ਜਲੰਧਰ ਦੀ ਰਹਿਣ ਵਾਲੀਆਂ 2 ਭੈਣਾ 'ਤੇ ਅਮਰੀਕਾ 'ਚ ਹਮਲਾ, ਇੱਕ ਦੀ ਮੌਤ | jalandhar two sisters firing in America by know person one died know full detail in punjabi Punjabi news - TV9 Punjabi

ਜਲੰਧਰ ਦੀ ਰਹਿਣ ਵਾਲੀਆਂ 2 ਭੈਣਾ ‘ਤੇ ਅਮਰੀਕਾ ‘ਚ ਹਮਲਾ, ਇੱਕ ਦੀ ਮੌਤ

Updated On: 

15 Jun 2024 15:21 PM

Jalandhar two sisters: ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ 'ਚ ਮਰਨ ਵਾਲੀ ਕੁੜੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਇਸ ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ ਅਤੇ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਲੰਧਰ ਦੀ ਰਹਿਣ ਵਾਲੀਆਂ 2 ਭੈਣਾ ਤੇ ਅਮਰੀਕਾ ਚ ਹਮਲਾ, ਇੱਕ ਦੀ ਮੌਤ

ਜਲੰਧਰ ਦੀ ਰਹਿਣ ਵਾਲੀਆਂ 2 ਭੈਣਾ 'ਤੇ ਅਮਰੀਕਾ 'ਚ ਹਮਲਾ

Follow Us On

Jalandhar Two Sisters: ਅਮਰੀਕਾ ਦੇ ਨਿਊਜਰਸੀ ‘ਚ ਜਲੰਧਰ ਦੇ ਰਹਿਣ ਵਾਲੀਆਂ ਦੋ ਭੈਣਾਂ ‘ਤੇ ਨੌਜਵਾਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ‘ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਜਲੰਧਰ ਦੇ ਨਕੋਦਰ ਦਾ ਰਹਿਣ ਵਾਲਾ ਹੈ। ਜਿਨ੍ਹਾਂ ਕੁੜੀਆਂ ਤੇ ਹਮਲਾ ਕੀਤਾ ਗਿਆ ਹੈ ਉਹ ਚਚੇਰੀਆਂ ਭੈਣਾ ਸਨ।

ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ‘ਚ ਮਰਨ ਵਾਲੀ ਕੁੜੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਇਸ ਘਟਨਾ ਵਿੱਚ ਜਸਵੀਰ ਕੌਰ ਦੀ 20 ਸਾਲਾ ਭੈਣ ਜ਼ਖ਼ਮੀ ਹੋ ਗਈ ਅਤੇ ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਅਮਰੀਕਾ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਔਰਤ ਨੂੰ ਗੋਲੀ ਮਾਰਨ ਤੋਂ ਕੁਝ ਘੰਟੇ ਬਾਅਦ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਜਾਣਕਾਰੀ ਮਿਲੀ ਹੈ ਕਿ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਅਮਰੀਕਾ ‘ਚ ਟਰੱਕ ਚਲਾਉਂਦਾ ਹੈ। ਜਦੋਂ ਇਹ ਵਾਰਦਾਤ ਵਾਪਰੀ ਹੈ ਉਸ ਸਮੇਂ ਉਹ ਟਰੱਕ ਲੈ ਕੇ ਬਾਹਰ ਗਿਆ ਸੀ। ਵਾਰਦਾਤ ਤੋਂ ਬਾਅਦ ਦੋਵੇਂ ਜ਼ਖਮੀ ਭੈਣਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਸੀ।

ਪਹਿਲਾਂ ਤੋਂ ਜਾਣਦਾ ਸੀ ਮੁਲਜ਼ਮ

ਫੜ੍ਹੇ ਗਏ ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਜਲੰਧਰ ਵਿੱਚ ਇਕੱਠੇ ਟੋਫਲ ਕਰਦੇ ਸਨ। ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ‘ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਬੁੱਧਵਾਰ ਨੂੰ ਉਕਤ ਲੜਕੀ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਤੁਰੰਤ ਬਾਅਦ ਮੁਲਜ਼ਮ ਨੂੰ ਪੁਲਿਸ ਨੇ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ। ਜਿਸ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਸੀਸੀਟੀਵੀ ਵਿੱਚ ਅਮਰੀਕਾ ਪੁਲਿਸ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਂਦੀ ਨਜ਼ਰ ਆ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਤਲ ਦਾ ਹਥਿਆਰ ਵੀ ਬਰਾਮਦ ਕੀਤਾ ਹੈ।

Exit mobile version