ਕੁਵੈਤ ਅੱਗ ਕਾਂਡ 'ਚ ਪੰਜਾਬੀ ਦੀ ਮੌਤ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ | Kuwait building fire hoshiarpur himmat rai death after burn know full detail in punjabi Punjabi news - TV9 Punjabi

ਕੁਵੈਤ ਅੱਗ ਕਾਂਡ ‘ਚ ਪੰਜਾਬੀ ਦੀ ਮੌਤ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

Published: 

14 Jun 2024 13:39 PM

Kuwait Building Fire: ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਸਿਰਫ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ ਉਨਾਂ ਨੂੰ ਹਿੰਮਤ ਰਾਏ ਦੀ ਮ੍ਰਿਤਕ ਦੇ ਭਾਰਤ ਆਉਣ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਹਨਾਂ ਮੰਗ ਕੀਤੀ ਹੈ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ

ਕੁਵੈਤ ਅੱਗ ਕਾਂਡ ਚ ਪੰਜਾਬੀ ਦੀ ਮੌਤ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਕੁਵੈਤ ਅੱਗ ਕਾਂਡ 'ਚ ਪੰਜਾਬੀ ਦੀ ਮੌਤ

Follow Us On

Kuwait Building Fire: ਬੀਤੇ ਦਿਨੀਂ ਕੁਵੈਤ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਪੰਜਾਬੀਆਂ ‘ਚ ਹੁਸ਼ਿਆਰਪੁਰ ਦੇ ਪਿੰਡ ਕਕੋ ਦੇ ਰਹਿਣ ਵਾਲੇ 63 ਸਾਲਾ ਹਿੰਮਤ ਰਾਏ ਦੀ ਮੌਤ ਹੋ ਜਾਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਹਿੰਮਤ ਰਾਏ ਦੀ ਮੌਤ ਵਾਲੀ ਖਬਰ ਪਰਿਵਾਰ ਨੇ ਸੁਣੀ ਤਾਂ ਪਰਿਵਾਰ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ ਹੈ। ਸੂਚਨਾ ਮਿਲਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਸ ਨੂੰ ਦੇਖਿਆ ਨਹੀਂ ਜਾ ਰਿਹਾ।

ਮ੍ਰਿਤਕ ਦੀ ਪਤਨੀ ਅਤੇ ਜਵਾਈ ਨੇ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਹਿੰਮਤ ਰਾਏ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਨੇ ਬੇਟਾ ਹਾਲੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਤੇ ਧੀਆਂ ਵਿਆਹੀਆਂ ਹੋਈਆਂ ਹਨ।

ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਸਿਰਫ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਬੀਤੇ ਕੱਲ ਉਨਾਂ ਨੂੰ ਹਿੰਮਤ ਰਾਏ ਦੀ ਮ੍ਰਿਤਕ ਦੇ ਭਾਰਤ ਆਉਣ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਹਨਾਂ ਮੰਗ ਕੀਤੀ ਹੈ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਸ ਦੇ ਬੇਟੇ ਅਰਸ਼ਦੀਪ ਦਾ ਭਵਿੱਖ ਧੁੰਦਲਾ ਨਾ ਹੋਵੇ ਉਸ ਲਈ ਸਰਕਾਰ ਉਸ ਦੀ ਬਾਂਹ ਜਰੂਰ ਫੜੇ। ਪਰਿਵਾਰ ਦੀ ਮੰਗ ਹੈ ਕਿ ਉਸ ਦੀ ਆਰਥਿਕ ਮਦਦ ਜਰੂਰ ਕੀਤੀ ਜਾਵੇ।

ਇਹ ਵੀ ਪੜ੍ਹੋ: ਪੰਜਾਬ ਦੇ ਤਿੰਨ ਮਹਿਲਾ ਕੈਡਿਟ ਏਅਰ ਫੋਰਸ ਅਕੈਡਮੀ ਵਿੱਚ ਸਿਲੈਕਟ, ਮਾਈ ਭਾਗੋ ਆਰਮਡ ਫੋਰਸੇਜ਼ ਦੀਆਂ ਸਨ ਵਿਦਿਆਰਥਣਾਂ

ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਵਿਦੇਸ਼ ਤੋਂ ਗੋਰੇ ਪੰਜਾਬ ਕੰਮ ਕਾਰੋਬਾਰ ਲਈ ਆਇਆ ਕਰਨਗੇ। ਗੋਰੇ ਕਦੋਂ ਆਉਣਗੇ ਇਹ ਤਾਂ ਪਤਾ ਨਹੀਂ ਪਰ ਵਿਦੇਸ਼ ਵਿੱਚ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਗਏ ਪੰਜਾਬੀਆਂ ਦੀਆਂ ਹਾਸਿਆਂ ਵਿੱਚ ਜਾਂਦੀਆਂ ਜਾਨਾਂ ਤੋਂ ਬਾਅਦ ਲਾਸ਼ਾਂ ਪੰਜਾਬ ਜਰੂਰ ਪੁੱਜ ਰਹੀਆਂ ਹਨ।

Exit mobile version