ਗੁਰਦਾਸਪੁਰ ਦੇ ਨੌਜਵਾਨ ਦੀ ਰੋਮਾਨੀਆ ‘ਚ ਮੌਤ, ਰਾਤ ​​ਨੂੰ ਦਵਾਈ ਖਾ ਕੇ ਸੁੱਤਾ ਸਵੇਰੇ ਉਠਿਆ ਹੀ ਨਹੀਂ – Punjabi News

ਗੁਰਦਾਸਪੁਰ ਦੇ ਨੌਜਵਾਨ ਦੀ ਰੋਮਾਨੀਆ ‘ਚ ਮੌਤ, ਰਾਤ ​​ਨੂੰ ਦਵਾਈ ਖਾ ਕੇ ਸੁੱਤਾ ਸਵੇਰੇ ਉਠਿਆ ਹੀ ਨਹੀਂ

Updated On: 

19 Jun 2024 21:47 PM

ਮ੍ਰਿਤਕ ਗੁਰਬਾਜ਼ ਸਿੰਘ ਦੀ ਮਾਤਾ ਮਨਦੀਪ ਕੌਰ ਤੇ ਚਾਚਾ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਗੁਰਬਾਜ਼ ਸਿੰਘ ਰੋਜ਼ੀ ਰੋਟੀ ਦੀ ਤਲਾਸ਼ ਲਈ ਰੋਮਾਨੀਆ ਗਿਆ ਹੋਇਆ ਸੀ। ਉਥੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਬੇਟੇ ਦੇ ਰੂਮਮੇਟ ਹੀਰਾ ਸਿੰਘ ਦਾ ਫੋਨ ਆਇਆ ਕਿ ਗੁਰਬਾਜ਼ ਬਿਮਾਰ ਹੈ। ਫਿਰ ਅਗਲੇ ਦਿਨ ਉਨ੍ਹਾਂ ਨੂੰ ਫ਼ੋਨ ਆਇਆ ਕਿ ਗੁਰਬਾਜ਼ ਸਿੰਘ ਦੀ ਮੌਤ ਹੋ ਗਈ ਹੈ।

ਗੁਰਦਾਸਪੁਰ ਦੇ ਨੌਜਵਾਨ ਦੀ ਰੋਮਾਨੀਆ ਚ ਮੌਤ, ਰਾਤ ​​ਨੂੰ ਦਵਾਈ ਖਾ ਕੇ ਸੁੱਤਾ ਸਵੇਰੇ ਉਠਿਆ ਹੀ ਨਹੀਂ
Follow Us On

ਰੋਮਾਨੀਆ ਤੋਂ ਬੇਹੱਦ ਹੀ ਦੁੱਖਦਈ ਖ਼ਬਰ ਸਾਹਮਣੇ ਆ ਰਹੀ ਹੈ। ਰੋਮਾਨੀਆ ਵਿੱਚ ਗੁਰਦਾਸਪੁਰ ਦੇ ਪਿੰਡ ਸਰਫਕੋਟ ਦੇ 19 ਸਾਲਾ ਨੌਜਵਾਨ ਗੁਰਬਾਜ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਹ ਕੁਝ ਦਿਨ ਪਹਲਿਾਂ ਕੰਮ ਲਈ ਰੋਮਾਨੀਆ ਗਿਆ ਹੋਇਆ ਸੀ।

ਇਸ ਸਬੰਧੀ ਮ੍ਰਿਤਕ ਗੁਰਬਾਜ਼ ਸਿੰਘ ਦੀ ਮਾਤਾ ਮਨਦੀਪ ਕੌਰ ਤੇ ਚਾਚਾ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਗੁਰਬਾਜ਼ ਸਿੰਘ ਰੋਜ਼ੀ ਰੋਟੀ ਦੀ ਤਲਾਸ਼ ਲਈ ਰੋਮਾਨੀਆ ਗਿਆ ਹੋਇਆ ਸੀ। ਉਥੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਬੇਟੇ ਦੇ ਰੂਮਮੇਟ ਹੀਰਾ ਸਿੰਘ ਦਾ ਫੋਨ ਆਇਆ ਕਿ ਗੁਰਬਾਜ਼ ਬਿਮਾਰ ਹੈ। ਫਿਰ ਅਗਲੇ ਦਿਨ ਉਨ੍ਹਾਂ ਨੂੰ ਫ਼ੋਨ ਆਇਆ ਕਿ ਗੁਰਬਾਜ਼ ਸਿੰਘ ਦੀ ਮੌਤ ਹੋ ਗਈ ਹੈ।

ਰਾਤ ​​ਨੂੰ ਦਵਾਈ ਖਾ ਕੇ ਸੁੱਤਾ ਸਵੇਰੇ ਉਠਿਆ ਹੀ ਨਹੀਂ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ‘ਤੇ ਦੱਸਿਆ ਗਿਆ ਸੀ ਕਿ ਗੁਰਬਾਜ਼ ਸਿੰਘ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਰਾਤ ਨੂੰ ਦਵਾਈ ਦਿੱਤੀ ਗਈ ਸੀ ਪਰ ਅਗਲੀ ਸਵੇਰ ਉਹ ਨਹੀਂ ਉਠਿਆ। ਇਸ ਤੋਂ ਬਾਅਦ ਮੈਡੀਕਲ ਟੀਮ ਨੂੰ ਸੂਚਿਤ ਕੀਤਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ: ਪਠਾਨਕੋਟ ਚ ਪਹਿਲੀ ਐਨ.ਆਰ.ਆਈ. ਮਿਲਣੀ ਦੀ ਸ਼ੁਰੂਆਤ, ਸੀਐਮ ਨੇ NRIs ਦੀਆਂ ਮੁਸ਼ਕਿਲਾਂ ਸੁਣਿਆਂ, ਹੱਲ ਦਾ ਦਿੱਤਾ ਭਰੋਸਾ

ਲਾਸ਼ ਨੂੰ ਭਾਰਤ ਲਿਆਉਣ ਲਈ ਸਰਕਾਰ ਤੋਂ ਗੁਹਾਰ

ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਗੁਰਬਾਜ਼ ਸਿੰਘ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਮਦਦ ਕੀਤੀ ਜਾਵੇ। ਤਾਕਿ ਪਰਿਵਾਰ ਉਸ ਦਾ ਆਖਰੀ ਵਾਰ ਮੂੰਹ ਵੇਖ ਸਕੇ ਅਤੇ ਪੂਰੀਆਂ ਰਸਮਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।

Exit mobile version