ਦੁਸ਼ਹਿਰੇ ਵਾਲੇ ਦਿਨ ਭਾਰਤ ਵਿੱਚ ਇਹਨਾਂ ਥਾਵਾਂ ਤੇ ਮਨਾਇਆ ਜਾਂਦਾ ਹੈ ਸੋਗ!

22 Oct 2023

TV9 Punjabi

ਦੁਸ਼ਹਿਰੇ ਨੂੰ ਵਿਜਯਾਦਸ਼ਮੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।

ਵਿਜਯਾਦਸ਼ਮੀ

ਇਸ ਦਿਨ ਮਰਿਯਾਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਨੇ ਲੰਕਾ ਦੇ ਰਾਜਾ ਰਾਵਣ ਨੂੰ ਮਾਰ ਕੇ ਜਿੱਤ ਪ੍ਰਾਪਤ ਕੀਤੀ ਸੀ।

ਰਾਵਣ ਦਾ ਅੰਤ

ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਅਤੇ ਮੇਧਨਾਦ ਦੇ ਪੁਤਲੇ ਫੂਕੇ ਜਾਂਦੇ ਹਨ। ਪਰ ਭਾਰਤ ਦੀਆਂ ਕਈ ਥਾਵਾਂ 'ਤੇ ਸੋਗ ਮਨਾਇਆ ਜਾਂਦਾ ਹੈ।

ਰਾਵਣ ਦਾ ਜਲਾਉਣਾ

ਮੱਧ ਪ੍ਰਦੇਸ਼ ਦੇ ਮੰਦਸੌਰ ਨੂੰ ਰਾਵਣ ਦਾ ਸਹੁਰਾ ਘਰ ਮੰਨਿਆ ਜਾਂਦਾ ਹੈ। ਇੱਥੇ ਲੋਕ ਰਾਵਣ ਨੂੰ ਆਪਣਾ ਜਵਾਈ ਮੰਨਦੇ ਹਨ ਅਤੇ ਉਸਦਾ ਪੁਤਲਾ ਨਹੀਂ ਸਾੜਦੇ।

ਮੰਦਸੌਰ

ਮੰਨਿਆ ਜਾਂਦਾ ਹੈ ਕਿ ਰਾਵਣ ਦਾ ਜਨਮ ਨੋਇਡਾ ਦੇ ਬਿਸਰਖ ਪਿੰਡ ਵਿੱਚ ਹੋਇਆ ਸੀ। ਇੱਥੇ ਦੁਸਹਿਰੇ ਵਾਲੇ ਦਿਨ ਰਾਵਣ ਦਾ ਪੁਤਲਾ ਨਹੀਂ ਸਾੜਿਆ ਜਾਂਦਾ।

ਬਿਸਰਾਖ

ਹਿਮਾਚਲ ਦੇ ਕਾਂਗੜਾ ਵਿੱਚ ਲੋਕ ਰਾਵਣ ਦਾ ਸਨਮਾਨ ਕਰਦੇ ਹਨ। ਇੱਥੇ ਰਾਵਣ ਨੇ ਕਠਿਨ ਤਪੱਸਿਆ ਕੀਤੀ ਅਤੇ ਭਗਵਾਨ ਸ਼ਿਵ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਕਾਂਗੜਾ

ਰਾਜਸਥਾਨ ਦਾ ਇਹ ਸਥਾਨ ਮੰਡੋਦਰੀ ਦੇ ਪਿਤਾ ਦੀ ਰਾਜਧਾਨੀ ਸੀ। ਇੱਥੇ ਹੀ ਰਾਵਣ ਦਾ ਵਿਆਹ ਮੰਡੋਦਰੀ ਨਾਲ ਹੋਇਆ ਸੀ।

ਮੰਡੋਰ

ਕੀ ਹੈ ਇਜ਼ਰਾਈਲ ਦਾ 3 ਸਟੈਪ ਪਲਾਨ?