India Canada issue: ਟ੍ਰਾਂਸਪੋਰਟ ਤੋਂ ਲੈ ਕੇ ਖੇਤੀ ਤੱਕ ਕੈਨੇਡਾ ‘ਚ ਪੰਜਾਬੀਆਂ ਦਾ ਕਬਜ਼ਾ, ਖਟਾਸ ਵਧੀ ਕਾਰੋਬਾਰੀਆਂ ਦਾ ਹੋਵੇਗਾ ਨੁਕਸਾਨ

Updated On: 

23 Sep 2023 20:42 PM

ਕੈਨੇਡਾ ਵਿੱਚ ਹੁਣ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਮੂਲ ਦੇ ਲੋਕਾਂ ਤੋਂ ਬਿਨਾਂ ਕੈਨੇਡਾ ਵਿੱਚ ਕਾਰੋਬਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕ ਮਿਹਨਤੀ ਹਨ ਅਤੇ ਇਸ ਦੇ ਨਤੀਜੇ ਵਜੋਂ ਟਰਾਂਸਪੋਰਟ ਤੋਂ ਲੈ ਕੇ ਖੇਤੀ ਤੱਕ ਹਰ ਚੀਜ਼ 'ਤੇ ਪੰਜਾਬੀ ਲੋਕਾਂ ਦਾ ਕਬਜ਼ਾ ਹੈ।

India Canada issue: ਟ੍ਰਾਂਸਪੋਰਟ ਤੋਂ ਲੈ ਕੇ ਖੇਤੀ ਤੱਕ ਕੈਨੇਡਾ ਚ ਪੰਜਾਬੀਆਂ ਦਾ ਕਬਜ਼ਾ, ਖਟਾਸ ਵਧੀ ਕਾਰੋਬਾਰੀਆਂ ਦਾ ਹੋਵੇਗਾ ਨੁਕਸਾਨ
Follow Us On

ਪੰਜਾਬ ਨਿਊਜ। ਭਾਰਤ ਅਤੇ ਕੈਨੇਡਾ (Canada) ਦਾ ਮਾਹੌਲ ਇਨ੍ਹੀਂ ਦਿਨੀਂ ਚੰਗਾ ਨਹੀਂ ਹੈ। ਅਜਿਹੇ ‘ਚ ਜੇਕਰ ਖਟਾਸ ਵਧਦੀ ਹੈ ਤਾਂ ਕਾਰੋਬਾਰੀਆਂ ਨੂੰ ਨੁਕਸਾਨ ਹੋਣਾ ਤੈਅ ਹੈ। ਭਾਰਤ ਕੈਨੇਡਾ ਤੋਂ ਦਾਲਾਂ, ਨਿਊਜ਼ਪ੍ਰਿੰਟ, ਲੱਕੜ ਦਾ ਮਿੱਝ, ਐਸਬੈਸਟਸ, ਪੋਟਾਸ਼, ਫੈਰਸ ਸਕ੍ਰੈਪ, ਤਾਂਬਾ, ਧਾਤਾਂ ਅਤੇ ਉਦਯੋਗਿਕ ਰਸਾਇਣਾਂ ਦੀ ਦਰਾਮਦ ਕਰਦਾ ਹੈ। 2016 ਤੋਂ ਹੁਣ ਤੱਕ ਕੈਨੇਡਾ ਦੀ ਕੁੱਲ ਦਾਲਾਂ ਦੀ ਬਰਾਮਦ ਦਾ 29 ਫੀਸਦੀ ਭਾਰਤ ਆਇਆ ਹੈ। ਇਸ ਤੋਂ ਇਲਾਵਾ ਪੰਜਾਬੀ ਮੂਲ ਦੇ ਲੋਕਾਂ ਵੱਲੋਂ ਪਸੰਦ ਕੀਤੇ ਜਾਣ ਵਾਲੇ ਨਕਲੀ ਗਹਿਣੇ, ਬਾਸਮਤੀ ਚਾਵਲ, ਚਾਹ, ਗੁੜ, ਕਣਕ ਆਦਿ ਖਾਧ ਪਦਾਰਥ ਵੀ ਇੱਥੋਂ ਬਰਾਮਦ ਕੀਤੇ ਜਾਂਦੇ ਹਨ।

ਵਿਦੇਸ਼ ਨੀਤੀ, ਵਪਾਰ, ਨਿਵੇਸ਼, ਵਿੱਤ ਅਤੇ ਊਰਜਾ ਮੁੱਦਿਆਂ ‘ਤੇ ਵੱਖ-ਵੱਖ ਪੱਧਰੀ ਗੱਲਬਾਤ ਰਾਹੀਂ ਭਾਰਤ ਅਤੇ ਕੈਨੇਡਾ ਦਰਮਿਆਨ ਰਣਨੀਤਕ ਭਾਈਵਾਲੀ ਸਥਾਪਤ ਕੀਤੀ ਗਈ ਹੈ। ਅਜਿਹੇ ‘ਚ ਜੇਕਰ ਦੋਹਾਂ ਦੇਸ਼ਾਂ ਵਿਚਾਲੇ ਖਟਾਸ ਵਧਦੀ ਹੈ ਤਾਂ ਕਾਰੋਬਾਰੀਆਂ ਨੂੰ ਯਕੀਨੀ ਤੌਰ ‘ਤੇ ਜ਼ਿਆਦਾ ਨੁਕਸਾਨ ਹੋਵੇਗਾ। ਕੈਨੇਡਾ ਵਿੱਚ ਟਰਾਂਸਪੋਰਟ (Transport) ਤੋਂ ਲੈ ਕੇ ਖੇਤੀ ਤੱਕ ਸਭ ਕੁਝ ਪੰਜਾਬੀਆਂ ਦਾ ਹੈ। ਇੰਨਾ ਹੀ ਨਹੀਂ ਪੰਜਾਬ ਦੀਆਂ ਕਈ ਮਸ਼ਹੂਰ ਹਸਤੀਆਂ ਕੈਨੇਡਾ ਦੀਆਂ ਨਾਗਰਿਕ ਹਨ।

ਪੰਜਾਬ ਦੇ ਲੋਕ ਮਿਹਨਤੀ ਹਨ-ਹਰਪਾਲ ਸਿੰਘ

ਹਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਕੈਨੇਡਾ ਵਿੱਚ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਮੂਲ ਦੇ ਲੋਕਾਂ ਤੋਂ ਬਿਨਾਂ ਕੈਨੇਡਾ ਵਿੱਚ ਕਾਰੋਬਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲੋਕ ਮਿਹਨਤੀ ਹਨ ਅਤੇ ਇਸ ਦੇ ਨਤੀਜੇ ਵਜੋਂ ਟਰਾਂਸਪੋਰਟ ਤੋਂ ਲੈ ਕੇ ਖੇਤੀ ਤੱਕ ਹਰ ਚੀਜ਼ ‘ਤੇ ਪੰਜਾਬੀ ਲੋਕਾਂ ਦਾ ਕਬਜ਼ਾ ਹੈ।

ਮਿੱਟੀ ਨਾਲ ਜੁੜੇ ਹੋਏ ਪੰਜਾਬੀ ਲੋਕ-ਬੱਸੀ

ਕੈਨੇਡਾ ਅਤੇ ਭਾਰਤ (India) ਦੇ ਵਿਗੜਦੇ ਰਿਸ਼ਤਿਆਂ ਨੂੰ ਲੈ ਕੇ ਚਿੰਤਾ ਹੋਣੀ ਸੁਭਾਵਿਕ ਹੈ ਪਰ ਪੰਜਾਬੀ ਮੂਲ ਦੇ ਲੋਕਾਂ ਦੀ ਖਾਸੀਅਤ ਇਹ ਹੈ ਕਿ ਉਹ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ। ਸੀਨੀਅਰ ਕੈਨੇਡੀਅਨ ਲੇਖਕ ਜੋਗਿੰਦਰ ਬੱਸੀ ਦਾ ਕਹਿਣਾ ਹੈ ਕਿ ਵਿਦੇਸ਼ ਨੀਤੀ, ਵਪਾਰ, ਨਿਵੇਸ਼, ਵਿੱਤ ਅਤੇ ਊਰਜਾ ਦੇ ਮੁੱਦਿਆਂ ‘ਤੇ ਵੱਖ-ਵੱਖ ਮੰਤਰੀ ਪੱਧਰੀ ਗੱਲਬਾਤ ਰਾਹੀਂ ਭਾਰਤ ਅਤੇ ਕੈਨੇਡਾ ਦਰਮਿਆਨ ਰਣਨੀਤਕ ਭਾਈਵਾਲੀ ਸਥਾਪਤ ਕੀਤੀ ਗਈ ਹੈ। ਦੋਵਾਂ ਦੇਸ਼ਾਂ ਦਰਮਿਆਨ ਅੱਤਵਾਦ ਵਿਰੋਧੀ, ਸੁਰੱਖਿਆ, ਖੇਤੀਬਾੜੀ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਵੀ ਸਹਿਯੋਗ ਕਾਇਮ ਰਿਹਾ ਹੈ।

ਕੈਨੇਡਾ ‘ਚ ਪੰਜਾਬੀਆਂ ਦਾ ਵਜ ਰਿਹਾ ਡੰਕਾ

ਰਾਜੋਤ ਓਬਰਾਏ, ਸੰਦੀਪ ਸਿੰਘ ਬਰਾੜ, ਸ਼ੀਨਾ ਅਲੰਗਰ ਕੈਨੇਡਾ ਦੇ ਮੰਨੇ-ਪ੍ਰਮੰਨੇ ਸਿੱਖਿਆ ਸ਼ਾਸਤਰੀ ਹਨ। ਡਾਕਟਰ ਰੰਜਨ ਇੱਕ ਜਾਣੇ-ਪਛਾਣੇ ਰੋਗਾਂ ਦੇ ਮਾਹਿਰ ਹਨ। ਜਸਵੰਤ ਦਾਸ, ਬਲਜੀਤ ਸਿੰਘ ਚੱਢਾ ਹਰਬੰਸ ਸਿੰਘ ਡੋਮਣ, ਜਸਪਾਲ ਅਟਵਾਲ ਅਤੇ ਭਾਟੀਆ ਉੱਥੋਂ ਦੇ ਪ੍ਰਸਿੱਧ ਉਦਯੋਗਪਤੀ ਅਤੇ ਵਪਾਰੀ ਹਨ। ਜਸਵੰਤ ਦਾਸ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿੱਚ ਟੋਰਾਂਟੋ ਵਿੱਚ ਇੱਕ ਨਾਮਵਰ ਕਾਰੋਬਾਰੀ ਹੈ, ਜਿਸ ਕੋਲ ਫੈਕਟਰੀਆਂ ਤੋਂ ਇਲਾਵਾ ਕਰਿਆਨੇ ਦੀ ਦੁਕਾਨ ਅਤੇ ਹੈਲੀਕਾਪਟਰ ਹੈ। ਹਰਪਾਲ ਸਿੰਘ ਸੰਧੂ ਸਵੀਟ ਸਮੋਸਾ ਫੈਕਟਰੀ ਦੇ ਸੰਚਾਲਕ ਹਨ, ਜਿਨ੍ਹਾਂ ਦੇ ਸਮੋਸੇ ਤਿਆਰ ਕਰਕੇ ਪੂਰੇ ਕੈਨੇਡਾ ਅਤੇ ਅਮਰੀਕਾ ਨੂੰ ਭੇਜੇ ਜਾਂਦੇ ਹਨ। ਕੈਨੇਡਾ ਦੇ ਟੋਰਾਂਟੋ ਵਿੱਚ ਉਸ ਦਾ ਨਾਂ ਪਹਿਲੀ ਕਤਾਰ ਵਿੱਚ ਲਿਆ ਜਾਂਦਾ ਹੈ।

ਰੱਖਿਆ ਮੰਤੀਰ ਰਹਿ ਚੁੱਕੇ ਹਨ ਹਰਜੀਤ ਸਿੰਘ ਸੱਜਣ

ਵਿਕਾਸ ਖੰਨਾ ਇੱਕ ਜਾਣੇ-ਪਛਾਣੇ ਸ਼ੈੱਫ ਅਤੇ ਰੈਸਟੋਰੈਟਰ ਹਨ, ਮਨਜੀਤ ਸਿੰਘ ਇੱਕ ਟੀਵੀ ਅਦਾਕਾਰ ਹੈ, ਜਦੋਂ ਕਿ ਰੂਪਨੀ ਸਿੰਘ ਇੱਕ ਉਦਯੋਗਪਤੀ ਹੈ। ਉਹ ਉੱਥੇ ਮੋਮ ਦਾ ਅਜਾਇਬ ਘਰ ਬਣਾ ਰਹੀ ਹੈ। ਪੰਜਾਬੀ ਫਿਲਮ ਅਭਿਨੇਤਰੀਆਂ ਨੀਰੂ ਬਾਜਵਾ ਅਤੇ ਤਰੁਣਪਾਲ ਵੀ ਇੱਥੋਂ ਦੇ ਹੀ ਹਨ। ਨਾਵਲਕਾਰ ਗੁਰਜਿੰਦਰ, ਰਾਣੀ ਧਾਰੀਵਾਲ ਅਤੇ ਕਾਮੇਡੀਅਨ ਲਿਲੀ ਸਿੰਘ ਵੀ ਮੰਨੇ-ਪ੍ਰਮੰਨੇ ਕਲਾਕਾਰ ਹਨ। ਕੈਨੇਡੀਅਨ ਪਾਰਲੀਮੈਂਟ ਅਤੇ ਵਿਧਾਨ ਸਭਾ ਵਿੱਚ ਵੀ ਸਿੱਖ ਮੈਂਬਰ ਹਨ।

ਹਰਜੀਤ ਸਿੰਘ ਸੱਜਣ ਉਥੋਂ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ। ਉਥੋਂ ਦੇ ਖਿਡਾਰੀਆਂ ਦਾ ਖੇਡਾਂ ਦੇ ਖੇਤਰ ਵਿੱਚ ਅਹਿਮ ਸਥਾਨ ਹੈ। ਇਨ੍ਹਾਂ ਵਿੱਚ ਨਵਰਾਜ ਸਿੰਘ ਬਾਸੀ ਤੋਂ ਲੈ ਕੇ ਖਹਿਰਾ ਸਿੰਘ ਭੁੱਲਰ ਸ਼ਾਮਲ ਹਨ। ਕੈਨੇਡਾ ਵਿੱਚ ਚਾਰ ਵਾਰ ਸੰਸਦ ਮੈਂਬਰ ਬਣੇ ਨਵਦੀਪ ਬੈਂਸ ਇਨੋਵੇਸ਼ਨ, ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਰਹਿ ਚੁੱਕੇ ਹਨ। ਟਿਮ ਉੱਪਲ ਅਤੇ ਅਮਰਜੀਤ ਸੋਹੀ ਵੀ ਮੰਤਰੀ ਰਹਿ ਚੁੱਕੇ ਹਨ। ਬਰਦੀਸ਼ ਚੱਗਰ ਮੌਜੂਦਾ ਮੰਤਰੀ ਹਨ। ਬੀਸੀ ਵਿੱਚ ਪੰਜਾਬੀ ਮੂਲ ਦੀ ਰਚਨਾ ਸਿੰਘ ਅਤੇ ਮਿਸੀਸਾਗਾ ਤੋਂ ਨੀਨਾ ਟਾਂਗਰੀ ਵੀ ਮੰਤਰੀ ਹਨ।

ਮੇਜਰ ਕੇਸਰ ਸਿੰਘ ਕੈਨੇਡਾ ਜਾਣ ਵਾਲੇ ਪਹਿਲੇ ਸਿੱਖ ਸਨ

1897 ਵਿੱਚ, ਮਹਾਰਾਣੀ ਵਿਕਟੋਰੀਆ ਨੇ ਬ੍ਰਿਟਿਸ਼ ਭਾਰਤੀ ਸੈਨਿਕਾਂ ਦੀ ਇੱਕ ਟੁਕੜੀ ਨੂੰ ਡਾਇਮੰਡ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲੰਡਨ ਬੁਲਾਇਆ। ਮਾਊਂਟਡ ਸਿਪਾਹੀਆਂ ਦਾ ਇੱਕ ਸਮੂਹ ਉਦੋਂ ਭਾਰਤ ਦੀ ਮਹਾਰਾਣੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਜਾ ਰਿਹਾ ਸੀ। ਜਿਸ ਦੀ ਅਗਵਾਈ ਰਿਸਾਲਦਾਰ ਮੇਜਰ ਕੇਸਰ ਸਿੰਘ ਨੇ ਕਰਨੀ ਸੀ। ਉਹ ਕੈਨੇਡਾ ਜਾਣ ਵਾਲਾ ਪਹਿਲਾ ਸਿੱਖ ਸੀ। ਸਿੰਘ ਨੇ ਕੁਝ ਹੋਰ ਸਿਪਾਹੀਆਂ ਨਾਲ ਕੈਨੇਡਾ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ। ਉਸਨੇ ਬ੍ਰਿਟਿਸ਼ ਕੋਲੰਬੀਆ ਨੂੰ ਆਪਣਾ ਘਰ ਬਣਾਇਆ। ਸਿੱਖਾਂ ਦੇ ਭਾਰਤ ਤੋਂ ਕੈਨੇਡਾ ਜਾਣ ਦੀ ਪ੍ਰਕਿਰਿਆ ਇੱਥੋਂ ਸ਼ੁਰੂ ਹੋਈ। ਜਿਸ ਨੇ ਕੈਨੇਡੀਅਨ ਰਾਜਨੀਤੀ ਅਤੇ ਕਾਰੋਬਾਰ ਵਿਚ ਆਪਣੀ ਪਛਾਣ ਬਣਾਈ।

Exit mobile version