੰ ਫੋਨ ਕਰਦਾ ਸੀ। ਨਾਲ ਹੀ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕਰਦਾ ਸੀ। ਉਸ ਦੀ ਜ਼ਿੱਦ ਕਾਰਨ ਉਸ ਦੀ ਧੀ ਹਰਨੂਰਪ੍ਰੀਤ ਨੇ 11 ਮਾਰਚ 2024 ਨੂੰ ਆਪਣੇ ਪਿਤਾ ਨੂੰ ਕੈਨੇਡਾ ਬੁਲਾ ਲਿਆ।

ਜਾਣਕਾਰੀ ਮੁਤਾਬਕ ਕੈਨੇਡਾ ਪਹੁੰਚਣ ਦੇ 5 ਦਿਨ ਬਾਅਦ ਹੀ ਜਗਪ੍ਰੀਤ ਸਿੰਘ ਨੇ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਦੌਰਾਨ ਜਗਪ੍ਰੀਤ ਨੇ ਇੱਕ ਵੀਡੀਓ ਵੀ ਬਣਾ ਕੇ ਲੁਧਿਆਣਾ ‘ਚ ਆਪਣੀ ਮਾਂ ਨੂੰ ਵੀ ਭੇਜੀ ਸੀ। ਜਦੋਂ ਉਸ ਦੇ ਲੜਕੇ ਗੁਰਨੂਰ ਸਿੰਘ ਨੇ ਇਹ ਵੀਡੀਓ ਦੇਖੀ ਤਾਂ ਉਸ ਨੇ ਪਰਿਵਾਰ ਨੂੰ ਆਪਣੀ ਮਾਂ ਦੇ ਕਤਲ ਦੀ ਸੂਚਨਾ ਦਿੱਤੀ।

Exit mobile version