ਕੁੱਲੂ 'ਚ ਮਨਾਇਆ ਜਾਂਦਾ ਹੈ ਅਨੋਖਾ ਦੁਸ਼ਹਿਰਾ, ਇਸ ਦੀਆਂ ਕੁਝ ਦਿਲਚਸਪ ਗੱਲਾਂ ਜਾਣੋ | why 7 days kullu dussehra 2023 is special know full detail in punjabi Punjabi news - TV9 Punjabi

ਕੁੱਲੂ ‘ਚ ਮਨਾਇਆ ਜਾਂਦਾ ਹੈ ਅਨੋਖਾ ਦੁਸ਼ਹਿਰਾ, ਇਸ ਦੀਆਂ ਕੁੱਝ ਦਿਲਚਸਪ ਗੱਲਾਂ ਜਾਣੋ

Published: 

24 Oct 2023 17:21 PM

ਅੱਜ ਪੂਰੇ ਭਾਰਤ ਵਿੱਚ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਭਗਵਾਨ ਰਾਮ ਦੀ ਰਾਵਣ 'ਤੇ ਜਿੱਤ ਨੂੰ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ 7 ਦਿਨਾਂ ਤੱਕ ਚੱਲਣ ਵਾਲਾ ਅਨੋਖੇ ਦੁਸਹਿਰਾ ਦਾ ਅਯੋਜਨ ਵੀ ਕੀਤਾ ਜਾਂਦਾ ਹੈ। ਇਸ ਦਾ ਇਤਿਆਸ ਬਹੁਤ ਹੀ ਵੱਖਰਾ ਹੈ ਇਸ ਨੂੰ ਮਨਾਉਣ ਦੀਆਂ ਕਈ ਦਿਲਚਸਪ ਗੱਲਾਂ ਜੁੜੀਆਂ ਹੋਈਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ 'ਅਨੋਖੇ ਦੁਸਹਿਰੇ' ਬਾਰੇ ਕਿ ਇਸ ਚ ਕੀ ਵਿਸ਼ੇਸ਼ ਹੈ।

ਕੁੱਲੂ ਚ ਮਨਾਇਆ ਜਾਂਦਾ ਹੈ ਅਨੋਖਾ ਦੁਸ਼ਹਿਰਾ, ਇਸ ਦੀਆਂ ਕੁੱਝ ਦਿਲਚਸਪ ਗੱਲਾਂ ਜਾਣੋ

Photo Credit: Tv9 Hindi

Follow Us On

ਲਾਈਫ ਸਟਾਈਲ ਨਿਊਜ। ਅੱਜ ਦੇਸ਼ ਦੇ ਹਰ ਵਿੱਚ ਦੁਸ਼ਹਿਰੇ (Dussehra) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਲੋਕ ਦੁਸ਼ਹਿਰਾ ਮਨਾ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇੱਕ ਅਜਿਹੀ ਜਗ੍ਹਾਂ ਹੈ ਜਿੱਥੇ ਦੁਸ਼ਹਿਰਾ ਵਿਜੇਦਸ਼ਮੀ ਤੋਂ ਸ਼ੁਰੂ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵਿਜੇਦਸ਼ਮੀ ਨਾਲ ਦੁਸ਼ਹਿਰਾ ਕਿਵੇਂ ਸ਼ੁਰੂ ਹੋ ਸਕਦਾ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਕੁੱਲੂ ਦੁਸ਼ਹਿਰੇ ਦੀ ਜੋ ਹਿਮਾਚਲ ਦੇ ਇਸ ਆਕਰਸ਼ਕ ਸੈਰ-ਸਪਾਟਾ ਸਥਾਨ ‘ਤੇ ਲਗਭਗ 7 ਦਿਨਾਂ ਤੱਕ ਚੱਲਦਾ ਹੈ। ਸਥਾਨਕ ਲੋਕ ਇਸ ਤਿਉਹਾਰ ਨੂੰ ਆਪਣੇ ਰੀਤੀ-ਰਿਵਾਜਾਂ ਨਾਲ ਮਨਾਉਂਦੇ ਹਨ।

ਦੁਸ਼ਹਿਰੇ ਦੀ ਸ਼ੁਰੂਆਤ ਦੇ ਨਾਲ ਹੀ ਕੁੱਲੂ ਵਿੱਚ ਇੱਕ ਵੱਖਰੀ ਹੀ ਰੌਣਕ ਦੇਖਣ ਨੂੰ ਮਿਲਦੀ ਹੈ। ਇੱਥੇ ਰਾਵਣ (Ravan), ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਨਹੀਂ ਸਾੜੇ ਜਾਂਦੇ ਹਨ। ਸਗੋਂ ਸਥਾਨਕ ਲੋਕ ਆਪਣੇ ਰੱਬ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕੁੱਲੂ ਦੁਸ਼ਹਿਰੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।

ਹਿਮਾਚਲ ਦੇ ਕੁੱਲੂ ਮਨਾਇਆ ਜਾਂਦਾ ਅਨੋਖਾ ਦੁਸ਼ਹਿਰ

ਹਿਮਾਚਲ ਦੇ ਕੁੱਲੂ ‘ਚ ਅੱਜ 24 ਅਕਤੂਬਰ ਤੋਂ ਦੁਸ਼ਹਿਰਾ ਸ਼ੁਰੂ ਹੋ ਗਿਆ ਹੈ। ਇੱਥੇ ਲੋਕ ਆਪਣੇ ਭਗਵਾਨ ਰਘੁਨਾਥ ਦੀ ਇੱਕ ਵਿਸ਼ਾਲ ਰੱਥ ਯਾਤਰਾ ਦਾ ਆਯੋਜਨ ਕਰਦੇ ਹਨ। ਲੋਕ ਢੋਲ ਦੀਆਂ ਧੁਨਾਂ ਨਾਲ ਆਪਣੇ ਇਸ਼ਟ ਦਾ ਸਵਾਗਤ ਕਰਦੇ ਹਨ। ਤਿਉਹਾਰ ਮਨਾ ਰਹੇ ਲੋਕ ਇਸ ਦੌਰਾਨ ਸਥਾਨਕ ਪਹਿਰਾਵੇ ਵਿੱਚ ਨਜ਼ਰ ਆਉਂਦੇ ਹਨ। ਇਸ ਦੌਰਾਨ ਢੋਲ ਅਤੇ ਬੰਸਰੀ ਦੀ ਵਰਤੋਂ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਂਦਾ ਹੈ।

ਸਥਾਨਕ ਡਾਂਸ

ਇਸ ਦੌਰਾਨ ਸਥਾਨਕ ਲੋਕ ਆਪਣਾ ਰਵਾਇਤੀ ਡਾਂਸ ਵੀ ਕਰਦੇ ਹਨ। ਸੱਤ ਦਿਨਾਂ ਤੱਕ ਚੱਲਣ ਵਾਲਾ ਕੁੱਲੂ ਦੁਸਹਿਰਾ ਲੋਕਾਂ ਦੀ ਸੰਸਕ੍ਰਿਤੀ ਅਤੇ ਧਾਰਮਿਕ ਆਸਥਾ ਦਾ ਪ੍ਰਤੀਕ ਹੈ। ਤਿਉਹਾਰ ‘ਚ ਹਿੱਸਾ ਲੈਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਮੌਕੇ ‘ਤੇ 100 ਦੇ ਕਰੀਬ ਦੇਵੀ-ਦੇਵਤੇ ਧਰਤੀ ‘ਤੇ ਆਉਂਦੇ ਹਨ ਅਤੇ ਇਸ ਦਾ ਹਿੱਸਾ ਬਣਦੇ ਹਨ।

ਇਤਿਹਾਸ

ਇਹ ਮੇਲਾ ਕੁੱਲੂ ਦੇ ਧੌਲਪੁਰ ਮੈਦਾਨ ਵਿੱਚ ਲਗਾਇਆ ਜਾਂਦਾ ਹੈ। ਇਹ ਚੜ੍ਹਦੇ ਚੰਦਰਮਾ ਨਾਲ ਸ਼ੁਰੂ ਹੁੰਦਾ ਹੈ ਅਤੇ 7 ਦਿਨਾਂ ਤੱਕ ਰਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਤਿਉਹਾਰ ਸਾਲ 1662 ਵਿੱਚ ਸ਼ੁਰੂ ਹੋਇਆ ਸੀ, ਪਰ ਇਸਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਦੁਸ਼ਹਿਰੇ ਦੇ ਤਿਉਹਾਰ ਦੇ ਪਹਿਲੇ ਦਿਨ ਕੁੱਲੂ ਆਉਂਦੇ ਹਨ।

ਭਗਵਾਨ ਰਘੁਨਾਥ ਜੀ

ਤਿਉਹਾਰ ਨਾਲ ਜੁੜੀ ਇਕ ਅਨੋਖੀ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਸੰਨ 1650 ਵਿੱਚ ਇਸ ਸਥਾਨ ਦੇ ਰਾਜਾ ਜਗਤ ਸਿੰਘ ਬੀਮਾਰ ਹੋ ਗਏ ਸਨ। ਉਨ੍ਹਾਂ ਨੇ ਆਪਣੇ ਇਲਾਜ ਲਈ ਬਾਬਾ ਪਿਆਹਾਰੀ ਦੀ ਮਦਦ ਲਈ ਜਿਨ੍ਹਾਂ ਨੇ ਰਾਜੇ ਨੂੰ ਰਘੁਨਾਥ ਜੀ ਦੀ ਮੂਰਤੀ ਲਿਆਉਣ ਅਤੇ ਇਸ ਦਾ ਚਰਨਾਮ੍ਰਿਤ ਪੀਣ ਦੀ ਸਲਾਹ ਦਿੱਤੀ। ਕਾਫੀ ਮੁਸ਼ਕਿਲਾਂ ਤੋਂ ਬਾਅਦ ਇਹ ਮੂਰਤੀ ਕੁੱਲੂ ਆ ਸਕੀ। ਜਿਸ ਤੋਂ ਬਾਅਦ ਰਾਜੇ ਨੇ ਸਾਰੇ ਦੇਵੀ ਦੇਵਤਿਆਂ ਦਾ ਸ਼ਾਨਦਾਰ ਸਮਾਰੋਹ ਨਾਲ ਸਵਾਗਤ ਕੀਤਾ। ਉਦੋਂ ਤੋਂ ਰਘੁਨਾਥ ਜੀ ਨੂੰ ਇੱਥੇ ਸਭ ਤੋਂ ਵੱਡਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਦੁਸ਼ਹਿਰੇ ਤੋਂ ਦੇਵੀ ਦੇਵਤਿਆਂ ਨੂੰ ਲੈ ਕੇ ਆਉਣ ਦੀ ਪਰੰਪਰਾ ਚੱਲ ਰਹੀ ਹੈ।

Exit mobile version